Galaxy Tab S6, Galaxy Watch LTE ਤੇ Galaxy Watch Active 2 ਭਾਰਤ ’ਚ ਲਾਂਚ

10/10/2019 5:25:44 PM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਟੈੱਕ ਕੰਪਨੀ ਸੈਮਸੰਗ ਨੇ ਆਪਣੇ ਟੈਬ ਐੱਸ6, ਐੱਲ.ਟੀ.ਈ. ਗਲੈਕਸੀ ਵਾਚ ਅਤੇ ਗਲੈਕਸੀ ਵਾਟ ਐਕਟਿਵ 2 ਡਿਵਾਈਸਿਜ਼ ਭਾਰਤ ’ਚ ਲਾਂਚ ਕਰ ਦਿੱਤੇ ਹਨ। ਇਨ੍ਹਾਂ ਡਿਵਾਈਸਿਜ਼ ਦੀ ਸੇਲ 11 ਅਕਤੂਬਰ ਤੋਂ ਸ਼ੁਰੂ ਹੋਵੇਗੀ। Galaxy Tab S6 ਦੀ ਕੀਮਤ 59,900 ਰੁਪਏ ਰੱਖੀ ਗਈ ਹੈ ਅਤੇ ਸੈਮਸੰਗ ਐੱਚ.ਡੀ.ਐੱਫ.ਸੀ. ਬੈਂਕ ਦੇ ਗਾਹਕਾਂ ਨੂੰ ਇਸ ’ਤੇ 5,000 ਰੁਪਏ ਦਾ ਕੈਸ਼ਬੈਕ ਵੀ ਦੇ ਰਹੀ ਹੈ। ਡਿਵਾਈਸ ਦੇ ਨਾਲ S-Pen ਬਾਕਸ ’ਚ ਫ੍ਰੀ ਦਿੱਤਾ ਜਾ ਰਿਹਾ ਹੈ। ਉਥੇ ਹੀ 10,999 ਰੁਪਏ ਕੀਮਤ ਵਾਲਾ ਕੀਬੋਰਡ ਇਸ ਦੇ ਨਾਲ 5,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

ਸੈਮਸੰਗ ਗਲੈਕਸੀ ਵਾਚ ਐੱਲ.ਟੀ.ਈ. ਦੀ ਕੀਮਤ 46mm ਵਰਜ਼ਨ ਲਈ 30,990 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦਾ 42mm ਵਰਜ਼ਨ 28,490 ਰੁਪਏ ’ਚ ਖਰੀਦਿਆ ਜਾ ਸਕੇਗਾ। ਇਸੇ ਤਰ੍ਹਾਂ ਗਲਕੈਸੀ ਵਾਚ ਐਕਟਿਵ 2 ਦੀ ਕੀਮਤ ਸਟੇਨਲੈੱਸ ਸਟੀਲ ਵਰਜ਼ਨ ਲਈ 31,990 ਰੁਪਏ ਤੋਂ ਸ਼ੁਰੂ ਹੈ। ਵਾਚ ਐਕਟਿਵ 2 ਦਾ ਐਲਮੀਨੀਅਮ ਵਰਜ਼ਨ ਗਾਹਕ 26,990 ਰੁਪਏ ’ਚ ਖਰੀਦ ਸਕਦੇ ਹਨ। ਇਸ ਵਾਟ ਐਕਟਿਵ 2 ਦੇ ਡਾਇਲ ਦਾ ਸਾਈਜ਼ 44mm ਹੈ। ਗਲੈਕਸੀ ਵਾਟ ਐੱਲ.ਟੀ.ਈ. ਨੂੰ 42mm ਅਤੇ 44mm ਸਾਈਜ਼ ’ਚ ਲਾਂਚ ਕੀਤਾ ਗਿਆ ਹੈ।

PunjabKesari

ਹੋਵੇਗੀ ਈ-ਸਿਮ ਕੁਨੈਕਟੀਵਿਟੀ
ਗਲੈਕਸੀ ਵਾਚ ਐੱਲ.ਟੀ.ਈ. ਦੇ ਮੁਕਾਬਲੇ ਵਾਚ ਐਕਟਿਵ 2 ਪਤਲੀ ਵੀ ਹੈ। ਗਲੈਕਸੀ ਵਾਚ ਐੱਲ.ਟੀ.ਈ. ’ਚ ਰੋਟੇਟਿੰਗ ਬੇਜ਼ਲ ਦਿੱਤਾ ਗਿਆ ਹੈ ਅਤੇ ਇਹ ਈ-ਸਿਮ ਕੁਨੈਕਟੀਵਿਟੀ ਆਪਸ਼ਨ ਦੇ ਨਾਲ ਆਉਂਦਾ ਹੈ। ਹਾਲਾਂਕਿ, ਗਲੈਕਸੀ ਵਾਚ ਐਕਟਿਵ 2 ’ਚ ਐੱਲ.ਟੀ.ਈ. ਸਪੋਰਟ ਨਹੀਂ ਦਿੱਤਾ ਗਿਆ। ਸੈਮਸੰਗ ਦਾ ਕਹਿਣਾ ਹੈ ਕਿ ਵਾਚ ਐੱਲ.ਟੀ.ਈ. ਦੀ ਮਦਦ ਨਾਲ ਗਾਹਕ ਵਟਸਐਪ ਮੈਸੇਜਿਸ ਦੇ ਰਿਪਲਾਈ ਵੀ ਭੇਜ ਸਕਣਗੇ। ਇਸ ਤਰ੍ਹਾਂ ਫੋਨ ਅਲੱਗ ਹੋਣ ’ਤੇ ਵੀ ਕਾਨਟੈਕਟਸ ਨਾਲ ਜੁੜਿਆ ਰਿਹ ਸਕੇਗਾ। ਇਹ ਈ-ਸਿਮ ਏਅਰਟੈੱਲ ਅਤੇ ਰਿਲਾਇੰਸ ਜਿਓ ਲਈ ਕੰਮ ਕਰੇਗਾ ਅਤੇ ਗਾਹਕਾਂ ਨੂੰ ਫੋਨ ਨੰਬਰ ਨੂੰ ਡਿਵਾਈਸ ’ਚ ਮਿਰਰ ਕਰੇਗਾ। 

PunjabKesari

ਡੈਡੀਕੇਟਿਡ ਐਪਸ ਵੀ ਮਿਲਣਗੇ
ਨਵੀਂ ਵਾਚ ਐੱਲ.ਟੀ.ਈ. ’ਚ ਗਾਹਕਾਂ ਨੂੰ Spotify, Strava ਵਰਗੇ ਡੈਡੀਕੇਟਿਡ ਐਪਸ ਵੀ ਮਿਲਣਗੇ। ਸੈਮਸੰਗ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 4ਜੀ ਦੇ ਨਾਲ ਪੂਰੇ ਦਿਨ ਚੱਲ ਸਕਦੀ ਹੈ। ਕੰਪਨੀ ਨੇ ਇਸ ਡਿਵਾਈਸ ਦੀ ਮਦਦ ਨਾਲ 16 ਘੰਟੇ ਦੇ ਮਿਊਜ਼ਿਕ ਪਲੇਅਬੈਕ ਅਤੇ 80 ਘੰਟੇ ਦੇ ਬਲੂਟੁੱਥ ਮੋਡ ਦਾ ਦਾਅਵਾ ਵੀ ਕੀਤਾ ਹੈ। ਗਲੈਕਸੀ ਵਾਚ ਐਕਟਿਵ 2 ਦਾ ਡਾਇਲ ਪਤਲਾ ਹੈ ਅਤੇ ਇਸ ’ਤੇ ਰੋਟੇਟਿੰਗ ਬੇਜ਼ਲਸ ਨਹੀਂ ਦਿੱਤੇ ਗਏ। ਦੋਵੇਂ ਹੀ ਵਾਚਿਸ ਜੀ.ਪੀ.ਐੱਸ., ਹਾਰਟ ਰੇਟ ਟ੍ਰੈਕਿੰਗ ਅਤੇ ਐਕਟੀਵਿਟੀ ਮਾਨੀਟਰਿੰਗ ਵਰਗੇ ਫੀਚਰਜ਼ ਦੇ ਨਾਲ ਆਉਂਦੀਆਂ ਹਨ ਅਤੇ ਇਹ ਸੈਮਸੰਗ ਦੇ Tizen ਸਿਸਟਮ ’ਤੇ ਕੰਮ ਕਰਦੀਆਂ ਹਨ। 


Related News