ਹੁਣ ਘਬਰਾਉਣ ਦੀ ਲੋੜ ਨਹੀਂ ! ਆ ਗਿਆ Insurance ਵਾਲਾ ਰੀਚਾਰਜ, ਸਿਰਫ਼ 61 ਰੁਪਏ ''ਚ ਪਾਓ 25,000 ਤੱਕ ਦਾ ਕਵਰ
Tuesday, Dec 16, 2025 - 10:52 AM (IST)
ਗੈਜੇਟ ਡੈਸਕ- ਟੈਲੀਕਾਮ ਕੰਪਨੀ ਵੋਡਾਫੋਨ–ਆਈਡੀਆ (Vi) ਨੇ ਭਾਰਤ 'ਚ ਗਾਹਕਾਂ ਲਈ ਇਕ ਨਵੀਂ ਅਤੇ ਵੱਖਰੀ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਹੁਣ ਪ੍ਰੀਪੇਡ ਰੀਚਾਰਜ ਦੇ ਨਾਲ ਮੋਬਾਈਲ ਫੋਨ ਇੰਸ਼ੋਰੈਂਸ ਦੀ ਸਹੂਲਤ ਵੀ ਮਿਲੇਗੀ। ਇਹ ਇੰਸ਼ੋਰੈਂਸ ਸਮਾਰਟਫੋਨ ਦੀ ਚੋਰੀ ਜਾਂ ਗੁੰਮ ਹੋਣ ਦੀ ਸਥਿਤੀ 'ਚ ਲਾਗੂ ਹੋਵੇਗਾ। Vi ਭਾਰਤ ਦੀ ਪਹਿਲੀ ਟੈਲੀਕਾਮ ਕੰਪਨੀ ਬਣ ਗਈ ਹੈ, ਜਿਸ ਨੇ ਇੰਸ਼ੋਰੈਂਸ ਵਾਲੇ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤੇ ਹਨ।
Vi ਦੇ ਇੰਸ਼ੋਰੈਂਸ ਵਾਲੇ ਰੀਚਾਰਜ ਪਲਾਨ
Vi ਨੇ ਇਸ ਸਮੇਂ ਤਿੰਨ ਪ੍ਰੀਪੇਡ ਰੀਚਾਰਜ ਪਲਾਨ ਲਾਂਚ ਕੀਤੇ ਹਨ, ਜਿਨ੍ਹਾਂ ਦੀ ਸ਼ੁਰੂਆਤ 61 ਰੁਪਏ ਤੋਂ ਹੁੰਦੀ ਹੈ। ਕੰਪਨੀ ਦੇ ਇਹ ਪਲਾਨ 61 ਰੁਪਏ, 201 ਰੁਪਏ ਅਤੇ 251 ਰੁਪਏ ਦੇ ਹਨ।
ਇਹ ਵੀ ਪੜ੍ਹੋ : ਨਹੀਂ ਵਧ ਰਹੀ ਸੈਲਰੀ ? ਅਪਣਾਓ ਇਹ ਉਪਾਅ, ਦਿਨਾਂ 'ਚ ਮਿਲੇਗਾ Increment
25 ਹਜ਼ਾਰ ਰੁਪਏ ਤੱਕ ਦਾ ਮੋਬਾਈਲ ਇੰਸ਼ੋਰੈਂਸ
Vi ਦੇ ਇਨ੍ਹਾਂ ਪ੍ਰੀਪੇਡ ਰੀਚਾਰਜ ਪਲਾਨਾਂ ਦੇ ਨਾਲ ਹੈਂਡਸੈਟ ਥੈਫਟ ਐਂਡ ਲੌਸ ਇੰਸ਼ੋਰੈਂਸ ਮੁਫ਼ਤ ਮਿਲੇਗਾ। ਇਸ 'ਚ ਯੂਜ਼ਰਸ ਨੂੰ 25,000 ਰੁਪਏ ਤੱਕ ਦੀ ਇੰਸ਼ੋਰੈਂਸ ਕਵਰੇਜ ਦਿੱਤੀ ਜਾ ਰਹੀ ਹੈ। ਇਹ ਇੰਸ਼ੋਰੈਂਸ Android ਅਤੇ iOS ਦੋਵੇਂ ਸਮਾਰਟਫੋਨਜ਼ ਲਈ ਹੋਵੇਗੀ।
ਪੂਰੀ ਤਰ੍ਹਾਂ ਆਨਲਾਈਨ ਕਲੇਮ ਪ੍ਰੋਸੈਸ
Vi ਦੇ ਰੀਚਾਰਜ ਨਾਲ ਮਿਲਣ ਵਾਲੇ ਇੰਸ਼ੋਰੈਂਸ ਦਾ ਕਲੇਮ ਪ੍ਰੋਸੈਸ ਪੂਰੀ ਤਰ੍ਹਾਂ ਡਿਜ਼ੀਟਲ ਹੋਵੇਗਾ। ਹਾਲਾਂਕਿ ਕੰਪਨੀ ਵੱਲੋਂ ਜਲਦੀ ਹੀ ਇਸ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
61 ਰੁਪਏ ਦਾ ਰੀਚਾਰਜ ਪਲਾਨ
61 ਰੁਪਏ ਦੇ Vi ਰੀਚਾਰਜ ਪਲਾਨ 'ਚ ਗਾਹਕਾਂ ਨੂੰ 15 ਦਿਨਾਂ ਲਈ 2GB ਡਾਟਾ ਮਿਲੇਗਾ। ਨਾਲ ਹੀ 30 ਦਿਨਾਂ ਲਈ ਮੋਬਾਈਲ ਇੰਸ਼ੋਰੈਂਸ ਕਵਰੇਜ ਦਿੱਤੀ ਜਾਵੇਗੀ, ਜਿਸ ਦੀ ਰਕਮ 25 ਹਜ਼ਾਰ ਰੁਪਏ ਤੱਕ ਹੋਵੇਗੀ।
201 ਰੁਪਏ ਦਾ ਰੀਚਾਰਜ ਪਲਾਨ
201 ਰੁਪਏ ਦੇ ਰੀਚਾਰਜ ਪਲਾਨ 'ਚ Vi ਗਾਹਕਾਂ ਨੂੰ 30 ਦਿਨਾਂ ਲਈ 10GB ਇੰਟਰਨੈੱਟ ਡਾਟਾ ਮਿਲੇਗਾ। ਇਸ ਦੇ ਨਾਲ 180 ਦਿਨਾਂ ਲਈ ਮੋਬਾਈਲ ਇੰਸ਼ੋਰੈਂਸ ਕਵਰੇਜ ਦਾ ਲਾਭ ਵੀ ਮਿਲੇਗਾ।
251 ਰੁਪਏ ਦਾ ਰੀਚਾਰਜ ਪਲਾਨ
Vi ਦੇ 251 ਰੁਪਏ ਦੇ ਰੀਚਾਰਜ ਪਲਾਨ 'ਚ ਗਾਹਕਾਂ ਨੂੰ ਪੂਰੇ 365 ਦਿਨਾਂ ਲਈ ਮੋਬਾਈਲ ਇੰਸ਼ੋਰੈਂਸ ਕਵਰੇਜ ਦਿੱਤੀ ਜਾਵੇਗੀ। ਇਸ ਪਲਾਨ 'ਚ 30 ਦਿਨਾਂ ਲਈ 10GB ਡਾਟਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
