Samsung Galaxy S9 ਤੇ S9+ ਨਵੇਂ ਅਵਤਾਰ ’ਚ ਲਾਂਚ, ਜਾਣੋ ਕੀਮਤ

11/14/2018 2:11:15 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ S9 ਅਤੇ ਗਲੈਕਸੀ S9+ ਨੂੰ ਨਵੇਂ ਅਵਤਾਰ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਚੀਨੀ ਬਾਜ਼ਾਰ ’ਚ ਕੰਪਨੀ ਨੇ ਇਨ੍ਹਾਂ ਦੋਵਾਂ ਹੀ ਸਮਾਰਟਫੋਨਜ਼ ਦਾ ਆਈਸ ਬਲਿਊ ਕਲਰ ਵੇਰੀਐਂਟ ਲਾਂਚ ਕੀਤਾ ਹੈ। ਦੇਖਿਆ ਜਾਵੇ ਤਾਂ ਇਹ ਸੈਮਸੰਗ ਦੇ ਇਨ੍ਹਾਂ ਫਲੈਗਸ਼ਿੱਪ ਸਮਾਰਟਫੋਨ ਦਾ ਪਹਿਲਾ ਗ੍ਰੇਡੀਐਂਟ ਸਟਾਈਲ ਕਲਰ ਵੇਰੀਐਂਟ ਹੈ। ਇਹ ਦੋਵੇਂ ਹੀ ਫੋਨ ਹੁਣ ਤਕ ਬਰਗੰਡੀ ਰੈੱਡ, ਕੋਰਲ ਬਲਿਊ, ਲਿਲੇਕ ਪਰਪਲ, ਮਿਡਨਾਈਟ ਬਲੈਕ, ਸਨਰਾਈਜ਼ ਗੋਲਡ ਅਤੇ ਟਾਈਟੇਨੀਅਮ ਗ੍ਰੇਅ ਰੰਗ ’ਚ ਮਿਲ ਰਹੇ ਹਨ। ਆਈਸ ਬਲਿਊ ਨਵਾਂ ਕਲਰ ਵੇਰੀਐਂਟ ਹੈ। 

ਕੀਮਤ
ਚੀਨੀ ਬਾਜ਼ਾਰ ’ਚ ਨਵੇਂ ਆਈਸ ਬਲਿਊ ਵੇਰੀਐਂਟ ਨੂੰ ਸਿਰਫ 128 ਜੀ.ਬੀ. ਸਟੋਰੇਜ ਵੇਰੀਐਂਟ ਨਾਲ ਉਪਲੱਬਧ ਕਰਵਾਇਆ ਗਿਆ ਹੈ। ਸੈਮਸੰਗ ਗਲੈਕਸੀ ਐੱਸ 9 ਮਾਡਲ ਦੀ ਕੀਮਤ 5,499 ਚੀਨੀ ਯੁਆਨ 9ਕਰੀਬ 57,000 ਰੁਪਏ) ਹੈ, ਜਦੋਂ ਕਿ ਗਲੈਕਸੀ ਐੱਸ 9+ ਮਾਡਲ 6,499 ਚੀਨੀ ਯੁਆਨ (ਕਰੀਬ 67,400 ਰੁਪਏ) ’ਚ ਮਿਲੇਗਾ। ਦੋਵੇਂ ਹੀ ਮਾਡਲ ਮੁਫਤ ਵਾਇਰਲੈੱਸ ਚਾਰਜਰ ਦੇ ਨਾਲ ਆਉਂਦੇ ਹਨ। ਫਿਲਹਾਲ, ਇਸ ਵੇਰੀਐਂਟ ਨੂੰ ਭਾਰਤ ’ਚ ਉਪਲੱਬਧ ਕਰਵਾਏ ਜਾਣ ਦੇ ਸੰਬੰਧ ’ਚ ਕੋਈ ਜਾਣਕਾਰੀ ਨਹੀਂ ਹੈ।

PunjabKesari

ਫੀਚਰਜ਼
ਸੈਮਸੰਗ ਦੇ ਇਹ ਦੋਵੇਂ ਫੋਨ 10Nm 64 ਬਿਟ ਆਕਟਾ-ਕੋਰ ਚਿਪਸੈੱਟ ਨਾਲ ਲੈਸ ਹਨ। ਸਟੋਰੇਜ ’ਤੇ ਆਧਾਰਿਤ ਤਿੰਨ ਵੇਰੀਐਂਟ ਹੋਣਗੇ- 64, 128 ਅਤੇ 256 ਜੀ.ਬੀ.। ਤਿੰਨੇ ਹੀ ਵੇਰੀਐਂਟ 400 ਜੀ.ਬੀ. ਤਕ ਦੇ ਮੈਮਰੀ ਕਾਰਡ ਨੂੰ ਸਪੋਰਟ ਕਰਨਗੇ। ਆਊਟ ਆਫ ਐਂਡਰਾਇਡ 8 ਓਰੀਓ ਦਾ ਅਨੁਭਵ ਮਿਲੇਗਾ। ਕਨੈਕਟੀਵਿਟੀ ਫੀਚਰ ’ਚ ਗੀਗਾਬਿਟ ਐਲ.ਟੀ.ਈ., ਡਿਊਲ-ਬੈਂਡ ਵਾਈ-ਫਾਈ 802.11 ਏਸੀ, ਯੂ.ਐੱਸ.ਬੀ.-ਟਾਈਪ ਸੀ, ਬਲੂਟੁੱਥ 5.0 ਅਤੇ 3.5mm ਹੈੱਡਫੋਨ ਜੈੱਕ ਸ਼ਾਮਲ ਹਨ। ਦੋਵਾਂ ਹੀ ਫੋਨਜ਼ ’ਚ ਐੱਫ/1.7 ਅਪਰਚਰ ਵਾਲੇ ਮੈਗਾਪਿਕਸਲ ਦੇ ਫਰੰਟ ਕੈਮਰੇ ਹਨ। 

ਗਲੈਕਸੀ ਐੱਸ 9 ਫੋਨ ’ਚ 5.9-ਇੰਚ ਦੀ ਕੁਆਡ-ਐੱਚ.ਡੀ. + ਕਰਵਡ ਸੁਪਰ ਅਮੋਲੇਡ 18.5:9 ਡਿਸਪਲੇਅ, 4 ਜੀ.ਬੀ. ਰੈਮ, 3000 ਐੱਮ.ਏ.ਐੱਚ. ਦੀ ਬੈਟਰੀ ਹੈ। ਫੋਨ ’ਚ ਸੁਪਰ ਸਪੀਡ ਡਿਊਲ ਪਿਕਸਲ 12 ਮੈਗਾਪਿਕਸਲ ਦਾ ਆਟੋਫੋਕਸ ਸੈਂਸਰ ਹੈ। 

ਉਥੇ ਹੀ ਗਲੈਕਸੀ ਐੱਸ 9+ ’ਚ 6.2-ਇੰਚ ਦੀ ਕੁਆਡ-ਐੱਚ.ਡੀ. + ਕਰਵਡ ਸੁਪਰ ਅਮੋਲੇਡ 18.5:9 ਡਿਸਪਲੇਅ, 6 ਜੀ.ਬੀ. ਰੈਮ ਅਤੇ 3500 ਐੱਮ.ਏ.ਐੱਚ. ਦੀ ਬੈਟਰੀ ਹੈ। ਫੋਨ ’ਚ 12 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ।


Related News