ਮੂਧੇ ਮੂੰਹ ਡਿੱਗੀਆਂ iPhone 15 ਦੀਆਂ ਕੀਮਤਾਂ ! ਮਿਲ ਰਿਹਾ 25,000 ਤੱਕ ਦਾ ਡਿਸਕਾਊਂਟ
Thursday, Dec 04, 2025 - 03:45 PM (IST)
ਗੈਜੇਟ ਡੈਸਕ- ਐਪਲ ਦੇ ਪ੍ਰੀਮੀਅਮ ਸਮਾਰਟਫੋਨ ਹੁਣ ਕਾਫ਼ੀ ਘੱਟ ਕੀਮਤ 'ਤੇ ਮਿਲ ਸਕਦੇ ਹਨ। iPhone 15 ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਗਈ ਹੈ ਅਤੇ ਤੁਸੀਂ ਇਸ ਨੂੰ ਲਾਂਚ ਪ੍ਰਾਈਸ ਤੋਂ ਕਰੀਬ 25,000 ਰੁਪਏ ਸਸਤਾ ਖਰੀਦ ਸਕਦੇ ਹੋ। ਇਹ ਖਾਸ ਆਫਰ ਐਮਾਜ਼ੋਨ, ਫਲਿਪਕਾਰਟ ਜਾਂ ਐਪਲ ਦੀ ਅਧਿਕਾਰਿਕ ਵੈਬਸਾਈਟ 'ਤੇ ਨਹੀਂ, ਸਗੋਂ ਰਿਲਾਇੰਸ ਡਿਜੀਟਲ ‘ਤੇ ਮਿਲ ਰਿਹਾ ਹੈ। ਇੱਥੇ iPhone 15 ‘ਤੇ ਲਿਮਿਟਡ ਪੀਰੀਅਡ ਛੂਟ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
iPhone 15 ਦੀ ਨਵੀਂ ਕੀਮਤ
iPhone 15 ਤਿੰਨ ਸਟੋਰੇਜ ਵੈਰੀਅੰਟ—128GB, 256GB ਅਤੇ 512GB 'ਚ ਉਪਲਬਧ ਹੈ।
ਐਪਲ ਨੇ ਇਸ ਦੀ ਸ਼ੁਰੂਆਤੀ ਕੀਮਤ 79,900 ਰੁਪਏ ਰੱਖੀ ਸੀ, ਪਰ ਰਿਲਾਇੰਸ ਡਿਜੀਟਲ 'ਤੇ ਇਹ ਕੇਵਲ 54,900 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਇਲਾਵਾ ਫੋਨ ‘ਤੇ 10% ਤੱਕ ਇੰਸਟੈਂਟ ਬੈਂਕ ਡਿਸਕਾਊਂਟ ਵੀ ਮਿਲ ਰਿਹਾ ਹੈ। ਗਾਹਕ ਇਸ ਨੂੰ ਕੇਵਲ 4,000 ਰੁਪਏ EMI ‘ਤੇ ਵੀ ਘਰ ਲੈ ਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ
iPhone 15 ਦੇ ਮੁੱਖ ਫੀਚਰ
- 6.1 ਇੰਚ Super Retina XDR ਡਿਸਪਲੇਅ
- Dynamic Island ਫੀਚਰ ਨਾਲ ਆਧੁਨਿਕ ਡਿਜ਼ਾਇਨ
- A16 Bionic ਚਿਪਸੈੱਟ ਨਾਲ ਤਗੜਾ ਪਰਫਾਰਮੈਂਸ
- 48MP ਮੇਨ ਕੈਮਰਾ + 12MP ਅਲਟਰਾ-ਵਾਇਡ
- 12MP ਫਰੰਟ ਕੈਮਰਾ ਸੈਲਫੀ/ਵੀਡੀਓ ਕਾਲਿੰਗ ਲਈ
- Next-gen Portrait ਅਤੇ Depth Control ਫੀਚਰ
- USB Type-C ਚਾਰਜਿੰਗ, ਵੱਡੀ ਬੈਟਰੀ
- MagSafe, Q12 ਅਤੇ Qi ਵਾਇਰਲੈੱਸ ਚਾਰਜਿੰਗ ਸਪੋਰਟ
- Crash Detection ਅਤੇ Face ID ਵਰਗੀਆਂ ਸੇਫਟੀ ਸੁਵਿਧਾਵਾਂ
- iOS 17 ‘ਤੇ ਲਾਂਚ ਕੀਤਾ ਗਿਆ, ਹੁਣ iOS 26 ਤੱਕ ਅਪਗ੍ਰੇਡ ਕੀਤਾ ਜਾ ਸਕਦਾ ਹੈ
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
