Jio Fiber ਦਾ ਨਵਾਂ ਧਮਾਕਾ, 199 ਰੁਪਏ ’ਚ ਅਨਲਿਮਟਿਡ ਡਾਟਾ
Friday, Nov 29, 2019 - 01:40 PM (IST)

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ ਜਿਓ ਫਾਈਬਰ ਗਾਹਕਾਂ ਲਈ 351 ਰੁਪਏ ਅਤੇ 199 ਰੁਪਏ ਵਾਲੇ ਦੋ ਨਵੇਂ ਪ੍ਰੀਪੇਡ ਵਾਊਚਰ ਲਾਂਚ ਕੀਤੇ ਹਨ। ਜੇਕਰ ਤੁਹਾਡਾ ਮੌਜੂਦਾ ਹਾਈ-ਸਪੀਡ ਡਾਊਨਲੋਡ ਡਾਟਾ ਖਤਮ ਹੋ ਗਿਆ ਹੈ ਤਾਂ ਜਿਓ ਫਾਈਬਰ ਯੂਜ਼ਰਜ਼ ਇਨ੍ਹਾਂ ਵਾਊਚਰ ਦਾ ਇਸਤੇਮਾਲ ਕਰ ਸਕਦੇ ਹਨ। ਨਵੇਂ ਜਿਓ ਫਾਈਬਰ ਪ੍ਰੀਪੇਡ ਪਲਾਨ ਵਾਊਚਰ ਵੀ ਡਾਟਾ ਐਕਸੈਸ, ਕੰਪਲੀਮੈਂਟਰੀ ਟੀਵੀ ਵੀਡੀਓ ਕਾਲਿੰਗ ਅਤੇ ਅਨਲਿਮਟਿਡ ਵਾਇਸ ਕਾਲ ਦੀ ਸੁਵਿਧਾ ਦੇ ਨਾਲ ਆਉਣਗੇ। ਦੱਸ ਦੇਈਏ ਕਿ ਜਿਓ ਦੇ ਮੌਜੂਦਾ ਜਿਓ ਫਾਈਬਰ ਪਲਾਨ 699 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋ ਕੇ 8,499 ਰੁਪਏ ਤਕ ਜਾਂਦੇ ਹਨ। ਆਓ ਹੁਣ ਤੁਹਾਨੂੰ ਨਵੇਂ ਜਿਓ ਫਾਈਬਰ ਪਲਾਨ ਵਾਊਚਰ ਅਤੇ ਇਨ੍ਹਾਂ ਜਿਓ ਫਾਈਬਰ ਵਾਊਚਰ ਦੇ ਨਾਲ ਮਿਲਣ ਵਾਲੇ ਫਾਇਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹਾਂ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 351 ਰੁਪਏ ਵਾਲੇ ਜਿਓ ਫਾਈਬਰ ਪ੍ਰੀਪੇਡ ਪਲਾਨ ਵਾਊਚਰ ਦੀ ਤਾਂ ਇਸ ਪਲਾਨ ਦੇ ਨਾਲ 10 ਐੱਮ.ਬੀ. ਪ੍ਰਤੀ ਸੈਕਿੰਡ ਦੀ ਸਪੀਡ ਨਾਲ 50 ਜੀ.ਬੀ. ਡਾਟਾ ਦਿੱਤਾ ਜਾਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਜਿਓ ਫਾਈਬਰ ਰੀਚਾਰਜ ਪਲਾਨ 30 ਦਿਨਾਂ ਦੀ ਮਿਆਦ ਦੇ ਨਾਲ ਆ ਰਿਹਾ ਹੈ। ਉਥੇ ਹੀ 199 ਰੁਪਏ ਜਿਓ ਫਾਈਬਰ ਪ੍ਰੀਪੇਡ ਪਲਾਨ ਵਾਊਚਰ ਦੇ ਨਾਲ 100 ਐੱਮ.ਬੀ. ਪ੍ਰਤੀ ਸੈਕਿੰਡ ਦੀ ਸਪੀਡ ਨਾਲ ਅਨਲਿਮਟਿਡ ਡਾਟਾ ਐਕਸੈਸ ਦਿੱਤਾ ਜਾਵੇਗਾ ਪਰ ਇਸ ਪਲਾਨ ਦੀ ਮਿਆਦ 7 ਦਿਨਾਂ ਦੀ ਹੈ।
|
ਜਿਓ ਦੁਆਰਾ ਆਨਲਾਈਨ ਜਾਰੀ ਕੀਤੀ ਗਈ ਇਕ ਅਪਡੇਟ ਮੁਤਾਬਕ, 351 ਰੁਪਏ ਵਾਲਾ ਪਲਾਨ FTTX Monthly Plan-PV - 351 ਨਾਂ ਨਾਲ ਉਪਲੱਬਧ ਹੋਵੇਗਾ ਅਤੇ ਇਹ ਪਲਾਨ ਕਰ ਦੇ ਨਾਲ 414.18 ਰੁਪਏ ’ਚ ਮਿਲੇਗਾ। ਇਸ ਪਲਾਨ ਦੇ ਨਾਲ ਜਿੋ ਫਾਈਬਰ ਯੂਜ਼ਰ ਨੂੰ 10 ਐੱਮ.ਬੀ. ਪ੍ਰਤੀ ਸੈਕਿੰਡ ਦੀ ਸਪੀਡ ਨਾਲ ਇਕ ਮਹੀਨੇ ’ਚ 50 ਜੀ.ਬੀ ਡਾਟਾ ਦੇ ਨਾਲ ਅਨਲਿਮਟਿਡ ਵਾਇਸ ਕਾਲਿੰਗ ਸਪੋਰਟ ਮਿਲੇਗੀ।
199 ਰੁਪਏ ਵਾਲੇ ਪ੍ਰੀਪੇਡ ਵਾਊਚਰ ਦੀ ਗੱਲ ਕਰੀਏ ਤਾਂ ਇਸ ਪਲਾਨ ਨੂੰ FTTX Weekly Plan-PV - 199 ਨਾਂ ਨਾਲ ਲਿਸਟ ਕੀਤਾ ਗਿਆ ਹੈ। ਇਸ ਪਲਾਨ ਦੇ ਨਾਲ ਜਿਓ ਫਾਈਬਰ ਯੂਜ਼ਰ ਨੂੰ 100 ਐੱਮ.ਬੀ. ਪ੍ਰਤੀ ਸੈਕਿੰਡ ਦੀ ਸਪੀਡ ਦੇ ਨਾਲ ਅਨਲਿਮਟਿਡ ਡਾਟਾ ਐਕਸੈਸ ਮਿਲੇਗਾ ਅਤੇ ਇਸ ਪਲਾਨ ਦੀ ਮਿਆਦ 7 ਦਿਨਾਂ ਦੀ ਹੈ, ਨਾਲ ਹੀ ਅਨਲਿਮਟਿਡ ਵਾਇਸ ਕਾਲਿੰਗ ਦੀ ਵੀ ਸੁਵਿਧਾ ਮਿਲੇਗੀ। ਨਵੇਂ ਜਿਓ ਫਾਈਬਰ ਪਲਾਨ ਨੂੰ DreamDTH ਨੇ ਰਿਪੋਰਟ ਕੀਤਾ ਹੈ।