ਵਾਪਸ ਆ ਰਿਹਾ ਮਾਨਸੂਨ, ਖੜ੍ਹੀ ਹੋਈ ਨਵੀਂ ਮੁਸੀਬਤ, ਰੈੱਡ ਅਲਰਟ ਜਾਰੀ

Sunday, Sep 29, 2024 - 10:41 AM (IST)

ਵਾਪਸ ਆ ਰਿਹਾ ਮਾਨਸੂਨ, ਖੜ੍ਹੀ ਹੋਈ ਨਵੀਂ ਮੁਸੀਬਤ, ਰੈੱਡ ਅਲਰਟ ਜਾਰੀ

ਜਲੰਧਰ : ਬਦਲਦੇ ਮੌਸਮ ਵਿਚਕਾਰ ਇਕ ਬੇਹੱਦ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਇਕ ਪਾਸੇ ਹੋਲੀ-ਹੋਲੀ ਵਾਤਾਵਰਨ ਵਿੱਚੋਂ ਹੁੰਮਸ ਤੇ ਗਰਮੀ ਘੱਟ ਰਹੀ ਹੈ, ਉਵੇਂ-ਉਵੇਂ ਮੌਸਮ ਵਿੱਚ ਠੰਡਕ ਦਾ ਅਹਿਸਾਸ ਵੀ ਹੋਣ ਲੱਗਾ ਹੈ ਪਰ ਇਸ ਸਭ ਵਿਚਕਾਰ ਹੁਣ ਮੌਸਮ ਵਿਗਿਆਨੀਆਂ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਮੌਨਸੂਨ ਇਕ ਵਾਰ ਫਿਰ ਵਾਪਸੀ ਕਰ ਰਿਹਾ ਹੈ।ਚੱਕਰਵਾਤੀ ਸਰਕੂਲੇਸ਼ਨ ਕਾਰਨ ਮਹਾਰਾਸ਼ਟਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਪਿਛਲੇ 24 ਘੰਟਿਆਂ ‘ਚ ਭਾਰੀ ਮੀਂਹ ਦਰਜ਼ ਕੀਤਾ ਗਿਆ। ਮੁੰਬਈ, ਪੁਣੇ, ਪਾਲਘਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰਨਾ ਪਿਆ।

ਮੌਸਮ ਵਿਭਾਗ ਵਲੋਂ ਮਾਨਸੂਨ ਦੀ ਵਾਪਸੀ ਉਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਕਈ ਥਾਈਂ ਭਾਰੀ ਬਾਰਸ਼ ਹੋ ਰਹੀ ਹੈ। ਇਹ ਸਿਲਸਲਾ ਅਗਲੇ ਇਕ-ਦੋ ਦਿਨ ਜਾਰੀ ਰਹਿਣ ਦੀ ਸੰਭਾਵਨਾ ਵੀ ਜ਼ਾਹਿਰ ਕੀਤਾ ਗਈ ਹੈ।ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਪੱਛਮੀ ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਦੀ ਹਵਾ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਉਥੇ ਹੀ ਜੇਕਰ ਏਅਰ ਕੁਆਲਟੀ ਮੀਟਰ ਭਾਵ AQI ਦੀ ਗੱਲ ਕਰੀਏ ਤਾਂ ਇਸ ਦਾ ਪੱਧਰ 80 ਤੋਂ ਹੇਠਾਂ ਪਹੁੰਚ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹਵਾ ਦੀ ਗੁਣਵੱਤਾ ਵਿਚ ਅਚਾਨਕ ਸੁਧਾਰ ਦੇਖਿਆ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਉੱਪਰ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ, ਜਿਸ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਭਾਰੀ ਬਾਰਸ਼ ਦਰਜ ਕੀਤੀ ਗਈ ਹੈ। ਮਾਨਸੂਨ ਟ੍ਰਾਪ ਦਿੱਲੀ-ਐੱਨਸੀਆਰ ਖੇਤਰ ਤੋਂ ਕਾਫੀ ਦੂਰ ਹੈ, ਇਸ ਲਈ ਇੱਥੇ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਦਿੱਲੀ ਦਾ ਅਸਮਾਨ ਵੀਕੈਂਡ ‘ਤੇ ਬੱਦਲਵਾਈ ਵਾਲਾ ਰਹੇਗਾ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਮਾਨਸੂਨ ਦੀਆਂ ਗਤੀਵਿਧੀਆਂ 29 ਸਤੰਬਰ ਤੋਂ ਬਾਅਦ ਪੂਰੀ ਤਰ੍ਹਾਂ ਖਤਮ ਹੋ ਜਾਣਗੀਆਂ। ਅਗਲੇ 10 ਦਿਨਾਂ ਤੱਕ ਮੌਸਮ ਗਰਮ ਰਹੇਗਾ। ਦਿੱਲੀ ਦਾ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਅਕਤੂਬਰ ਦੇ ਅੱਧ ਤੱਕ ਠੰਢ ਦਾ ਮੌਸਮ ਸ਼ੁਰੂ ਹੋਣ ਦੀ ਸੰਭਾਵਨਾ ਹੈ।


author

DILSHER

Content Editor

Related News