Galaxy Fold ਦੇ ਰੀਲਾਂਚ ਤੋਂ ਪਹਿਲਾਂ ਸੈਮਸੰਗ ਨੇ ਫਿਰ ਕੈਂਸਲ ਕੀਤੇ ਪ੍ਰੀ-ਆਰਡਰ

09/07/2019 11:18:54 AM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਜਿਥੇ ਆਪਣੇ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਨੂੰ ਰੀਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ, ਇਸ ਤੋਂ ਪਹਿਲਾਂ ਕੰਪਨੀ ਨੇ ਯੂ.ਐੱਸ. ’ਚ ਇਸ ਦੇ ਪ੍ਰੀ-ਆਰਡਰ ਕੈਂਸਲ ਕਰ ਦਿੱਤੇ ਹਨ। ਕੰਪਨੀ ਨੇ ਆਪਣੇ ਗਾਹਕਾਂ ਨੂੰ ਕਿਹਾ ਕਿ ਕੰਪਨੀ ਸਾਰੇ ਪ੍ਰੀ-ਆਰਡਰਸ ਕੈਂਸਲ ਕਰ ਰਹੀ ਹੈ ਕਿਉਂਕਿ ਇਸੇ ਨੂੰ ਫੋਨ ਦੀ ਸੇਲ ਤੋਂ ਬਾਅਦ ਕਸਟਮਰ ਐਕਸਪੀਰੀਅੰਸ ਨੂੰ ਲੈ ਕੇ ਦੁਬਾਰਾ ਸੋਚਣ ਦੀ ਲੋੜ ਹੈ ਅਤੇ ਕੰਪਨੀ ਸਮਾਂ ਲੈ ਰਹੀ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਬਦਲੇ ਡਿਵਾਈਸ ਨੂੰ ਪ੍ਰੀ-ਆਰਡਰ ਕਰਨ ਵਾਲੇ ਗਾਹਕਾਂ ਨੂੰ 250 ਡਾਲਰ ਸਟੋਰ ਕ੍ਰੈਡਿਟ ਦੇ ਤੌਰ ’ਤੇ ਦਿੱਤੇ ਹਨ। ਸੈਮਸੰਗ ਇਸ ਤੋਂ ਪਹਿਲਾਂ ਵੀ ਕੁਝ ਖਾਮੀਆਂ ਦੇ ਚੱਲਦੇ ਪ੍ਰੀ-ਆਰਡਰ ਕੈਂਸਰ ਕਰ ਚੁੱਕੀ ਹੈ। 

ਸੈਮਸੰਗ ਵਲੋਂ ਭੇਜੇ ਗਏ ਈ-ਮੇਲ ਨੂੰ ਯੂਟਿਊਬਰ ਐੱਮ. ਬ੍ਰੈਂਡਨ ਲੀ ਨੇ ਪਬਲਿਕ ਕੀਤਾ ਹੈ, ਜਿਸ ਵਿਚ ਕੰਪਨੀ ਨੇ ਆਰਡਰ ਕੈਂਸਲ ਕਰਨ ਦੀ ਜਾਣਕਾਰੀ ਦਿੱਤੀ ਹੈ। ਸੈਮਸੰਗ ਨੇ ਕਿਹਾ ਕਿ ਆਰਡਰ ਕੈਂਸਲ ਕਰਨ ਦੀ ਵਜ੍ਹਾ ਇਹ ਹੈ ਕਿ ਕੰਪਨੀ ਯੂਜ਼ਰਜ਼ ਨੂੰ ਕਈ ਬਿਹਤਰੀਨ ਟੈਕਨਾਲੋਜੀ ਦੀ ਮਦਦ ਨਾਲ ਬੈਸਟ ਐਕਸਪੀਰੀਅੰਸ ਦੇਣਾ ਚਾਹੁੰਦੀ ਹੈ। ਸੈਮਸੰਗ ਨੇ ਕਿਹਾ ਹੈ ਕਿ ਕਸਟਮਰ ਐਕਸਪੀਰੀਅੰਸ ਬਿਹਤਰ ਬਣਾਉਣ ਦਾ ਫੈਸਲਾ ਲੈਂਦੇ ਹੋਏ ਕੰਪਨੀ ਪੂਰੀ ਪ੍ਰਕਿਰਿਆ ਬਾਰੇ ਦੁਬਾਰਾ ਸੋਚ ਰਹੀ ਹੈ, ਜਿਸ ਵਿਚ ਡਿਵਾਈਸ ਨੂੰ ਖਰੀਦਣਾ, ਇਸ ਦੀ ਅਨਬਾਕਸਿੰਗ ਅਤੇ ਪੋਸਟ-ਪਰਚੇਸ ਸਰਵਿਸਿਜ਼ ਵੀ ਸ਼ਾਮਲ ਹਨ। ਦੱਸ ਦੇਈਏ ਕਿ ਯੂ.ਐੱਸ. ’ਚ ਸੈਮਸੰਗ ਗਲੈਕਸੀ ਫੋਲਡ 27 ਸਤੰਬਰ ਨੂੰ ਲਾਂਚ ਹੋਵੇਗਾ।


Related News