ਸੈਮਸੰਗ ਦੇ ਬਿਹਤਰੀਨ ਫੀਚਰਜ਼ ਵਾਲੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ

Monday, Jun 12, 2017 - 12:08 PM (IST)

ਜਲੰਧਰ- ਸੈਮਸੰਗ ਗਲੈਕਸੀ ਸੀ 9 ਪ੍ਰੋ 6ਜੀ.ਬੀ. ਰੈਮ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ ਹੈ। ਇਸ ਫੋਨ ਨੂੰ ਫਰਵਰੀ ਮਹੀਨੇ 'ਚ 36,900 ਰੁਪਏ ਦੀ ਕੀਮਤ 'ਚ ਭਾਰਤ 'ਚ ਲਾਂਚ ਕੀਤਾ ਸੀ। ਹੁਣ  ਗਲੈਕਸੀ ਸੀ 9 ਪ੍ਰੋ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਗਈ ਹੈ। ਇਹ ਫੋਨ ਈ-ਕਾਮਰਸ ਸਾਈਟ ਫਲਿੱਪਕਾਰਟ ਅਤੇ ਐਮਾਜ਼ਾਨ ਇੰਡੀਆ 'ਤੇ 31,900 ਰੁਪਏ 'ਚ ਵਿਕ ਰਿਹਾ ਹੈ। ਕੰਪਨੀ ਦੀ ਆਪਣੀ ਈ-ਕਾਮਰਸ ਸਾਈਟ 'ਤੇ ਵੀ ਇਹ ਫੋਨ 31,900 ਰੁਪਏ 'ਚ ਲਿਸਟ ਹੈ। ਫਿਲਹਾਲ ਕੰਪਨੀ ਵੱਲੋਂ ਕੀਮਤ 'ਚ ਕੀਤੀ ਗਈ ਕਟੌਤੀ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। 
ਫਲਿੱਪਕਾਰਟ 'ਤੇ ਸੈਮਸੰਗ ਗਲੈਕਸੀ ਸੀ 9 ਪ੍ਰੋ ਨੂੰ ਸਪੈਸ਼ਲ ਡਿਸਕਾਊਂਟ ਆਫਰ ਦੇ ਤਹਿਤ 31,900 ਰੁਪਏ 'ਚ ਵੇਚਿਆ ਜਾ ਰਿਹਾ ਹੈ। ਦੂਜੇ ਪਾਸੇ ਇਕ ਨਾਮੀ ਆਫਲਾਈਨ ਰਿਟੇਲਰ ਨੇ ਸੈਮਸੰਗ ਗਲੈਕਸੀ ਸੀ 9 ਪ੍ਰੋ ਦ ੀਕੀਮਤ 'ਚ 5,000 ਰੁਪਏ ਦੀ ਕਟੌਤੀ ਦੀ ਜਾਣਕਾਰੀ ਦਿੱਤੀ ਹੈ। 

Samsung Galaxy C9 Pro ਦੇ ਫੀਚਰਜ਼

ਡਿਸਪਲੇ    - 6-ਇੰਚ ਫੁੱਲ.ਐੱਚ.ਡੀ. (1080x1920 ਪਿਕਸਲ) 
ਪ੍ਰੋਸੈਸਰ    - ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 635
ਰੈਮ            - 6 ਜੀ.ਬੀ.
ਸਟੋਰੇਜ       - 64 ਜੀ.ਬੀ.
ਕਾਰਡ ਸਪੋਰਟ    - 256 ਜੀ.ਬੀ.
ਕੈਮਰਾ      - ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 16MP ਦਾ ਰਿਅਰ ਤੇ 16MP ਦਾ ਫਰੰਟ ਕੈਮਰਾ
ਬੈਟਰੀ      - 4000 ਐੱਮ.ਏ.ਐੱਚ.

ਕੁਨੈਕਟੀਵਿਟੀ ਲਈ ਇਸ ਫੋਨ 'ਚ 4ਜੀ ਐੱਲ.ਟੀ.ਈ. ਤੋਂ ਇਲਾਵਾ ਬਲੂਟੂਥ, ਵਾਈ-ਫਾਈ 802.11 ਏ/ਬੀ/ਜੀ/ਐੱਨ, ਜੀ.ਪੀ.ਐੱਸ., ਗਲੋਨਾਸ, ਐੱਨ.ਐੱਫ.ਸੀ, ਯੂ.ਐੱਸ.ਬੀ. ਟਾਈਪ-ਸੀ ਅਤੇ ਇਕ 3.5 ਐੱਮ.ਐੱਮ. ਆਡੀਓ ਜੈੱਕ ਦਿੱਤਾ ਗਿਆ ਹੈ।


Related News