ਹੁਣ ਅਮਰੀਕਾ ਅਤੇ ਆਸਟ੍ਰੇਲੀਆ ''ਚ ਬੰਦ ਹੋਵੇਗੀ ਫੇਸਬੁੱਕ ਨਿਊਜ਼ ਟੈਬ ਸਰਵਿਸ
Saturday, Mar 30, 2024 - 05:05 PM (IST)
ਲਾਸ ਏਂਜਲਸ (ਰਾਜ ਗੋਗਨਾ)- ਮੈਟਾ ਕੰਪਨੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ-ਆਸਟ੍ਰੇਲੀਆ ਵਿੱਚ ਫੇਸਬੁੱਕ ਨਿਊਜ਼ ਟੈਬ ਦੀ ਸੇਵਾ ਅਪ੍ਰੈਲ ਤੋਂ ਬੰਦ ਹੋ ਜਾਵੇਗੀ। ਪਿਛਲੇ ਸਾਲ ਫਰਾਂਸ, ਬ੍ਰਿਟੇਨ ਅਤੇ ਜਰਮਨੀ ਵਿੱਚ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ। ਫੇਸਬੁੱਕ 'ਤੇ ਨਿਊਜ਼ ਟੈਬ ਸੇਵਾ 2019 'ਚ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਵਿੱਚ ਫੇਸਬੁੱਕ ਫੀਡ ਵਿੱਚ ਖ਼ਬਰਾਂ ਆ ਰਹੀਆਂ ਸਨ।
ਇਹ ਵੀ ਪੜ੍ਹੋ: ਕੈਨੇਡਾ 'ਚ ਹਿਰਾਸਤ 'ਚ ਲਏ ਜਾਣ ਮਗਰੋਂ PIA ਨੇ ਕਰੂ ਮੈਂਬਰ ਹਿਨਾ ਸਾਨੀ ਨੂੰ ਕੀਤਾ ਮੁਅੱਤਲ
ਵੱਖ-ਵੱਖ ਨਿਊਜ਼ ਏਜੰਸੀਆਂ ਜਾਂ ਵੈੱਬਸਾਈਟਾਂ ਦੀਆਂ ਖਬਰਾਂ ਫੀਡ ਰਾਹੀਂ ਉਪਭੋਗਤਾਵਾਂ ਤੱਕ ਪਹੁੰਚਦੀਆਂ ਹਨ। ਪਰ ਹੁਣ ਕੰਪਨੀ ਮੈਟਾ ਨੇ ਫੇਸਬੁੱਕ ਨਿਊਜ਼ ਟੈਬ ਦੀ ਸੇਵਾ ਨੂੰ ਇਹ ਕਹਿ ਕੇ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਵਿਚ ਸਿਆਸੀ ਖ਼ਬਰਾਂ ਦੀ ਮਾਤਰਾ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਇਸ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਕੰਪਨੀ ਨੇ ਅਪ੍ਰੈਲ ਤੋਂ ਇਨ੍ਹਾਂ ਦੋਵਾਂ ਦੇਸ਼ਾਂ 'ਚ ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ ਫੀਡ 'ਚ ਇਹ ਸੇਵਾ ਬੰਦ ਹੋ ਜਾਵੇਗੀ ਅਤੇ ਫੇਸਬੁੱਕ ਦੇ ਫੈਕਟ ਚੈੱਕ ਫੀਚਰ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਸੇਵਾ ਨੂੰ ਬੰਦ ਕਰਨ ਦੇ ਫੈਸਲੇ ਨਾਲ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪੋਸਟਾਂ ਜਾਂ ਖਬਰਾਂ ਦੀ ਸਮੀਖਿਆ ਕਰਨ ਦਾ ਸਿਸਟਮ ਵੀ ਪ੍ਰਭਾਵਿਤ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਜਨਮ ਤੋਂ ਜੁੜੀਆਂ ਦੋ ਭੈਣਾਂ ਦਾ ਹੋਇਆ ਵਿਆਹ, ਲਾੜਾ ਬਣਿਆ ਸੇਵਾ ਮੁਕਤ ਫ਼ੌਜੀ ਅਫਸਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।