ਪਹਿਲਾਂ ਕੱਪੜੇ ਉਤਾਰ ਕੇ ਕੁੱਟਿਆ, ਫਿਰ ਬੂਟ ਚੱਟਣ ਲਈ ਕੀਤਾ ਮਜ਼ਬੂਰ; 6 ਦੋਸ਼ੀ ਹੋਏ ਗ੍ਰਿਫ਼ਤਾਰ
Friday, Mar 29, 2024 - 01:47 PM (IST)
ਠਾਣੇ (ਭਾਸ਼ਾ)- ਠਾਣੇ ਦੇ ਨਵੀਂ ਮੁੰਬਈ ਨਗਰ 'ਚ ਇਕ ਵਿਅਕਤੀ 'ਤੇ ਹਮਲਾ ਕਰਨ ਅਤੇ ਉਸ ਨੂੰ ਬੂਟ ਚੱਟਣ ਲਈ ਮਜ਼ਬੂਰ ਕਰਨ ਦੇ ਦੋਸ਼ 'ਚ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏ.ਪੀ.ਐੱਮ.ਸੀ. ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮਲ ਨੂੰ ਹੋਈ ਸੀ। ਉਨ੍ਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਪੀੜਤ ਵਿਅਕਤੀ ਏ.ਪੀ.ਐੱਮ.ਸੀ. 'ਚ ਸਥਿਤ ਇਕ ਕੰਪਨੀ ਦੀ ਦੁਕਾਨ 'ਚ ਵਰਕਰ ਸੀ। ਉਨ੍ਹਾਂ ਦੱਸਿਆ ਕਿ ਮਸਾਲੇ ਤਿਆਰ ਕਰਨ ਦੀ ਕੰਪਨੀ ਦੇ ਮਾਲਕ ਰੌਣਕ ਦਿਆਲਜੀਭਾਈ ਭਾਨੂੰਸ਼ਾਲੀ ਅਤੇ ਉਸ ਦੇ ਕਰਮਚਾਰੀਆਂ ਨੇ ਮਸਾਲੇ ਚੋਰੀ ਕਰਨ ਦਾ ਦੋਸ਼ ਲਗਾਇਆ ਅਤੇ ਪੀੜਤ 'ਤੇ ਹਮਲਾ ਕੀਤਾ।
ਅਧਿਕਾਰੀ ਅਨੁਸਾਰ, ਹਮਲਾਵਰ ਕਰਮਚਾਰੀਆਂ ਦੀ ਪਛਾਣ ਸੰਜੇ ਚੌਧਰੀ, ਲਾਲਾਜੀ ਬਾਬੂਬਾਈ ਪਾਗੀ, ਵੀਰੇਂਦਰ ਕੁਮਾਰ ਲਕਸ਼ਮਣ, ਗੌਤਮ ਯੋਗੇਸ਼ ਅਤੇ ਕਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ,''ਪੀੜਤ ਵਿਅਕਤੀ ਨੂੰ ਕੰਪਨੀ ਤੋਂ ਇਲਾਇਚੀ ਚੋਰੀ ਕਰਨ ਦੇ ਦੋਸ਼ 'ਚ ਕੁੱਟਿਆ ਗਿਆ, ਉਸ ਦੇ ਕੱਪੜੇ ਉਤਾਰੇ ਗਏ ਅਤੇ ਦੋਸ਼ੀ ਭਾਨੂੰਸ਼ਾਲੀ ਦੇ ਬੂਟ ਚੱਟਣ ਲਈ ਮਜ਼ਬੂਰ ਕੀਤਾ ਗਿਆ। ਦੋਸ਼ੀਆਂ ਨੇ ਆਪਣੇ ਇਸ ਜ਼ੁਰਮ ਦਾ ਵੀਡੀਓ ਵੀ ਬਣਾਇਆ।'' ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e