Samsung ਨੇ ਭਾਰਤ ''ਚ ਲਾਂਚ ਕੀਤਾ ਬਜਟ 5G ਸਮਾਰਟਫੋਨ, ਮਿਲੇਗਾ 50 ਮੈਗਾਪਿਕਸਲ ਦਾ ਕੈਮਰਾ
Saturday, Mar 15, 2025 - 11:27 PM (IST)

ਗੈਜੇਟ ਡੈਸਕ- ਸੈਮਸੰਗ ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਫੋਨ Samsung Galaxy F16 5G ਨੂੰ ਲਾਂਚ ਕਰ ਦਿੱਤਾ ਹੈ। ਇਹ ਪਿਛਲੇ ਸਾਲ ਮਾਰਚ 'ਚ ਲਾਂਚ ਹੋਏ Galaxy F15 5G ਦਾ ਅਪਗ੍ਰੇਡਿਡ ਵਰਜ਼ਨ ਹੈ। Samsung Galaxy F16 5G 'ਚ ਮੀਡੀਆਟੈੱਕ Dimensity 6300 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 5,000mAh ਦੀ ਬੈਟਰੀ ਹੈ ਜੋ 25 ਵਾਚ ਦੀ ਵਾਇਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। Samsung Galaxy F16 5G ਨੂੰ 6 ਸਾਲਾਂ ਤਕ ਸਾਫਟਵੇ੍ਰ ਅਪਡੇਟ ਅਤੇ 6 ਸਾਲਾਂ ਤਕ ਸਕਿਓਰਿਟੀ ਅਪਡੇਟ ਮਿਲੇਗਾ।
Samsung Galaxy F16 5G ਦੀ ਕੀਮਤ
ਭਾਰਤ 'ਚ Samsung Galaxy F16 5G ਦੀ ਕੀਮਤ 11,499 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਿਸ ਵਿਚ ਸਾਰੇ ਆਫਰਜ਼ ਸ਼ਾਮਲ ਹਨ। ਇਹ ਸਮਾਰਟਫੋਨ 13 ਮਾਰਚ ਨੂੰ ਦੁਪਹਿਰ 12 ਵਜੇ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਫੋਨ Bling Black, Glam Green ਅਤੇ Vibing Blue ਵਰਗੇ ਤਿੰਨ ਆਕਰਸ਼ਕ ਰੰਗਾਂ 'ਚ ਆਏਗਾ।
Samsung Galaxy F16 5G ਦੇ ਫੀਚਰਜ਼
ਇਸ ਸਮਾਰਟਫੋਨ 'ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਐਮੋਲੇਡ ਡਿਸਪਲੇਅ ਹੈ, ਜੋ 90Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਇਸ ਵਿਚ MediaTek Dimensity 6300 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 8 ਜੀ.ਬੀ. ਰੈਮ ਤਕ ਦਾ ਸਪੋਰਟ ਹੈ। ਫੋਨ 128 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਨੂੰ 1 ਟੀਬੀ ਤਕ ਵਧਾਇਆ ਜਾ ਸਕਾਦ ਹੈ। ਸਾਫਟਵੇਅਰ ਦੀ ਗੱਲ ਕਰੀਏ ਤਾਂ ਇਹ ਐਂਡਰਾਇਡ 15 ਆਧਾਰਿਤ One UI 7 'ਤੇ ਚੱਲਦਾ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸਦੇ ਰੀਅਰ 'ਚ 50MP ਪ੍ਰਾਈਮਰੀ ਕੈਮਰਾ, 5MP ਅਲਟਰਾਵਾਈਡ ਲੈੱਨਜ਼ ਅਤੇ 2MP ਮੈਕ੍ਰੋ ਕੈਮਰਾ ਦਿੱਤਾ ਗਿਆ ਹੈ, ਜਦੋਂਕਿ ਸੈਲਫੀ ਅਤੇ ਵੀਡੀਓ ਕਾਲਿੰਗ ਲਈ 13MP ਫਰੰਟ ਕੈਮਰਾ ਮੌਜੂਦ ਹੈ। ਪਾਵਰ ਬੈਕਅਪ ਲਈ 5000mAh ਬੈਟਰੀ ਦਿੱਤੀ ਗਈ ਹੈ, ਜੋ 25 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੁਨੈਕਟੀਵਿਟੀ ਲਈ ਇਸ ਵਿਚ 5G, 4G, Wi-Fi, Bluetooth 5.3, GPS, Glonass, Beidou, Galileo, QZSS ਅਤੇ USB Type-C ਪੋਰਟ ਸ਼ਾਮਲ ਕੀਤੇ ਗਏ ਹਨ। ਫੋਨ ਦਾ ਭਾਰ 191 ਗ੍ਰਾਮ ਹੈ ਅਤੇ ਇਸਦੀ ਮੋਟਾਈ 7.9mm ਹੈ।