28 ਫੀਸਦੀ ਘਟੀ ਟੈਬਲੇਟ ਦੀ ਵਿਕਰੀ
Friday, Jun 02, 2017 - 02:17 AM (IST)
ਜਲੰਧਰ— ਸਾਲ 2017 ਦੀ ਪਹਿਲੀ ਤਿਮਾਹੀ ਦੇ ਦੌਰਾਨ ਦੇਸ਼ ''ਚ ਟੈਬਲੇਟ ਦੀ ਵਿਕਰੀ ''ਚ 28 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਜਦਕਿ ਪਿਛਲੇ ਸਾਲ ਇਸ ਇਸ ''ਚ ਸਾਲਾਨਾ ਆਧਾਰ ''ਤੇ 18.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਮਾਰਕੀਟ ਰਿਸਰਚ ਫਰਮ ਕਾਰਪੋਰੇਸ਼ਨ (ਆਈ.ਡੀ.ਸੀ) ਦੀ Quality Personal Computing Device Tracker ਰਿਪੋਰਟ ਮੁਤਾਬਕ ਦੇਸ਼ ''ਚ ਸਾਲ 2017 ਦੀ ਤਿਮਾਹੀ ''ਚ 7,01,000 ਟੈਬਲੇਟ ਦੀ ਵਿਕਰੀ ਹੋਈ, ਜੋ ਕਿ ਪਿਛਲੀ ਤਿਮਾਹੀ ਦੀ ਤੁਲਨਾ ''ਚ 2.2 ਫੀਸਦੀ ਘੱਟ ਹੈ। ਪਿਛਲੀ ਤਿਮਾਹੀ ''ਚ 7,16,000 ਟੈਬਲੇਟ ਦੀ ਵਿਕਰੀ ਹੋਈ ਸੀ।
ਟੈਬਲੇਟ ਬਾਜ਼ਾਰ ''ਚ 21.3 ਫੀਸਦੀ ਹਿੱਸੇਦਾਰੀ ਨਾਲ ਸੈਮਸੰਗ Top''ਤੇ ਹੈ। ਸਮੀਖਿਆ ਮਿਆਦ ''ਚ ਤਿਮਾਹੀ ਆਧਾਰ ''ਤੇ ਸੈਮਸੰਗ ਦੇ ਟੈਬਲੇਟ ਦੀ ਵਿਕਰੀ ''ਚ 21.3 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਡੇਟਵਿੰਡ ਦੁਜੇ ਸਥਾਨ ''ਤੇ ਹੈ, ਜਿਸ ਦੀ ਬਾਜ਼ਾਰ ਹਿੱਸੇਦਾਰੀ 20.7 ਫੀਸਦੀ ਅਤੇ ਤੀਸਰੇ ਸਥਾਨ ''ਤੇ Lenovo ਦੀ ਬਾਜ਼ਾਰ ਹਿੱਸੇਦਾਰੀ 20 ਫੀਸਦੀ ਹੈ।
ਇਸ ''ਚ ਦੱਸਿਆ ਗਿਆ ਹੈ ਕਿ Iball 4.7 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਚੌਥੇ ਨੰਬਰ ''ਤੇ ਅਤੇ ਐਪਲ ਪੰਜਵੇ ਨੰਬਰ ''ਤੇ ਹੈ। ਐਪਲ ਦੇ ਟੈਬਲੇਟ ਦੀ ਵਿਕਰੀ ''ਚ ਸਮੀਖਿਆ ਮਿਆਦ ਦੇ ਦੌਰਾਨ 38.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
