ਆ ਗਿਆ ਸੈਮਸੰਗ ਦਾ 3 ਵਾਰ ਫੋਲਡ ਹੋਣ ਵਾਲਾ ਫ਼ੋਨ ! 200 MP ਕੈਮਰੇ ਸਣੇ ਮਿਲਣਗੇ ਕਈ ਧਾਕੜ ਫੀਚਰਜ਼

Tuesday, Dec 02, 2025 - 11:36 AM (IST)

ਆ ਗਿਆ ਸੈਮਸੰਗ ਦਾ 3 ਵਾਰ ਫੋਲਡ ਹੋਣ ਵਾਲਾ ਫ਼ੋਨ ! 200 MP ਕੈਮਰੇ ਸਣੇ ਮਿਲਣਗੇ ਕਈ ਧਾਕੜ ਫੀਚਰਜ਼

ਗੈਜੇਟ ਡੈਸਕ- ਸੈਮਸੰਗ ਨੇ ਬਹੁ-ਚਰਚਿਤ ਤਿੰਨ ਵਾਰ ਮੁੜਨ ਵਾਲਾ (ਟ੍ਰਾਈ ਫੋਲਡ) ਸਮਾਰਟਫੋਨ Samsung Galaxy Z TriFold ਮਾਰਕੀਟ 'ਚ ਪੇਸ਼ ਕਰ ਦਿੱਤਾ ਹੈ। ਕੰਪਨੀ ਦਾ ਇਹ ਮਲਟੀ-ਫੋਲਡਿੰਗ ਫੋਨ ਤਕਨਾਲੋਜੀ ਦੇ ਖੇਤਰ 'ਚ ਇਕ ਵੱਡਾ ਕਦਮ ਹੈ, ਜਿਸ 'ਚ ਦਮਦਾਰ ਫੀਚਰਜ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

ਮੁੱਖ ਫੀਚਰਜ਼ 'ਤੇ ਇਕ ਨਜ਼ਰ:

ਡਿਸਪਲੇਅ: ਇਸ ਫੋਨ 'ਚ ਇਕ ਵੱਡਾ 10 ਇੰਚ ਦਾ ਮੁੱਖ ਡਿਸਪਲੇਅ ਹੈ। ਇਹ QXGA+ ਡਾਇਨਾਮਿਕ ਐਮੋਲੇਡ 2x ਡਿਸਪਲੇਅ 2160x1584 ਪਿਕਸਲ ਰੈਜ਼ੋਲੂਸ਼ਨ ਅਤੇ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ, ਫੋਨ 'ਚ 6.5 ਇੰਚ ਦਾ ਸੈਕੰਡਰੀ/ਕਵਰ ਡਿਸਪਲੇਅ ਵੀ ਦਿੱਤਾ ਗਿਆ ਹੈ, ਜਿਸਦਾ ਰਿਫ੍ਰੈਸ਼ ਰੇਟ ਵੀ 120Hz ਹੈ।

ਕੈਮਰਾ ਸਪੈਸੀਫਿਕੇਸ਼ਨ: ਫੋਟੋਗ੍ਰਾਫੀ ਲਈ, Samsung Galaxy Z TriFold 'ਚ 200 MP ਦਾ ਮੁੱਖ ਕੈਮਰਾ ਸ਼ਾਮਲ ਹੈ। ਇਸ ਸੈੱਟਅੱਪ 'ਚ ਇਕ 12 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਸੈਂਸਰ ਅਤੇ ਇਕ 10 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਵੀ ਸ਼ਾਮਲ ਹੈ। ਸੈਲਫੀ ਲਈ, ਕਵਰ ਡਿਸਪਲੇਅ ਅਤੇ ਮੁੱਖ ਡਿਸਪਲੇਅ ਦੋਵਾਂ 'ਤੇ 10-10 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ।

ਪ੍ਰੋਸੈਸਰ ਅਤੇ ਸਟੋਰੇਜ: ਫੋਨ ਨੂੰ ਪਾਵਰ ਦੇਣ ਲਈ ਕੰਪਨੀ ਨੇ ਇਸ 'ਚ ਤਾਕਤਵਰ ਸਨੈਪਡ੍ਰੈਗਨ ਪ੍ਰੋਸੈਸਰ (ਸਨੈਪਡ੍ਰੈਗਨ 8 ਐਲੀਟ) ਲਗਾਇਆ ਹੈ। ਇਹ ਫੋਨ 16GB ਰੈਮ ਨਾਲ ਲੈਸ ਹੈ ਅਤੇ ਇਸ ਦੀ ਇੰਟਰਨਲ ਸਟੋਰੇਜ 1ਟੀਬੀ (TB) ਤੱਕ ਦੀ ਹੋਵੇਗੀ।

ਬੈਟਰੀ ਅਤੇ ਚਾਰਜਿੰਗ: ਇਸ ਮਲਟੀ-ਫੋਲਡਿੰਗ ਫੋਨ 'ਚ 5600mAh ਦੀ ਬੈਟਰੀ ਦਿੱਤੀ ਗਈ ਹੈ। ਇਹ ਬੈਟਰੀ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜਿਸ ਨਾਲ ਕੰਪਨੀ ਦਾ ਦਾਅਵਾ ਹੈ ਕਿ ਫੋਨ 30 ਮਿੰਟਾਂ 'ਚ 50 ਫੀਸਦੀ ਤੱਕ ਚਾਰਜ ਹੋ ਜਾਂਦਾ ਹੈ। ਇਸ 'ਚ 15 ਵਾਟ ਦੀ ਵਾਇਰਲੈੱਸ ਚਾਰਜਿੰਗ ਵੀ ਉਪਲਬਧ ਹੈ।

ਓਪਰੇਟਿੰਗ ਸਿਸਟਮ ਅਤੇ ਬਣਾਵਟ: ਇਹ ਡਿਵਾਈਸ ਐਂਡਰਾਇਡ 16 'ਤੇ ਅਧਾਰਿਤ OneUI 8 'ਤੇ ਕੰਮ ਕਰਦਾ ਹੈ। ਇਸ 'ਚ ਟਾਈਟੇਨੀਅਮ ਹਿੰਜ ਅਤੇ ਆਰਮਰ ਐਲੂਮੀਨੀਅਮ ਫਰੇਮ ਦਿੱਤਾ ਗਿਆ ਹੈ, ਅਤੇ ਇਹ IP48 ਡਸਟ ਅਤੇ ਵਾਟਰ ਰੇਜ਼ਿਸਟੈਂਟ ਰੇਟਿੰਗ ਦੇ ਨਾਲ ਆਉਂਦਾ ਹੈ। ਫੋਨ ਦਾ ਭਾਰ 306 ਗ੍ਰਾਮ ਹੈ।

ਕੀਮਤ ਅਤੇ ਉਪਲਬਧਤਾ:

ਸੈਮਸੰਗ ਗਲੈਕਸੀ ਜ਼ੈੱਡ ਟ੍ਰਾਈਫੋਲਡ 12 ਦਸੰਬਰ ਤੋਂ ਕੋਰੀਆ 'ਚ ਉਪਲਬਧ ਹੋ ਜਾਵੇਗਾ। ਕੋਰੀਆ 'ਚ ਇਸ ਦੀ ਕੀਮਤ 3,594,000 ਵੋਨ ਹੈ, ਜੋ ਕਿ ਲਗਭਗ 2,19,235 ਰੁਪਏ ਬਣਦੀ ਹੈ। ਕੋਰੀਆ ਤੋਂ ਬਾਅਦ, ਇਹ ਫੋਨ ਚੀਨ, ਯੂਏਈ ਅਤੇ ਯੂਐੱਸ ਸਮੇਤ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਪੇਸ਼ ਕੀਤਾ ਜਾਵੇਗਾ। ਖਰੀਦਦਾਰਾਂ ਨੂੰ ਰਿਟੇਲ ਬਾਕਸ 'ਚ ਕਾਰਬਨ ਸ਼ੀਲਡ ਕੇਸ, AR ਫਿਲਮ, ਅਤੇ 45 ਵਾਟ ਚਾਰਜਿੰਗ ਅਡੈਪਟਰ ਦੇ ਨਾਲ ਡਾਟਾ ਕੇਬਲ ਵੀ ਮਿਲੇਗੀ।

ਇਹ ਵੀ ਪੜ੍ਹੋ : ਬੁੱਧ-ਸ਼ੁੱਕਰ ਦੇ ਸੰਯੋਗ ਨਾਲ ਇਨ੍ਹਾਂ ਰਾਸ਼ੀ ਵਾਲੇ ਲੋਕਾਂ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ ! ਖੁੱਲ੍ਹਣਗੇ ਤਰੱਕੀ ਦੇ ਬੰਦ ਦਰਵਾਜ਼ੇ


author

DIsha

Content Editor

Related News