ਘਰ ਬਣ ਜਾਵੇਗਾ ਸਿਨੇਮਾ ਹਾਲ! Samsung ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 130-ਇੰਚ Micro RGB TV

Monday, Jan 05, 2026 - 08:56 PM (IST)

ਘਰ ਬਣ ਜਾਵੇਗਾ ਸਿਨੇਮਾ ਹਾਲ! Samsung ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 130-ਇੰਚ Micro RGB TV

ਗੈਜੇਟ ਡੈਸਕ- ਟੈਲੀਵਿਜ਼ਨ ਟੈਕਨਾਲੋਜੀ ਦੇ ਖੇਤਰ ਵਿੱਚ ਸੈਮਸੰਗ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕਾ ਵਿੱਚ ਚੱਲ ਰਹੇ CES 2026 ਈਵੈਂਟ ਦੌਰਾਨ ਕੰਪਨੀ ਨੇ ਦੁਨੀਆ ਦਾ ਪਹਿਲਾ 130-ਇੰਚ ਦਾ Micro RGB TV ਪੇਸ਼ ਕੀਤਾ ਹੈ। ਇਹ ਸਿਰਫ਼ ਇੱਕ ਵੱਡੀ ਸਕ੍ਰੀਨ ਹੀ ਨਹੀਂ ਹੈ, ਸਗੋਂ ਕਲਰ, ਕੰਟ੍ਰਾਸਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਫੀਚਰਜ਼ ਦੇ ਮਾਮਲੇ ਵਿੱਚ ਪ੍ਰੀਮੀਅਮ ਟੈਕਨਾਲੋਜੀ ਦਾ ਇੱਕ ਨਵਾਂ ਬੈਂਚਮਾਰਕ ਹੈ।

Micro RGB ਟੈਕਨਾਲੋਜੀ

ਇਹ ਨਵਾਂ ਮਾਡਲ (R95H) ਦੁਨੀਆ ਦਾ ਸਭ ਤੋਂ ਵੱਡੀ Micro RGB ਡਿਸਪਲੇਅ ਹੈ। ਇਸ ਟੈਕਨਾਲੋਜੀ ਵਿੱਚ ਸਕ੍ਰੀਨ ਦੇ ਪਿੱਛੇ ਲਾਲ, ਹਰੇ ਅਤੇ ਨੀਲੇ ਰੰਗ ਦੇ ਮਾਈਕਰੋ LED ਵੱਖੋ-ਵੱਖਰੇ ਤੌਰ 'ਤੇ ਕੰਟਰੋਲ ਹੁੰਦੇ ਹਨ। ਇਹੀ ਕਾਰਨ ਹੈ ਕਿ ਇਹ ਟੀਵੀ ਰਵਾਇਤੀ Mini LED ਜਾਂ LCD ਟੀਵੀ ਦੇ ਮੁਕਾਬਲੇ ਕਿਤੇ ਜ਼ਿਆਦਾ ਸਹੀ ਕਲਰ ਅਤੇ ਗੂੜ੍ਹਾ ਕੰਟ੍ਰਾਸਟ ਦਿਖਾਉਂਦਾ ਹੈ। ਇਸ ਨੂੰ ਸਹੀ ਕਲਰ ਰੀਪ੍ਰੋਡਕਸ਼ਨ ਲਈ VDE ਤੋਂ ਸਰਟੀਫਿਕੇਸ਼ਨ ਵੀ ਮਿਲਿਆ ਹੈ।

ਸ਼ਾਨਦਾਰ ਡਿਜ਼ਾਈਨ ਅਤੇ ਗਲੇਅਰ ਫ੍ਰੀ ਸਕ੍ਰੀਨ

ਟਾਈਮਲੈੱਸ ਫ੍ਰੇਮ ਡਿਜ਼ਾਈਨ: ਇਹ ਟੀਵੀ ਇੱਕ ਸਾਧਾਰਨ ਇਲੈਕਟ੍ਰਾਨਿਕ ਡਿਵਾਈਸ ਦੀ ਬਜਾਏ ਇੱਕ ਵੱਡੀ ਆਰਟ ਵਿੰਡੋ ਵਰਗਾ ਦਿਖਾਈ ਦਿੰਦਾ ਹੈ। ਇਸ ਦਾ 'ਫਲੋਟਿੰਗ ਇਫੈਕਟ' ਕਮਰੇ ਦੀ ਸਜਾਵਟ ਨੂੰ ਹੋਰ ਵਧਾ ਦਿੰਦਾ ਹੈ।

Glare Free ਟੈਕਨਾਲੋਜੀ: ਇਸ ਟੀਵੀ ਵਿੱਚ ਗਲੇਅਰ ਫ੍ਰੀ ਸਕ੍ਰੀਨ ਦਿੱਤੀ ਗਈ ਹੈ, ਜਿਸ ਨਾਲ ਕਮਰੇ ਦੀ ਤੇਜ਼ ਰੌਸ਼ਨੀ ਵਿੱਚ ਵੀ ਸਕ੍ਰੀਨ 'ਤੇ ਕੋਈ ਰਿਫਲੈਕਸ਼ਨ (ਪਰਛਾਵਾਂ) ਨਹੀਂ ਪੈਂਦਾ।

AI ਫੀਚਰਜ਼ ਨਾਲ ਲੈਸ 'ਸਮਾਰਟ ਹੱਬ' 

ਸੈਮਸੰਗ ਨੇ ਇਸ ਟੀਵੀ ਨੂੰ Vision AI Companion ਰਾਹੀਂ ਇੱਕ ਸਮਾਰਟ ਐਂਟਰਟੇਨਮੈਂਟ ਹੱਬ ਵਿੱਚ ਬਦਲ ਦਿੱਤਾ ਹੈ। ਇਸ ਵਿੱਚ AI Football Mode Pro, ਲਾਈਵ ਟ੍ਰਾਂਸਲੇਟ, ਅਤੇ ਜਨਰੇਟਿਵ ਵਾਲਪੇਪਰ ਵਰਗੇ ਆਧੁਨਿਕ ਫੀਚਰਜ਼ ਮਿਲਦੇ ਹਨ। ਇਸ ਤੋਂ ਇਲਾਵਾ, ਇਹ ਮਾਈਕ੍ਰੋਸਾਫਟ ਕੋਪਾਇਲਟ (Microsoft Copilot) ਅਤੇ ਪਰਪਲੈਕਸਿਟੀ (Perplexity) ਵਰਗੇ ਐਪਸ ਨੂੰ ਵੀ ਸਪੋਰਟ ਕਰਦਾ ਹੈ।

ਦਮਦਾਰ ਸਾਊਂਡ ਸਿਸਟਮ 

ਇਸ ਟੀਵੀ ਦਾ ਆਡੀਓ ਸਿਸਟਮ ਇਸ ਦੇ ਫ੍ਰੇਮ ਵਿੱਚ ਹੀ ਇੰਟੀਗ੍ਰੇਟ ਕੀਤਾ ਗਿਆ ਹੈ। Eclipsa Audio ਅਤੇ ਸਪੈਸ਼ੀਅਲ ਸਾਊਂਡ ਟੈਕਨਾਲੋਜੀ ਦੇ ਨਾਲ ਇਹ ਟੀਵੀ ਦੇਖਣ ਵਾਲੇ ਨੂੰ ਸਿਨੇਮਾ ਹਾਲ ਵਰਗਾ ਅਹਿਸਾਸ ਕਰਵਾਉਂਦਾ ਹੈ।


author

Rakesh

Content Editor

Related News