'ਸੰਚਾਰ ਸਾਥੀ' ਐਪ ਨੇ ਡਾਊਨਲੋਡਸ ਦਾ ਰਿਕਾਰਡ ਤੋੜਿਆ, ਵਿਰੋਧ ਦੇ ਬਾਵਜੂਦ 10 ਗੁਣਾ ਵਾਧਾ
Thursday, Dec 04, 2025 - 01:16 PM (IST)
ਨੈਸ਼ਨਲ ਡੈਸਕ- ਕੇਂਦਰ ਸਰਕਾਰ ਦੇ ਸਾਈਬਰ ਸੁਰੱਖਿਆ ਅਤੇ ਸੇਫਟੀ ਐਪ 'ਸੰਚਾਰ ਸਾਥੀ' (Sanchar Saathi) ਨੇ ਹਾਲ ਹੀ 'ਚ ਡਾਊਨਲੋਡਸ ਦੇ ਮਾਮਲੇ 'ਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ (DoT) ਦੇ ਇਕ ਸੂਤਰ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ ਇਸ ਐਪ ਨੂੰ 10 ਗੁਣਾ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀਆਂ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਜਿੱਥੇ 'ਸੰਚਾਰ ਸਾਥੀ' ਐਪ ਦੇ ਰੋਜ਼ਾਨਾ ਡਾਊਨਲੋਡਸ ਦੀ ਔਸਤ 60 ਹਜ਼ਾਰ ਹੁੰਦੀ ਸੀ, ਉੱਥੇ ਮੰਗਲਵਾਰ ਨੂੰ ਇਹ ਅੰਕੜਾ ਵੱਧ ਕੇ ਲਗਭਗ 6 ਲੱਖ ਤੱਕ ਪਹੁੰਚ ਗਿਆ। ਰਿਪੋਰਟਾਂ ਮੁਤਾਬਕ, ਐਪ ਨੂੰ ਜਨਤਾ ਵੱਲੋਂ ਅਚਾਨਕ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।
ਇਹ ਵੱਡਾ ਉਛਾਲ ਉਸ ਸਮੇਂ ਆਇਆ ਹੈ ਜਦੋਂ ਵਿਰੋਧੀ ਨੇਤਾਵਾਂ ਅਤੇ ਇੰਡਸਟਰੀ ਮਾਹਿਰਾਂ ਦੇ ਇਕ ਸਮੂਹ ਵੱਲੋਂ DoT ਦੇ ਇਕ ਪੁਰਾਣੇ ਆਦੇਸ਼ ਦੀ ਆਲੋਚਨਾ ਕੀਤੀ ਜਾ ਰਹੀ ਸੀ। ਇਸ ਆਦੇਸ਼ 'ਚ ਨਿਰਮਾਤਾਵਾਂ ਨੂੰ ਸਾਰੇ ਨਵੇਂ ਐਪ 'ਚ 'ਸੰਚਾਰ ਸਾਥੀ' ਐਪ ਨੂੰ ਪ੍ਰੀ-ਇੰਸਟਾਲ (ਪਹਿਲਾਂ ਤੋਂ ਸਥਾਪਤ) ਕਰਕੇ ਦੇਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਵਿਰੋਧ ਅਤੇ ਸਰਕਾਰ ਦਾ ਜਵਾਬ
ਆਲੋਚਨਾ ਕਰਨ ਵਾਲੇ ਕਈ ਲੋਕਾਂ ਨੇ ਦੋਸ਼ ਲਾਇਆ ਸੀ ਕਿ ਇਸ ਐਪ ਰਾਹੀਂ ਸਰਕਾਰ ਲੋਕਾਂ ਦੀ ਜਾਸੂਸੀ ਕਰਨਾ ਚਾਹੁੰਦੀ ਹੈ, ਹਾਲਾਂਕਿ ਬਾਅਦ 'ਚ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਵਿਵਾਦ ਤੋਂ ਬਾਅਦ, ਸਰਕਾਰ ਨੇ ਫੈਸਲਾ ਬਦਲਦਿਆਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ 'ਸੰਚਾਰ ਸਾਥੀ' ਐਪ ਹੁਣ ਫੋਨ 'ਚ ਪ੍ਰੀ-ਇੰਸਟਾਲ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! ਹਜ਼ਾਰਾਂ ਰੁਪਏ ਹੋ ਗਿਆ ਸਸਤਾ
ਕੇਂਦਰੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਇਸ ਸਬੰਧ 'ਚ ਦੱਸਿਆ ਸੀ ਕਿ ਉਪਭੋਗਤਾ ਐਪ ਨੂੰ ਡਿਲੀਟ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਨ, ਜੇਕਰ ਉਹ ਆਪਣੇ ਫੋਨ 'ਚ ਪ੍ਰੀ-ਇੰਸਟਾਲ ਕੀਤੇ ਗਏ ਐਪ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ। ਮੰਤਰੀ ਨੇ ਕਿਹਾ ਕਿ 'ਸੰਚਾਰ ਸਾਥੀ' ਐਪ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਿਅਕਤੀ ਆਪਣੀ ਨਿੱਜਤਾ ਦੀ ਰੱਖਿਆ ਕਰ ਸਕੇ ਅਤੇ ਆਨਲਾਈਨ ਠੱਗੀ ਤੋਂ ਸੁਰੱਖਿਅਤ ਰਹਿ ਸਕੇ, ਕਿਉਂਕਿ ਦੇਸ਼ ਦੇ ਹਰ ਨਾਗਰਿਕ ਦੀ ਡਿਜੀਟਲ ਸੁਰੱਖਿਆ ਸਰਕਾਰ ਦੀ ਸਰਵਉੱਚ ਤਰਜੀਹ ਹੈ। ਜੇਕਰ ਇਹ ਐਪ ਪਹਿਲੀ ਵਾਰ ਫੋਨ ਚਾਲੂ ਕਰਦੇ ਸਮੇਂ ਪ੍ਰੀ-ਇੰਸਟਾਲ ਦਿਖਾਈ ਦਿੰਦਾ ਹੈ, ਤਾਂ DoT ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਦੇ ਕਿਸੇ ਵੀ ਫੀਚਰ ਨੂੰ ਸੀਮਿਤ ਨਹੀਂ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ
