ਸੈਮਸੰਗ ਦੇ ਦਮਦਾਰ ਸਮਾਰਟਫੋਨ ਦੀ ਕੀਮਤ 'ਚ ਹੋਈ 12,000 ਰੁਪਏ ਦੀ ਕਟੌਤੀ
Thursday, Aug 30, 2018 - 06:27 PM (IST)
ਜਲੰਧਰ— ਭਾਰਤ 'ਚ ਸੈਮਸੰਗ ਨੇ ਆਪਣੇ ਗਲੈਕਸੀ ਲਾਈਨਅਪ ਨੂੰ ਨੋਟ 9 ਨਾਲ ਅਪਡੇਟ ਕੀਤਾ ਹੈ। ਕੰਪਨੀ ਦੇ ਨਵੇਂ ਫਲੈਗਸ਼ਿਪ ਸਮਾਰਟਫੋਨ ਦੇ ਨਾਲ ਹੀ ਪੁਰਾਣੇ ਸਮਾਰਟਫੋਨਸ ਵੀ ਉਪਲੱਬਧ ਹਨ। ਹੁਣ ਕੰਪਨੀ ਇਨ੍ਹਾਂ ਦੀਆਂ ਕੀਮਤਾਂ 'ਚ ਕਟੌਤੀ ਕਰ ਰਹੀ ਹੈ। ਫਿਲਹਾਲ ਖਬਰ ਮਿਲੀ ਹੈ ਕਿ ਸੈਮਸੰਗ ਗਲੈਕਸੀ ਐੱਸ 8 ਪਲੱਸ ਡਿਵਾਈਸ ਦੀ ਕੀਮਤ 'ਚ ਸ਼ਾਨਦਾਰ 12,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਨੂੰ 2017 ਦੇ ਫਰਸਟ ਹਾਫ 'ਚ ਪੇਸ਼ ਕੀਤਾ ਗਿਆ ਸੀ। ਮਹਾਰਾਸ਼ਟਰ ਬੇਸਡ ਰਿਟੇਲਰ ਮਹੇਸ਼ ਟੈਲੀਕਾਮ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਗਲੈਕਸੀ ਐੱਸ 8 ਪਲੱਸ ਨੂੰ 39,990 ਰੁਪਏ ਦੀ ਨਵੀਂ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਫਿਲਹਾਲ ਆਫਲਾਈਨ ਸਟੋਰਾਂ ਤੋਂ ਹੀ ਗਾਹਕ ਘਟੀ ਹੋਈ ਕੀਮਤ ਦਾ ਫਾਇਦਾ ਚੁੱਕ ਸਕਦੇ ਹਨ। ਉਮੀਦ ਹੈ ਕਿ ਜਲਦੀ ਹੀ ਘਟੀ ਹੋਈ ਕੀਮਤ ਆਨਲਾਈਨ ਪਲੇਟਫਾਰਮਸ 'ਤੇ ਵੀ ਨਜ਼ਰ ਆਉਣ ਲੱਗੇਗੀ।
ਇਸ ਸਮਾਰਟਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਗਲੈਕਸੀ ਐੱਸ 8 ਪਲੱਸ 'ਚ 6.2-ਇੰਚ ਦੀ ਕੁਆਡ ਐੱਚ.ਡੀ. ਪਲੱਸ ਸੁਪਰ ਐਮੋਲੇਡ ਸਕਰੀਨ ਹੈ। ਇਨਫਿਨਿਟੀ ਡਿਸਪਲੇਅ ਦੇ ਨਾਲ ਇਸ ਵਿਚ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 5 ਲਗਾਇਆ ਗਿਆ ਹੈ। ਕੰਪਨੀ ਮੁਤਾਬਕ ਇਹ ਪਹਿਲਾ ਸਮਾਰਟਫੋਨ ਹੈ ਜੋ UHD Alliance ਸਰਟੀਫਾਇਡ ਹੈ। ਇਸ ਸਮਾਰਟਫੋਨ 'ਚ ਕੁਆਲਕਾਮ ਦਾ ਸਨੈਪਡ੍ਰੈਗਨ 835 ਪ੍ਰੋਸੈਸਰ ਹੈ। ਇਸ ਵਿਚ 4 ਜੀ.ਬੀ. ਰੈਮ ਅਤੇ ਇਨ੍ਹਾਂ ਦੀ ਇੰਟਰਨਲ ਮੈਮਰੀ ਨੂੰ ਐੱਸ.ਡੀ. ਕਾਰਡ ਰਾਹੀਂ ਵਧਾ ਕੇ 256 ਜੀ.ਬੀ. ਤਕ ਕੀਤਾ ਜਾ ਸਕਦਾ ਹੈ।
ਗਲੈਕਸੀ ਐੱਸ 8 ਪਲੱਸ ਦੀਆਂ ਬਿਹਤਰੀਨ ਖੂਬੀਆਂ 'ਚੋਂ ਇਕ ਇਸ ਦਾ ਕੈਮਰਾ ਹੈ। ਪਹਿਲਾ ਵਾਰ ਕੰਪਨੀ ਨੇ ਡਿਊਲ ਪਿਕਸਲ ਵਾਲਾ ਕੈਮਰਾ ਦਿੱਤਾ ਹੈ ਅਤੇ ਇਸ ਰਾਹੀਂ ਸ਼ਾਰਪ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਦੀਆਂ ਹਨ। ਰੀਅਰ ਕੈਮਰਾ ਐੱਫ/1.7 ਅਪਰਚਰ ਵਾਲਾ ਹੈ ਅਤੇ ਇਸ ਵਿਚ 12 ਮੈਗਾਪਿਕਸਲ ਵਾਲਾ ਡਿਊਲ ਪਿਕਸਲ ਸੈਂਸਰ ਹੈ। ਘੱਟ ਲਾਈਟ 'ਚ ਬਿਹਤਰ ਫੋਟੋਗ੍ਰਾਫੀ ਕੀਤੀ ਜਾ ਸਕੇਗੀ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ ਵੀ ਐੱਫ/1.7 ਹੈ।
