ਹੈਵਾਨ ਬਣਿਆ ਪਤੀ, ਪਤਨੀ ਦੇ ਕੀਤੇ 224 ਟੁੱਕੜੇ, ਫਿਰ ਕੀਤਾ ਇਹ ਕਾਰਾ

Monday, Apr 08, 2024 - 11:26 AM (IST)

ਇੰਟਰਨੈਸ਼ਨਲ ਡੈਸਕ- ਬ੍ਰਿਟੇਨ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 28 ਸਾਲਾ ਨਿਕੋਲਸ ਮੈਟਸਨ ਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੀ ਲਾਸ਼ ਦੇ 200 ਤੋਂ ਵੱਧ ਟੁਕੜੇ ਕਰ ਦਿੱਤੇ, ਫਿਰ ਉਨ੍ਹਾਂ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਪੈਕ ਕਰਕੇ ਨਦੀ ਵਿੱਚ ਸੁੱਟ ਦਿੱਤਾ।

ਪਿਛਲੇ ਸਾਲ 25 ਮਾਰਚ 2023 ਨੂੰ 26 ਸਾਲਾ ਹੋਲੀ ਬ੍ਰੈਮਲੀ ਲਾਪਤਾ ਹੋ ਗਈ ਸੀ। ਲਾਪਤਾ ਹੋਣ ਦੇ 8 ਦਿਨ ਬਾਅਦ ਬ੍ਰੈਮਲੀ ਦੀ ਲਾਸ਼ ਲਿੰਕਨਸ਼ਾਇਰ ਦੇ ਬਾਸਿੰਘਮ ਵਿੱਚ ਵਿਥਮ ਨਦੀ ਵਿੱਚ ਮਿਲੀ। ਕਤਲ ਦੇ ਲਗਭਗ ਇੱਕ ਸਾਲ ਬਾਅਦ ਬ੍ਰੈਮਲੇ ਦੇ ਪਤੀ ਨਿਕੋਲਸ ਮੈਟਸਨ ਨੇ ਬਿਨਾਂ ਕੋਈ ਕਾਰਨ ਦੱਸੇ ਜੁਰਮ ਕਬੂਲ ਕਰ ਲਿਆ। ਲਿੰਕਨਸ਼ਾਇਰ ਪੁਲਸ ਮੁਤਾਬਕ ਨਿਕੋਲਸ ਮੈਟਸਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਾਲਾਂਕਿ ਮੈਟਸਨ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਤੋਂ ਇਨਕਾਰ ਕੀਤਾ ਸੀ।

ਮ੍ਰਿਤਕ ਦੇਹ ਨੂੰ ਦੋਸਤ ਦੀ ਮਦਦ ਨਾਲ ਲਾਇਆ ਠਿਕਾਣੇ

ਪੁਲਸ ਨੇ ਇਕ ਹੋਰ ਵਿਅਕਤੀ ਜੋਸ਼ੂਆ ਹੈਨਕੌਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਹੈਨਕੌਕ ਨੇ ਲਾਸ਼ ਦੇ ਨਿਪਟਾਰੇ ਵਿੱਚ ਮੇਟਾਨਸ ਦੀ ਮਦਦ ਕੀਤੀ ਸੀ। ਹੈਨਕੌਕ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਬ੍ਰਿਟਿਸ਼ ਅਖਬਾਰ ਬੀ.ਬੀ.ਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਲਿੰਕਨ ਕਰਾਊਨ ਕੋਰਟ 'ਚ ਸਜ਼ਾ ਸੁਣਾਈ ਗਈ, ਜਿਸ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਹੈਨਕੌਕ ਮੈਟਸਨ ਦਾ ਦੋਸਤ ਹੈ ਅਤੇ ਉਸ ਨੇ ਬ੍ਰੈਮਲੀ ਦੀ ਲਾਸ਼ ਦੇ ਨਿਪਟਾਰੇ ਲਈ ਮੈਟਸਨ ਤੋਂ ਕੁਝ ਪੈਸੇ ਵੀ ਲਏ ਸਨ।

ਪੜ੍ਹੋ ਇਹ ਅਹਿਮ ਖ਼ਬਰ-ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟੀ, 91 ਲੋਕਾਂ ਦੀ ਦਰਦਨਾਕ ਮੌਤ

ਰਿਪੋਰਟ ਮੁਤਾਬਕ ਮੇਟਸਨ ਆਦਤਨ ਅਪਰਾਧੀ ਹੈ। ਸਾਲ 2013, 2016 ਅਤੇ 2017 ਵਿੱਚ ਵੀ ਮੈਟਸਨ ਨੂੰ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਮੈਟਸਨ ਨੇ ਇਹ ਨਹੀਂ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ। ਮੈਟਸਨ ਅਤੇ ਬ੍ਰੈਮਲੀ ਦਾ ਸਾਲ 2021 ਵਿੱਚ ਵਿਆਹ ਹੋਇਆ ਸੀ ਅਤੇ ਦੋਵੇਂ ਤਲਾਕ ਦੀ ਕਗਾਰ 'ਤੇ ਸਨ। ਅਦਾਲਤ ਦੀ ਸੁਣਵਾਈ ਦੌਰਾਨ ਬ੍ਰੈਮਲੀ ਦੀ ਮਾਂ ਅਤੇ ਭੈਣ ਨੇ ਮੈਟਸਨ ਨੂੰ 'ਦੁਸ਼ਟ' ਵਿਅਕਤੀ ਦੱਸਿਆ। ਬ੍ਰੈਮਲੀ ਦੇ ਪਰਿਵਾਰ ਨੇ ਇਹ ਵੀ ਕਿਹਾ ਕਿ ਮੈਟਸਨ ਨੇ ਬ੍ਰੈਮਲੀ ਨੂੰ ਜ਼ਬਰਦਸਤੀ ਅਤੇ ਧੋਖਾਧੜੀ ਰਾਹੀਂ ਆਪਣੇ ਜਾਲ ਵਿੱਚ ਫਸਾਇਆ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਦਾ ਵਿਆਹ ਮਹਿਜ਼ 16 ਮਹੀਨਿਆਂ ਬਾਅਦ ਹੀ ਟੁੱਟ ਗਿਆ।

ਪੁਲਸ ਨੇ ਦੱਸੀ ਇਹ ਗੱਲ

ਇਕ ਹੋਰ ਬ੍ਰਿਟਿਸ਼ ਅਖਬਾਰ ਡੇਲੀ ਮੇਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਮੈਟਨਸ ਦਾ ਜਾਨਵਰਾਂ ਖ਼ਿਲਾਫ਼ ਬੇਰਹਿਮੀ ਦਾ ਇਤਿਹਾਸ ਸੀ। ਉਹ ਆਪਣੀ ਪਤਨੀ ਨੂੰ ਪਾਲਤੂ ਜਾਨਵਰ ਵਾਂਗ ਮਾਰ ਕੇ ਸਜ਼ਾ ਦਿੰਦਾ ਸੀ। ਰਿਪੋਰਟ ਅਨੁਸਾਰ 24 ਮਾਰਚ 2023 ਨੂੰ ਲਿੰਕਨਸ਼ਾਇਰ ਪੁਲਸ ਨੂੰ ਬ੍ਰੈਮਲੀ ਦੇ ਗੁੰਮ ਹੋਣ ਦੀ ਰਿਪੋਰਟ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਮੇਟਸਨ ਦੇ ਅਪਾਰਟਮੈਂਟ ਵਿੱਚ ਪਹੁੰਚੀ। ਮੈਟਸਨ ਨੇ ਉਸ ਸਮੇਂ ਪੁਲਸ ਨੂੰ ਦੱਸਿਆ ਕਿ ਬ੍ਰੈਮਲੀ ਨੇ ਉਸ 'ਤੇ ਹਮਲਾ ਕੀਤਾ ਅਤੇ ਉਹ ਘਰ ਛੱਡ ਗਈ। ਮੈਟਸਨ ਨੇ ਪੁਲਸ ਨੂੰ ਆਪਣੀ ਬਾਂਹ 'ਤੇ ਕੱਟ ਦਾ ਨਿਸ਼ਾਨ ਵੀ ਦਿਖਾਇਆ। ਹਾਲਾਂਕਿ ਜਦੋਂ ਪੁਲਸ ਨੇ ਅਗਲੇ ਦਿਨ ਉਸਦੇ ਅਪਾਰਟਮੈਂਟ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਮੈਟਸਨ ਦੇ ਬਾਥਟਬ ਵਿੱਚ ਫਰਸ਼ 'ਤੇ ਖੂਨ ਨਾਲ ਭਰੀਆਂ ਚਾਦਰਾਂ ਅਤੇ ਧੱਬੇ, ਰਸੋਈ ਵਿੱਚ ਇੱਕ ਆਰਾ ਅਤੇ ਅਮੋਨੀਆ ਅਤੇ ਬਲੀਚ ਦੀ ਤੇਜ਼ ਗੰਧ ਮਿਲੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News