ਸੈਮਸੰਗ ਦੇ Galaxy A(2018) ਸੀਰੀਜ਼ ਸਮਾਰਟਫੋਨ ''ਚ Bixby ਫੀਚਰ ਹੋਣ ਦਾ ਹੋਇਆ ਖੁਲਾਸਾ

09/25/2017 2:29:55 PM

ਜਲੰਧਰ-ਸੈਮਸੰਗ ਨੇ Galaxy S8 ਅਤੇ Galaxy S8 ਪਲੱਸ ਸਮਾਰਟਫੋਨਜ਼ ਨੂੰ Bixby ਫੀਚਰ ਨਾਲ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਸਮਾਰਟਫੋਨਜ਼ 'ਚ ਬਿਕਸਬੀ ਬਟਨ ਦੀਆਂ ਸਹੂਲਤਾਂ ਦੇ ਬਾਰੇ ਗੱਲ ਕੀਤੀ ਹੈ, ਪਰ ਇਹ ਫੀਚਰਸ ਬਾਜ਼ਾਰ 'ਚ ਸੈਮਸੰਗ ਦੇ ਸਾਰੇ ਸਮਾਰਟਫੋਨਜ਼ ਲਈ ਉਪਲੱਬਧ ਨਹੀਂ ਹੈ, ਪਰ ਸੈਮਸੰਗ ਨੇ ਇਹ Galaxy S8 ਅਤੇ S8 Plus ਸਮਾਰਟਫੋਨਜ਼ ਨੂੰ ਵਿਸ਼ੇਸ ਫੀਚਰਸ ਨਾਲ ਪੇਸ਼ ਕੀਤਾ ਹੈ।  

ਰਿਪੋਰਟ ਅਨੁਸਾਰ ਸੈਮਸੰਗ ਕੰਪਨੀ ਇਕ ਹੋਰ ਗੈਲੇਕਸੀ ਏ (2018) ਐਂਡਰਾਇਡ ਸਮਾਰਟਫੋਨ ਦੀ ਸੀਰੀਜ 'ਚ Bixby ਫੀਚਰ ਦੇ ਹੋਣ ਦਾ ਖੁਲਾਸਾ ਹੋਇਆ ਹੈ। ਇਸ ਦਾ ਮਤਲਬ ਕਿ ਦੱਖਣੀ ਕੋਰਿਆਈ ਕੰਪਨੀ ਆਪਣੀ ਵਰਚੂਅਲ ਵੌਇਸ ਅਸਿਸਟੈਂਟ ਨੂੰ ਮਿਡ ਰੇਂਜ ਸਮਾਰਟਫੋਨਜ਼ ਨਾਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀਂ ਹੈ। ਕੰਪਨੀ ਗੈਲੇਕਸੀ ਏ ਸਮਾਰਟਫੋਨ ਨੂੰ ਸਾਲ 2018 ਦੀ ਸ਼ੁਰੂਆਤ 'ਚ ਪੇਸ਼ ਕੀਤਾ ਜਾਵੇਗਾ। 

ਪਰ ਰਿਪੋਰਟ ਅਨੁਸਾਰ ਸੈਮਸੰਗ ਦਾ ਇਹ ਸਮਾਰਟਫੋਨ ਲਾਈਨਅਪ ਲਈ ਕਾਫੀ ਸਮੇਂ ਤੋ ਰੂਮਰ ਆ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ਫਲੈਗਸ਼ਿਪ ਅਤੇ ਹਾਈ-ਐਂਡ ਸਮਾਰਟਫੋਨ ਦੇ ਕੁਝ ਵਿਸ਼ੇਸ ਫੀਚਰਸ ਨੂੰ ਮੱਧ ਰੇਂਜ਼ ਸਮਾਰਟਫੋਨਜ਼ ਦੇ ਉਪਕਰਣਾਂ 'ਚ ਪਹੁੰਚਾਏਗੀ। ਇਸ ਨਾਲ ਸੈਮਸੰਗ ਗੈਲੇਕਸੀ ਏ(2018) ਸਮਾਰਟਫੋਨ ਇਸ ਨੂੰ ਪ੍ਰਾਪਤ ਕਰਨ ਵਾਲਾ ਮਿਡ-ਰੇਂਜ ਵਾਲਾ ਪਹਿਲਾਂ ਡਿਵਾਈਸ ਹੋਵੇਗਾ। 

ਕੰਪਨੀ ਦੀ ਅਗਲੀ ਪੀੜੀ ਦੇ ਹੈਂਡਸੈੱਟ'ਚ ਗੈਲੇਕਸੀ A3 (2018) , ਗੈਲੇਕਸੀ A5 (2018) ਅਤੇ ਗੈਲੇਕਸੀ A7(2018) ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਪਰ ਇਹ ਦੇਖਣਾ ਹੋਵੇਗਾ ਕਿ ਸੈਮਸੰਗ ਕੁਝ ਹੋਰ creative and unique official monikers ਨੂੰ ਵਰਤਣ ਦਾ ਫੈਸਲਾ ਕਰ ਸਕਦਾ ਹੈ। ਗੈਲੇਕਸੀ A(2017) ਨੂੰ ਇਸ ਸਾਲ ਜਨਵਰੀ 'ਚ ਪੇਸ਼ ਕੀਤਾ ਗਿਆ ਸੀ।


Related News