2026 'ਚ ਇਨ੍ਹਾਂ ਫੋਨਾਂ ਦਾ ਹੋਵੇਗਾ ਬਾਜ਼ਾਰ 'ਚ ਦਬਦਬਾ, ਲੋਕਾਂ 'ਚ ਵੱਧ ਰਹੀ ਦੀਵਾਨਗੀ

Wednesday, Dec 10, 2025 - 07:13 PM (IST)

2026 'ਚ ਇਨ੍ਹਾਂ ਫੋਨਾਂ ਦਾ ਹੋਵੇਗਾ ਬਾਜ਼ਾਰ 'ਚ ਦਬਦਬਾ, ਲੋਕਾਂ 'ਚ ਵੱਧ ਰਹੀ ਦੀਵਾਨਗੀ

ਗੈਜੇਟ ਡੈਸਕ- ਫੋਲਡੇਬਲ ਸਮਾਰਟਫੋਨਜ਼ ਦੁਨੀਆ ਭਰ 'ਚ ਪ੍ਰਸਿੱਧ ਹੋ ਰਹੇ ਹਨ। ਇਹ ਕਹਿਣਾ ਹੈ ਆਈ.ਡੀ.ਸੀ. ਦੀ ਨਵੀਂ ਰਿਪੋਰਟ ਦਾ, ਜਿਸ ਮੁਤਾਬਕ, 2026 'ਚ ਫੋਲਡੇਬਲ ਫੋਨਾਂ ਦੀ ਮੰਗ ਦੀ ਜ਼ਬਰਦਸਤ ਗ੍ਰੋਥ ਆਏਗੀ। ਅਗਲੇ ਸਾਲ ਯਾਨੀ 2026 'ਚ ਸੈਮਸੰਗ ਅਤੇ ਐਪਲ ਦੋਵਾਂ ਕੰਪਨੀਆਂ ਦੇ ਨਵੇਂ ਫੋਲਡੇਬਲ ਫੋਨਾਂ ਦਾ ਲੋਕਾਂ ਨੂੰ ਇੰਤਜ਼ਾਰ ਰਹੇਗਾ। ਸੈਮਸੰਗ ਦਾ ਟ੍ਰਾਈਫੋਲਡ ਅਤੇ ਐਪਲ ਦਾ ਪਹਿਲਾ ਫੋਲਡ 2026 'ਚ ਲਾਂਚ ਹੋ ਸਕਦਾ ਹੈ। 

ਦੁਨੀਆ ਭਰ 'ਚ ਫੋਲਡੇਬਲ ਸਮਾਰਟਫੋਨਾਂ ਦੀ ਮੰਗ ਵੱਧ ਰਹੀ ਹੈ। ਆਈ.ਡੀ.ਸੀ. ਦਾ ਅਨੁਮਾਨ ਹੈ ਕਿ ਸਾਲ 2025 'ਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਦੀ ਗ੍ਰੋਥ ਇਸ ਸੈਗਮੈਂਟ 'ਚ ਦੇਖਣ ਨੂੰ ਮਿਲੇਗੀ। ਫੋਲਡੇਬਲ ਸਮਾਰਟਫੋਨ ਦਾ ਸ਼ਿਪਮੈਂਟ ਸਾਲ 2025 'ਚ 2.06 ਕਰੋੜ ਯੂਨਿਟਸ ਤਕ ਪਹੁੰਚ ਸਕਦਾ ਹੈ। 

ਵੱਧ ਰਹੀ ਫੋਲਡੇਬਲ ਫੋਨਾਂ ਦੀ ਮੰਗ

ਫਰਮ ਦਾ ਮਨਣਾ ਹੈ ਕਿ ਗ੍ਰੋਥ ਦੇ ਮਾਮਲੇ 'ਚ ਫੋਲਡੇਬਲ ਫੋਨਜ਼ ਓਵਰਆਲ ਸਮਾਰਟਫੋਨ ਬਾਜ਼ਾਰ ਤੋਂ ਅੱਗੇ ਨਿਕਲ ਜਾਣਗੇ। ਆਈ.ਡੀ.ਸੀ. ਦੇ ਨਵੇਂ ਆਊਟਲੁੱਕ ਮੁਤਾਬਕ, ਜ਼ਿਆਦਾਤਰ ਗਲੋਬਲ ਮਾਰਕਿਟਸ 'ਚ ਫੋਲਡੇਬਲ ਫੋਨਾਂ ਦੀ ਮੰਗ ਮੰਗ ਹੈ। ਖਾਸ ਕਰਕੇ ਅਪਕਮਿੰਗ ਫੋਲਡੇਬਲ ਫੋਨਾਂ 'ਚ ਲੋਕਾਂ ਦੀ ਜ਼ਿਆਦਾ ਦਿਲਚਸਪੀ ਹੈ। 

ਆਉਣ ਵਾਲੇ ਦਿਨਾਂ 'ਚ ਸੈਮਸੰਗ ਆਪਣਾ ਟ੍ਰਾਈਫੋਲਡ ਗਲੋਬਲ ਮਾਰਕਿਟ 'ਚ ਲਾਂਚ ਕਰੇਗੀ, ਜਦੋਂਕਿ ਐਪਲ ਦੇ ਫੋਲਡਿੰਗ ਫੋਨਾਂ ਦੀ ਵੀ ਚਰਚਾ ਹੋ ਰਹੀ ਹੈ। ਦੋਵੇਂ ਹੀ ਪ੍ਰੀਮੀਅਮ ਸੈਗਮੈਂਟ 'ਚ ਲਾਂਚ ਹੋਣਗੇ। ਫੋਲਡੇਬਲ ਫੋਨ ਜਿਸ ਤਰ੍ਹਾਂ ਪ੍ਰਸਿੱਧ ਹੋ ਰਹੇ ਹਨ, ਇਹ ਨਿਰਮਾਤਾਵਾਂ ਲਈ ਆਮਦਨ ਦਾ ਇੱਕ ਨਵਾਂ ਸਰੋਤ ਬਣ ਰਹੇ ਹਨ।


author

Rakesh

Content Editor

Related News