ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਖ਼ਤਰਨਾਕ ਮੁਲਜ਼ਮ ਭਾਰੀ ਗਿਣਤੀ ਹਥਿਆਰਾਂ ਸਣੇ ਗ੍ਰਿਫ਼ਤਾਰ

Wednesday, Sep 18, 2024 - 05:37 PM (IST)

ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਖ਼ਤਰਨਾਕ ਮੁਲਜ਼ਮ ਭਾਰੀ ਗਿਣਤੀ ਹਥਿਆਰਾਂ ਸਣੇ ਗ੍ਰਿਫ਼ਤਾਰ

ਮੋਗਾ ( ਆਜ਼ਾਦ, ਗੋਪੀ, ਕਸ਼ਿਸ਼) : ਮੋਗਾ ਪੁਲਸ ਵਲੋਂ ਗੈਂਗਸਟਰ ਨਾਲ ਸੰਬੰਧ ਰੱਖਣ ਵਾਲੇ ਛੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਅੱਠ ਦੇਸੀ ਪਿਸਤੌਲ 32 ਬੋਰ ਅਤੇ 16 ਕਾਰਤੂਸ ਅਤੇ ਇਕ ਇੰਡੈਵਰ ਫ਼ੋਰਡ ਕਾਰ ਬਰਾਮਦ ਕੀਤੀ ਹੈ। ਇਸ ਸੰਬੰਧ ਵਿਚ ਕਰਨਦੀਪ ਸਿੰਘ ਹਾਂਜੀ ਨਿਵਾਸੀ ਪਿੰਡ ਹਰੀਏਵਾਲ ਨਿਵਾਸੀ ਜ਼ਿਲ੍ਹਾ ਮਾਨਸਾ, ਗੁਰਲਾਲ ਸਿੰਘ ਪਿੰਡ ਭਲਾਈ ਕੇ ਜ਼ਿਲ੍ਹਾ ਮਾਨਸਾ, ਅਭਿਸ਼ੇਕ ਡੱਡੂ ਮਾਜਰਾ ਨਿਵਾਸੀ ਡੱਡੂ ਮਾਜਰਾ ਚੰਡੀਗੜ੍ਹ, ਰਕੇਸ਼ ਕੁਮਾਰ ਵਾਸੀ ਪਿੰਡ ਚੋਪੜਾ ਸ੍ਰੀ ਫਤਹਿਗੜ੍ਹ ਸਾਹਿਬ, ਅਮਿਤ ਥਾਪਾ ਨਿਵਾਸੀ ਮੰਡੀ ਗੋਬਿੰਦਗੜ੍ਹ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਸਬੰਧ ਸੁਖਚੈਨ ਸਿੰਘ ਸੁੱਖਾ ਜੋ ਇਸ ਸਮੇਂ ਜੇਲ੍ਹ ਵਿਚ ਹੈ ਦੇ ਨਾਲ ਹਨ। 

ਇਨ੍ਹਾਂ ਖਿਲਾਫ ਥਾਣਾ ਮਹਿਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਕਥਿਤ ਮੁਲਜ਼ਮਾਂ ਨੂੰ ਜੀ. ਟੀ. ਰੋਡ ਮੋਗਾ ਲੁਧਿਆਣਾ ਤੋਂ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਸ ਮੁਖੀ ਅੰਕੁਰ ਗੁਪਤਾ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਇੰਚਾਰਜ ਦਿਲਜੀਤ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ। ਇਸ ਦੌਰਾਨ ਉਨਾਂ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। 
 


author

Gurminder Singh

Content Editor

Related News