ਸੈਮਸੰਗ Galaxy on Max ਸਮਾਰਟਫੋਨ ''ਤੇ ਮਿਲ ਰਿਹਾ ਹੈ ਸ਼ਾਨਦਾਰ ਆਫਰ

Wednesday, Nov 15, 2017 - 02:24 PM (IST)

ਜਲੰਧਰ-ਸੈਮਸੰਗ ਨੇ ਇਸ ਸਾਲ ਜੁਲਾਈ ਮਹੀਨੇ 'ਚ ''ਗੈਲੇਕਸੀ ਆਨ ਮੈਕਸ'' ਨਾਂ ਨਾਲ ਮਿਡ ਰੇਂਜ ਵਾਲਾ ਸਮਾਰਟਫੋਨ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਸਮਾਰਟਫੋਨ ਨੂੰ ਬਲੈਕ ਅਤੇ ਗੋਲਡ ਕਲਰ ਆਪਸ਼ਨ ਨਾਲ 16,900 ਰੁਪਏ 'ਚ ਲਾਂਚ ਕੀਤਾ ਸੀ। ਤੁਸੀਂ ਇਸ ਸਮਾਰਟਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਹ ਚੰਗਾ ਮੌਕਾ ਹੈ ਕਿਉਕਿ ਇਹ ਸਮਾਰਟਫੋਨ ਅੱਜ ਰਾਤ 12:00 AM ਤੋਂ ਆਨਲਾਈਨ ਵੈੱਬਸਾਈਟ ਫਲਿੱਪਕਾਰਟ 'ਤੇ 1000 ਰੁਪਏ ਦੇ ਫਲੈਟ ਡਿਸਕਾਊਂਟ ਨਾਲ ਉਪਲੱਬਧ ਹੋਵੇਗਾ।

ਫਲਿੱਪਕਾਰਟ 'ਤੇ ਚੱਲ ਰਹੇ ਟੀਜ਼ਰ ਅਨੁਸਾਰ ਇਸ ਸਮਾਰਟਫੋਨ ਦੀ ਕੀਮਤ 16,900 ਰੁਪਏ ਹੈ ਅਤੇ ਇਸ ਨੂੰ ਅੱਜ ਰਾਤ 1000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 15,900 ਰੁਪਏ 'ਚ ਖਰੀਦਿਆ ਜਾ ਸਕੇਗਾ, ਪਰ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਡਿਸਕਾਊਟ ਹਮੇਸ਼ਾ ਲਈ ਹੋਵੇਗਾ ਜਾ ਕੁੱਝ ਸਮੇਂ ਲਈ ਹੋਵੇਗਾ।

ਤੁਹਾਨੂੰ ਇਸ ਮਹੀਨੇ ਆਨਲਾਈਨ ਫਲਿੱਪਕਾਰਟ 'ਤੇ 8 ਨਵੰਬਰ ਨੂੰ ਖਤਮ ਹੋਏ ਸੈਮਸੰਗ ਮੋਬਾਇਲਜ਼ ਫੈਸਟ 'ਚ ਗੈਲੇਕਸੀ ਆਨ ਮੈਕਸ ਸਮਾਰਟਫੋਨ 'ਤੇ 2,000 ਰੁਪਏ ਦੇ ਡਿਸਕਾਊਂਟ ਨਾਲ 14,900 ਰੁਪਏ 'ਚ ਵਿਕਰੀ ਲਈ ਉਪਲੱਬਧ ਸੀ। ਫਿਲਹਾਲ ਇਹ ਸਮਾਰਟਫੋਨ ਫਲਿੱਪਕਾਰਟ ਦੀ ਵੈੱਬਸਾਈਟ 'ਤੇ 16,900 ਰੁਪਏ 'ਚ ਲਿਸਟਿਡ ਹੈ ਅਤੇ ਇਸ ਤੋਂ ਇਲਾਵਾ ਇਸ ਨੂੰ ਐਕਸਚੇਂਜ ਆਫਰ ਦੇ ਤਹਿਤ ਖਰੀਦਣ 'ਤੇ 16,000 ਰੁਪਏ ਤੱਕ ਦੀ ਛੂਟ ਹੈ। ਨੋ ਕਾਸਟ EMI ਦੀ ਵੀ ਸਹੂਲਤ ਹੈ।

PunjabKesari

ਸਪੈਸੀਫਿਕੇਸ਼ਨ-
ਸੈਮਸੰਗ ਗੈਲੇਕਸੀ ਆਨ ਮੈਕਸ ਸਮਾਰਟਫੋਨ 'ਚ 5.7 ਇੰਚ ਦੀ ਫੁੱਲ HD ਡਿਸਪਲੇਅ ਹੈ। ਇਸ ਦੇ ਨਾਲ ਹੀ ਮੀਡੀਆਟੇਕ MTK P25 ਲਾਈਟ ਸੈਂਸਰ ਆਕਟਾ-ਕੋਰ 1.6GHz ਪ੍ਰੋਸੈਸਰ, 4GB ਰੈਮ ਨਾਲ 32GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256GB ਤੱਕ ਵਧਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ. ਈ. ਡੀ. ਫਲੈਸ਼ ਦੀ ਸਹੂਲਤ ਮੌਜ਼ੂਦ ਹੈ। ਇਸ ਦੇ ਨਾਲ ਹੀ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਕੈਮਰੇ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਹ ਘੱਟ ਰੌਸ਼ਨੀ 'ਚ ਵੀ ਬਿਹਤਰ ਤਸਵੀਰਾਂ ਲੈਣ ਦੀ ਸਮੱਰਥਾ ਰੱਖਦਾ ਹੈ। ਇਸ 'ਚ ਇਕ ਖਾਸ ਸੋਸ਼ਲ ਕੈਮਰਾ ਮੋਡ ਵੀ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਯੂਜ਼ਰ ਆਪਣੀਆ ਤਸਵੀਰਾਂ ਨੂੰ ਸਿੱਧਾ ਕਿਸੇ ਵੀ ਸੋਸ਼ਲ ਮੀਡੀਆ ਸਾਈਟ 'ਤੇ ਸ਼ੇਅਰ ਕਰ ਸਕਦੇ ਹਨ। ਕੁਨੈਕਟੀਵਿਟੀ ਲਈ ਇਸ 'ਚ ਡਿਊਲ ਸਿਮ, 4G VoLTE,  ਵਾਈ -ਫਾਈ , ਬਲੂਟੁੱਥ , 3.5MM ਆਡੀਓ ਜੈਕ ਅਤੇ ਮਾਈਕ੍ਰੋ USB ਪੋਰਟ ਹਨ। ਇਸ ਡਿਵਾਇਸ ਦਾ ਕੁੱਲ ਮਾਪ 156.6x78.7x8.1MM ਅਤੇ ਵਜ਼ਨ 178 ਗ੍ਰਾਮ ਹੈ। ਇਹ 3300mAh ਦੀ ਬੈਟਰੀ ਨਾਲ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।


Related News