ਅੱਲੂ ਅਰਜੁਨ ਨੂੰ ਮਿਲਿਆ ਪ੍ਰੀ-ਬਰਥਡੇ ਗਿਫਟ, ਮਿਊਜ਼ੀਅਮ ''ਚ ਲਾਇਆ ਮੋਮ ਦਾ ਬੁੱਤ

Saturday, Mar 30, 2024 - 02:19 PM (IST)

ਅੱਲੂ ਅਰਜੁਨ ਨੂੰ ਮਿਲਿਆ ਪ੍ਰੀ-ਬਰਥਡੇ ਗਿਫਟ, ਮਿਊਜ਼ੀਅਮ ''ਚ ਲਾਇਆ ਮੋਮ ਦਾ ਬੁੱਤ

ਬਾਲੀਵੁੱਡ ਡੈਸਕ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਅੱਲੂ ਅਰਜੁਨ ਭਾਰਤ ਦੇ ਸਭ ਤੋਂ ਪਸੰਦੀਦਾ ਸਿਤਾਰਿਆਂ ਵਿਚੋਂ ਇਕ ਹੈ। ਇਸ ਆਈਕਨ ਸਟਾਰ ਨੇ ਮਨੋਰੰਜਨ ਦੀ ਦੁਨੀਆ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ ਅਤੇ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ‘ਪੁਸ਼ਪਾ 1: ਦਿ ਰਾਈਜ਼’ ਨੇ ਇਤਿਹਾਸਕ ਸਫਲਤਾ ਹਾਸਲ ਕੀਤੀ। ਹੁਣ ਇਸ ਅਦਾਕਾਰ ਨੇ ਆਪਣੇ ਨਾਂ ਇਕ ਹੋਰ ਉਪਲਬਧੀ ਜੋੜ ਲਈ ਹੈ। ਦੁਬਈ ਦੇ ਮੈਡਮ ਤੁਸਾਦ ਮਿਊਜ਼ੀਅਮ ’ਚ ਅੱਲੂ ਅਰਜੁਨ ਦੇ ਮੋਮ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਉਸ ਨੂੰ ਉਸ ਦੀ ਬਲਾਕਬਸਟਰ ਫਿਲਮ ‘ਪੁਸ਼ਪਾ 1 : ਦਿ ਰਾਈਜ਼’ ਤੋਂ ਉਸ ਦੇ ਸਿਗਨੇਚਰ ਪੋਜ਼ ‘ਝੂਕੇਗਾ ਨਹੀਂ ਸਾਲਾ’ ਵਿਚ ਦੇਖਿਆ ਜਾ ਸਕਦਾ ਹੈ। ਅੱਲੂ ਨੇ ਆਪਣੇ ਪਰਿਵਾਰ ਨਾਲ ਦੁਬਈ ’ਚ ਇਸ ਸ਼ਾਨਦਾਰ ਈਵੈਂਟ ’ਚ ਸ਼ਿਰਕਤ ਕੀਤੀ। ਇਸ ਦੌਰਾਨ ਉਹ ਵੱਖ-ਵੱਖ ਪਬਲੀਕੇਸ਼ਨਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਇਸ ਸਨਮਾਨ ਲਈ ਖੁਸ਼ੀ ਅਤੇ ਧੰਨਵਾਦ ਪ੍ਰਗਟ ਕੀਤਾ।

ਇਹ ਖ਼ਬਰ ਵੀ ਪੜ੍ਹੋ - ਜਸਵਿੰਦਰ ਬਰਾੜ ਨੇ ਪੂਰੀ ਕੀਤੀ ਸਿੱਧੂ ਮੂਸੇਵਾਲਾ ਦੀ ਅਧੂਰੀ ਖਵਾਹਿਸ਼

ਕਰੀਅਰ ਦੇ 21 ਸਾਲ ਪੂਰੇ

ਦੱਸ ਦੇਈਏ ਕਿ ਇਸ ਪਲ ਲਈ ਜਿਸ ਦਿਨ ਨੂੰ ਚੁਣਿਆ ਗਿਆ, ਉਹ ਆਪਣੇ-ਆਪ ਵਿਚ ਅਨੋਖਾ ਹੈ। ਅੱਲੂ ਅਰਜੁਨ ਨੇ 28 ਮਾਰਚ ਨੂੰ ਹੀ ਬਤੌਰ ਐਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਉਸ ਦਿਨ ਨੂੰ 21 ਸਾਲ ਬੀਤ ਚੁੱਕੇ ਹਨ। ਅਭਿਨੇਤਾ ਦੇ ਜੀਵਨ ਵਿਚ ਇਹ ਮੀਲ ਪੱਥਰ ਵੀ ਇਕ ਸੰਪੂਰਨ ਜਨਮ ਦਿਨ ਦੇ ਤੋਹਫ਼ੇ ਵਜੋਂ ਆਇਆ ਹੈ। ਦਰਅਸਲ, ਅੱਲੂ ਅਰਜੁਨ ਦਾ ਜਨਮ ਦਿਨ 8 ਅਪ੍ਰੈਲ ਨੂੰ ਹੁੰਦਾ ਹੈ। ਇਸ ਦੌਰਾਨ ਸਟਾਰ ਅਤੇ ਉਸ ਦੇ ਪ੍ਰਸ਼ੰਸਕਾਂ ਲਈ ਜਸ਼ਨ ਦੋਹਰਾ ਹੋ ਗਿਆ ਹੈ, ਜਦੋਂ ਪੁਸ਼ਪਾ ਦੇ ਨਿਰਮਾਤਾਵਾਂ ਨੇ ਉਨ੍ਹਾਂ ਦੀ ਆਉਣ ਵਾਲੀ ਫਿਲਮ ਪੁਸ਼ਪ 2 : ਦਿ ਰੂਲ ਲਈ ਉਸ ਦੇ ਜਨਮ ਦਿਨ ਦੇ ਮੌਕੇ ’ਤੇ ਇਕ ਵਿਸ਼ੇਸ਼ ਸਰਪ੍ਰਾਈਜ਼ ਦਾ ਐਲਾਨ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਅਦਾਕਾਰ ਦੀ ਹਾਰਟ ਅਟੈਕ ਨਾਲ ਹੋਈ ਮੌਤ

ਕੰਮ ਦੇ ਮੋਰਚੇ ’ਤੇ ਅੱਲੂ ਅਰਜੁਨ 15 ਅਗਸਤ 2024 ਨੂੰ ਰਿਲੀਜ਼ ਹੋਣ ਵਾਲੀ ਚਿਰਾਂ ਤੋਂ ਉਡੀਕੀ ਜਾ ਰਹੀ ਸੀਕਵਲ ‘ਪੁਸ਼ਪਾ 2 : ਦਿ ਰੂਲ’ ਵਿਚ ਆਈਕੋਨਿਕ ਪੁਸ਼ਪਾ ਰਾਜ ਦੇ ਰੂਪ ਵਿਚ ਦਿਖਾਈ ਦੇਵੇਗਾ। ਮਿਥਰੀ ਮੂਵੀ ਮੇਕਰਸ ਵੱਲੋਂ ਨਿਰਮਿਤ ਤੇ ਸੁਕੁਮਾਰ ਵੱਲੋਂ ਨਿਰਦੇਸ਼ਤ ਇਸ ਫਿਲਮ ਵਿਚ ਫਹਦ ਫਾਸਿਲ ਤੇ ਰਸ਼ਮਿਕਾ ਮੰਦਾਨਾ ਵੀ ਮਹੱਤਵਪੂਰਣ ਭੂਮਿਕਾਵਾਂ ਵਿਚ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News