ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ Galaxy J2 ਸਮਾਰਟਫੋਨ

Friday, Jul 08, 2016 - 06:06 PM (IST)

ਸੈਮਸੰਗ ਨੇ ਭਾਰਤ ''ਚ ਲਾਂਚ ਕੀਤਾ Galaxy J2 ਸਮਾਰਟਫੋਨ
ਜਲੰਧਰ- ਸੈਮਸੰਗ ਨੇ ਆਪਣਾ ਨਵਾਂ ਗਲੈਕਸੀ ਜੇ2 (2016) ਭਾਰਤ ''ਚ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਜੇ2 (2016) ਨਵੇਂ ਸਮਾਰਟ ਗਲੋ ਫੀਚਰ ਅਤੇ ਟਰਬੋ ਸਪੀਡ ਟੈਕਨਾਲੋਜੀ ਨਾਲ ਲੈਸ ਹੈ ਅਤੇ ਇਸ ਦੀ ਕੀਮਤ 9,750 ਰੁਪਏ ਹੈ। ਸੈਮਸੰਗ ਦੇ ਇਸ ਹੈਂਡਸੈੱਟ ਦੇ ਨਾਲ ਓਪੇਰਾ ਮੈਕਸ ਦਾ ਅਲਟਰਾ ਡਾਟਾ ਸੇਵਿੰਗ ਮੋਡ ਅਤੇ ਐੱਸ ਬਾਇਕ ਮੋਡ ਵੀ ਮਿਲੇਗਾ। ਸੈਮਸੰਗ ਗੈਲੇਕਸੀ ਜੇ2 (2016) ਇੱਕ ਡੁਅਲ ਸਿਮ ਸਮਾਰਟਫੋਨ ਹੈ ਇਹ ਗੋਲਡ, ਸਿਲਵਰ ਅਤੇ ਬਲੈਕ ਕਲਰ ''ਚ ਉਪਲੱਬਧ ਹੋਵੇਗਾ। ਹੈਂਡਸੈੱਟ ਦੀ ਵਿਕਰੀ 14 ਜੂਲਾਈ ਤੋਂ ਸ਼ੁਰੂ ਹੋਵੇਗੀ। ਇਹ ਆਨਲਾਇਨ ਅਤੇ ਆਫਲਾਇਨ ਸਟੋਰ ''ਚ ਉਪਲੱਬਧ ਹੋਵੇਗਾ। ਕੰਪਨੀ ਹੈਂਡਸੈੱਟ ਦੇ ਨਾਲ 6 ਮਹੀਨੇ ਲਈ ਏਅਰਟੈੱਲ ਦਾ ਡਬਲ ਡਾਟਾ ਆਫਰ ਵੀ ਦੇ ਰਹੀ ਹੈ।
 
ਸੈਮਸੰਗ ਗੈਲੇਕਸੀ ਜੇ2 (2016) ਦੇ ਸਪੈਸੀਫਿਕੇਸ਼ਨ
ਡਿਸਪਲੇ- ਸੈਮਸੰਗ ਗਲੈਕਸੀ ਜੇ2 (2016) ''ਚ 5 ਇੰਚ ਦੀ ਐੱਚ. ਡੀ. (1280x720 ਪਿਕਸਲ) ਸੁਪਰ ਏਮੋਲਡ ਡਿਸਪਲੇ ਹੈ।
ਪ੍ਰਸੈਸਰ-  ਇਸ ''ਚ 1.5 ਗੀਗਾਹਰਟਜ ਕਵਾਡ-ਕੋਰ ਸਪ੍ਰੇਡਟਰਮ ਐੱਸ. ਸੀ 8830 ਪ੍ਰੋਸੇਸਰ ਅਤੇ ਗਰਾਫਿਕਸ ਲਈ ਮਾਲੀ-400ਐੱਸ ਪੀ 2 ਜੀ. ਪੀ. ਯੂ ਇੰਟੀਗਰੇਟਡ ਹੈ। 
ਮੈਮਰੀ- ਮਲਟੀਟਾਸਕਿੰਗ ਲਈ 1. 5 ਜੀ. ਬੀ ਰੈਮ  ਇਨ-ਬਿਲਟ ਸਟੋਰੇਜ 8 ਜੀ. ਬੀ ਹੈ। ਜ਼ਰੂਰਤ ਪੈਣ ''ਤੇ ਯੂਜ਼ਰ 32 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰ ਪਾਉਣਗੇ। 
ਓ. ਐੱਸ-ਐਂਡ੍ਰਾਇਡ 6.0 ਮਾਰਸ਼ਮੈਲੋ
ਡਿਜ਼ਾਇਨ- ਇਸ ਦਾ ਡਾਇਮੇਂਸ਼ਨ 142.4X71.1X8.0 ਮਿਲੀਮੀਟਰ ਹੈ ।
ਕੈਮਰਾ ਸੈਟਅਪ- ਐੱਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋ ਫੋਕਸ ਰਿਅਰ ਕੈਮਰਾ  ਸੈਲਫੀ ਸ਼ੌਕੀਨਾਂ ਲਈ ਮੌਜੂਦ ਹੈ 5 ਮੈਗਾਪਿਕਸਲ ਦਾ ਫੰ੍ਰਟ ਕੈਮਰਾ ਹੈ। 
ਬੈਟਰੀ- ਹੈਂਡਸੈੱਟ ਨੂੰ ਪਾਵਰ ਦੇਣ ਲਈ 2600 ਐੱਮ. ਏ.ਐੱਚ ਦੀ ਬੈਟਰੀ ਹੈ।
ਹੋਰ ਫੀਚਰਸ- 4ਜੀ ਐੱਲ. ਟੀ. ਈ ਨੂੰ ਸਪੋਰਟ ਦੇ ਕੁਨੈੱਕਟੀਵਿਟੀ ਫੀਚਰ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.1, ਜੀ. ਪੀ. ਐੱਸ, 3.5 ਐੱਮ. ਐੱਮ ਆਡੀਓ ਜੈਕ ਅਤੇ ਐੱਫ ਐੱਮ ਰੇਡੀਓ ਸ਼ਾਮਿਲ ਹਨ। 
 

Related News