ਅਭੈ ਚੌਟਾਲਾ ਦਾ ਖੁਲਾਸਾ, ਤਿਹਾੜ ਜੇਲ੍ਹ ਦੀ ਚੌਟਾਲਾ ਵਾਲੀ ਬੈਰਕ ’ਚ ਪਹੁੰਚੇ ਕੇਜਰੀਵਾਲ

Saturday, Apr 06, 2024 - 11:55 AM (IST)

ਅਭੈ ਚੌਟਾਲਾ ਦਾ ਖੁਲਾਸਾ, ਤਿਹਾੜ ਜੇਲ੍ਹ ਦੀ ਚੌਟਾਲਾ ਵਾਲੀ ਬੈਰਕ ’ਚ ਪਹੁੰਚੇ ਕੇਜਰੀਵਾਲ

ਹਰਿਆਣਾ- ਇਨੈਲੋ ਦੇ ਰਾਸ਼ਟਰੀ ਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਦੇ ਵਿਧਾਇਕ ਚੌਧਰੀ ਅਭੈ ਚੌਟਾਲਾ ਨੇ ਇਕ ਪ੍ਰੋਗਰਾਮ ਦੌਰਾਨ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੁਰੂਕਸ਼ੇਤਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੂੰ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਛੇਤੀ ਹੀ ਜੇਲ੍ਹ ਜਾਣਗੇ ਅਤੇ ਅਜਿਹਾ ਹੋਇਆ ਵੀ। ਅਭੈ ਸਿੰਘ ਚੌਟਾਲਾ ਦਾ ਕਹਿਣਾ ਹੈ ਕਿ ਸੁਸ਼ੀਲ ਗੁਪਤਾ ਕੁਝ ਸਮਾਂ ਪਹਿਲਾਂ ਉਨ੍ਹਾਂ ਕੋਲ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਲੈ ਕੇ ਆਏ ਸਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਵਾਉਣ ਦੀ ਗੱਲ ਕਹੀ। ਇਸ ’ਤੇ ਉਨ੍ਹਾਂ ਨੇ ਗੁਪਤਾ ਨੂੰ ਜਵਾਬ ਦਿੱਤਾ ਕਿ ਅਸੀ ਸਵੈਮਾਣੀ ਵਿਅਕਤੀ ਹਾਂ ਅਤੇ ਸਾਡਾ ਜ਼ਮੀਰ ਸਾਨੂੰ ਇਹ ਇਜਾਜ਼ਤ ਬਿਲਕੁੱਲ ਨਹੀਂ ਦਿੰਦਾ ਕਿ ਅਜਿਹੇ ਲੋਕਾਂ ਨਾਲ ਅਸੀਂ ਸਬੰਧ ਰੱਖੀਏ, ਜਿਨ੍ਹਾਂ ਨੇ ਚੌ. ਓਮ ਪ੍ਰਕਾਸ਼ ਚੌਟਾਲਾ ਨੂੰ ਜੇਲ੍ਹ ’ਚ ਪਰੇਸ਼ਾਨ ਕੀਤਾ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਕਲਿਪ ’ਚ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਯਕੀਨੀ ਤੌਰ ’ਤੇ ਚੌ. ਓਮ ਪ੍ਰਕਾਸ਼ ਚੌਟਾਲਾ ਨੂੰ ਪਰੇਸ਼ਾਨ ਕੀਤਾ ਸੀ ਅਤੇ ਅਜਿਹੇ ਲੋਕਾਂ ਨਾਲ ਅਸੀਂ ਕੋਈ ਵਾਸਤਾ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਜਦ ਨਿਆਇਕ ਹਿਰਾਸਤ ਦੌਰਾਨ ਚੌ. ਓਮ ਪ੍ਰਕਾਸ਼ ਚੌਟਾਲਾ ਹਸਪਤਾਲ ’ਚ ਇਲਾਜ ਅਧੀਨ ਸਨ, ਉਦੋਂ ਦਿੱਲੀ ਸਰਕਾਰ ਵਲੋਂ ਉਨ੍ਹਾਂ ਨੂੰ ਜ਼ਬਰੀ ਬੀਮਾਰੀ ਦੇ ਬਾਵਜੂਦ ਜੇਲ੍ਹ ’ਚ ਸ਼ਿਫਟ ਕਰਵਾ ਦਿੱਤਾ ਸੀ। ਅਭੈ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਡਾ. ਸੁਸ਼ੀਲ ਗੁਪਤਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਛੇਤੀ ਹੀ ਕੇਜਰੀਵਾਲ ਵੀ ਜੇਲ੍ਹ ਜਾਣ ਵਾਲਾ ਹੈ ਅਤੇ ਮੇਰੀ ਇਹ ਗੱਲ ਸੱਚ ਸਾਬਿਤ ਹੋਈ ਅਤੇ 10 ਦਿਨਾਂ ਬਾਅਦ ਹੀ ਕੇਜਰੀਵਾਲ ਨੂੰ ਜੇਲ੍ਹ ਜਾਣਾ ਪਿਆ। ਅਭੈ ਸਿੰਘ ਨੇ ਕਿਹਾ ਕਿ ਚੌ. ਓਮ ਪ੍ਰਕਾਸ਼ ਚੌਟਾਲਾ ਤਾਂ 10 ਸਾਲ ਦੀ ਜੇਲ੍ਹ ਕੱਟ ਆਏ ਹਨ। ਹੁਣ ਕੇਜਰੀਵਾਲ ਦਿੱਲੀ ਦੀ ਤਿਹਾੜ ਜੇਲ੍ਹ ਦੀ ਉਸੇ ਬੈਰਕ ’ਚ ਹਨ, ਜਿਸ ’ਚ ਚੌ. ਓਮ ਪ੍ਰਕਾਸ਼ ਚੌਟਾਲਾ ਨੇ ਸਜ਼ਾ ਕੱਟੀ ਸੀ। ਅਭੈ ਸਿੰਘ ਚੌਟਾਲਾ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਪਹਿਲਾਂ ਹੀ ਗੁਪਤਾ ਨੂੰ ਇਹ ਦੱਸ ਦਿੱਤਾ ਸੀ ਕਿ ਛੇਤੀ ਹੀ ਕੇਜਰੀਵਾਲ ਨੂੰ ਜੇਲ੍ਹ ਜਾਣਾ ਪਵੇਗਾ ਅਤੇ ਸੰਯੋਗ ਨਾਲ ਅਜਿਹਾ ਹੋਇਆ ਵੀ। ਅਭੈ ਨੇ ਕਿਹਾ ਕਿ ਇਹ ਕੇਜਰੀਵਾਲ ਵਰਗੇ ਲੋਕ ਸੱਤਾ ਦੇ ਨਸ਼ੇ ’ਚ ਚੂਰ ਰਹਿੰਦੇ ਸਨ ਅਤੇ ਹੁਣ ਉਨ੍ਹਾਂ ਨੂੰ ਅਸਲੀਅਤ ਦਾ ਅਹਿਸਾਸ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News