ਰੋਵਿਓ ਐਂਟਰਟੇਨਮੈਂਟ ਨੇ ਲਾਂਚ ਦੀ ਨਵੀਂ Angry Birds Action ਗੇਮ
Friday, Apr 29, 2016 - 06:31 PM (IST)

ਜਲੰਧਰ : ਰੋਵਿਓ ਐਂਟਰਟੇਨਮੈਂਟ ਲਿਮਟਿਡ ਵੀਡੀਓ ਗੇਮਸ ਦੀ ਡਿਵੈੱਲਪਰ, ਪਬਲਿਸ਼ਰ ਅਤੇ ਡਿਸਟਰੀਬਿਊਟਰ ਕੰਪਨੀ ਹੈ ਜੋ ਆਪਣੇ ਮੋਬਾਇਲ ਗੇਮ ਡਵੈਂਲਪਮੈਂਟ ਸਟੂਡੀਓ ਨੂੰ ਲੈ ਕੇ ਪੂਰੀ ਦੁਨੀਆ ''ਚ ਮਸ਼ਹੂਰ ਹੈ । ਇਸ ਕੰਪਨੀ ਨੇ ਪਲੇਅ ਸਟੋਰ ''ਤੇ ਨਵੀਂ ਐਂਗਰੀ ਬਰਡਸ ਐਕਸ਼ਨ ਨਾਂ ਦੀ ਗੇਮ ਉਪਲੱਬਧ ਕੀਤੀ ਹੈ ਜਿਸ ਨੂੰ ਨਵੇਂ ਕਾਂਸੈਪਟ ਤਹਿਤ ਬਣਾਉਣ ਦੇ ਨਾਲ ਕਈ ਨਵੇਂ ਫੀਚਰਸ ਵੀ ਐਡ ਕੀਤੇ ਗਏ ਹਨ।
ਇਸ ਗੇਮ ''ਚ ਸਾਹਮਣੇ ਦੀ ਵੱਲ ਗੋਲ (ਟਾਰਗੇਟ) ਵਿਖਾਇਆ ਜਾਵੇਗਾ ਅਤੇ ਤੁਹਾਨੂੰ ਬਰਡ ਨੂੰ ਪੁੱਲ ਕਰ ਕੇ ਉਸ ਟਾਰਗੇਟ ਨੂੰ ਹਾਸਿਲ ਕਰਨਾ ਹੋਵੇਗਾ, ਨਾਲ ਹੀ ਇਕ ਦੀਵਾਰ ਤੋਂ ਦੂਜੀ ਦੀਵਾਰ ''ਤੇ ਬਰਡ ਨੂੰ ਬਾਊਂਸ ਕਰਵਾ ਕੇ ਟਾਪ ਸਕੋਰ ਬਣਾਉਣਾ ਹੋਵੇਗਾ। ਇਸ ਗੇਮ ''ਚ ਹੋਰ ਸੋਸ਼ਲ ਨੈੱਟਵਰਕਿੰਗ ਵੈੱਬਸਾਈਟਸ ਦਾ ਡਾਇਰੈਕਟ ਲਿੰਕ ਅਤੇ ਆਪਣੇ ਪਾਰਟਨਰ ਨੂੰ ਸਲੈਕਟ ਕਰਨ ਦੀ ਆਪਸ਼ਨ ਵੀ ਮਿਲੇਗੀ । 321 MB ਦੀ ਇਸ ਗੇਮ ਨੂੰ ਤੁਸੀਂ ਆਸਾਨੀ ਨਾਲ ਐਂਡ੍ਰਾਇਡ 4.1 ਅਤੇ ਇਸ ਤੋਂ ਉਪਰ ਦੇ ਵਰਜਨ ''ਤੇ ਇੰਸਟਾਲ ਕਰ ਖੇਲ ਸਕਦੇ ਹੋ।
ਗੇਮ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਇਸ ਲਿੰਕ ''ਤੇ ਜਾਣਾ ਹੋਵੇਗਾ।
play.google.com/store/apps/details