Airtel ਨੇ Google ਨਾਲ ਕੀਤੀ ਸਾਂਝੇਦਾਰੀ, ਯੂਜ਼ਰਾਂ ਨੂੰ ਮਿਲੇਗਾ ਵਟਸਐੱਪ ਵਰਗਾ ਤਜਰਬਾ
Tuesday, Dec 09, 2025 - 02:13 PM (IST)
ਗੈਜੇਟ ਡੈਸਕ- ਟੈਲੀਕਾਮ ਕੰਪਨੀ Airtel ਨੇ ਭਾਰਤ 'ਚ ਆਪਣੀ ਮੈਸੇਜਿੰਗ ਸਰਵਿਸ ਨੂੰ ਹੋਰ ਅਗੇ ਵਧਾਉਂਦੇ ਹੋਏ Google ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦੇ ਬਾਅਦ Airtel ਯੂਜ਼ਰ ਹੁਣ ਸਧਾਰਣ SMS ਦੀ ਜਗ੍ਹਾ ਇਕ ਅਧੁਨਿਕ ਅਤੇ ਵਧੀਆ RCS (Rich Communication Services) ਮੈਸੇਜਿੰਗ ਸਰਵਿਸ ਦਾ ਫਾਇਦਾ ਲੈ ਸਕਣਗੇ।
RCS ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?
RCS ਇਕ ਗਲੋਬਲ ਮੈਸੇਜਿੰਗ ਸਟੈਂਡਰਡ ਹੈ, ਜਿਸ ਨੂੰ GSMA ਨੇ 2007 'ਚ SMS ਨੂੰ ਅੱਪਗ੍ਰੇਡ ਕਰਨ ਲਈ ਤਿਆਰ ਕੀਤਾ ਸੀ। ਇਸ ਦੀ ਮਦਦ ਨਾਲ ਯੂਜ਼ਰ:
- ਹਾਈ ਕਵਾਲਟੀ ਦੀਆਂ ਫੋਟੋਆਂ ਅਤੇ ਵੀਡੀਓ ਭੇਜ ਸਕਦੇ ਹਨ
- “Typing” ਸਟੇਟਸ ਅਤੇ “Read Receipt” ਦੇਖ ਸਕਦੇ ਹਨ
- ਵਟਸਐੱਪ ਵਰਗੀ ਗਰੁੱਪ ਚੈਟ ਕਰ ਸਕਦੇ ਹਨ
- ਇਹ ਮੋਬਾਈਲ ਡਾਟਾ ਜਾਂ Wi-Fi 'ਤੇ ਚਲਦਾ ਹੈ
- ਇਸ ਨਾਲ ਮੋਬਾਈਲ ਦੇ ਸਧਾਰਣ ਮੈਸੇਜਿੰਗ ਐਪ 'ਚ ਹੀ ਯੂਜ਼ਰਾਂ ਨੂੰ ਵਟਸਐੱਪ ਵਰਗਾ ਸਮੂਥ ਅਤੇ ਆਧੁਨਿਕ ਚੈਟਿੰਗ ਅਨੁਭਵ ਮਿਲੇਗਾ।
ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੀਆਂ 'ਆਧਾਰ' ਕਾਰਡ ਦੀਆਂ ਫੋਟੋਕਾਪੀਆਂ ! ਸਖ਼ਤ ਨਿਯਮ ਲਿਆਉਣ ਜਾ ਰਹੀ ਸਰਕਾਰ
Airtel ਲਵੇਗਾ 0.11 ਰੁਪਏ ਪ੍ਰਤੀ RCS ਮੈਸੇਜ
ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ, Airtel Google ਨਾਲ 80:20 ਰੈਵੇਨਿਊ ਮਾਡਲ ‘ਤੇ ਕੰਮ ਕਰੇਗਾ ਅਤੇ ਹਰ RCS ਮੈਸੇਜ ‘ਤੇ 0.11 ਰੁਪਏ ਚਾਰਜ ਲਵੇਗਾ। ਸਾਰੇ RCS ਮੈਸੇਜ Airtel ਦੇ AI-ਬੇਸਡ ਸਪੈਮ ਫਿਲਟਰ ਰਾਹੀਂ ਹੀ ਪਾਸ ਹੋਣਗੇ, ਤਾਂ ਜੋ ਸੁਰੱਖਿਆ ਬਰਕਰਾਰ ਰਹੇ ਅਤੇ ਕੋਈ ਵੀ ਏਨਕ੍ਰਿਪਟਡ ਮੈਸੇਜ ਸਿਸਟਮ ਨੂੰ ਬਾਈਪਾਸ ਨਾ ਕਰ ਸਕੇ।
ਭਾਰਤ ਦੀ ਮੈਸੇਜਿੰਗ ਦੁਨੀਆ 'ਚ ਵੱਡਾ ਬਦਲਾਅ
Airtel ਦੀ ਇਸ ਨਵੀਂ ਭਾਗੀਦਾਰੀ ਨਾਲ Reliance Jio ਅਤੇ Vodafone Idea ਸਮੇਤ ਹੁਣ ਭਾਰਤ ਦੀਆਂ ਤਿੰਨਾਂ ਵੱਡੀਆਂ ਟੈਲੀਕਾਮ ਕੰਪਨੀਆਂ RCS ਸਪੋਰਟ ਕਰ ਰਹੀਆਂ ਹਨ। ਇਸ ਨਾਲ ਦੇਸ਼ ਦੇ ਬਿਜ਼ਨੇਸ ਮੈਸੇਜਿੰਗ ਇਕੋਸਿਸਟਮ ਨੂੰ ਮਜ਼ਬੂਤੀ ਮਿਲੇਗੀ, ਕਿਉਂਕਿ ਯੂਜ਼ਰਾਂ ਨੂੰ ਹੁਣ ਮਿਲਣਗੇ:
- ਵੈਰੀਫਾਈਡ ਮੈਸੇਜ
- ਇੰਟਰਐਕਟਿਵ ਕੰਟੈਂਟ
- ਵਧੀਆ ਮੀਡੀਆ ਸ਼ੇਅਰਿੰਗ ਦੀ ਸੁਵਿਧਾ
ਇਹ ਵੀ ਪੜ੍ਹੋ : ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼
