ਅਗਲੇ ਹਫਤੇ ਲਾਂਚ ਹੋਵੇਗਾ Redmi Note 7 Pro

02/23/2019 1:55:09 AM

ਗੈਜੇਟ ਡੈਸਕ—ਰੈੱਡਮੀ ਨੋਟ 7 ਅਗਲੇ ਹਫਤੇ ਭਾਰਤ 'ਚ ਲਾਂਚ ਹੋਣ ਵਾਲਾ ਹੈ, ਪਰ ਕਈ ਫੈਂਨਸ ਇਸ ਦੇ ਪ੍ਰੋ ਵੇਰੀਐਂਟ ਦੇ ਲਾਂਚ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਆਖਿਰਕਾਰ ਹੁਣ ਰੈੱਡਮੀ ਨੋਟ 7 ਪ੍ਰੋ ਸਮਾਰਟਫੋਨ ਦੀ ਵੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕੰਪਨੀ ਦੇ ਸੀ.ਈ.ਓ. ਨੇ ਕਨਫਰਮ ਕੀਤਾ ਹੈ ਕਿ 48 ਮੈਗਾਪਿਕਸਲ ਵਾਲਾ ਇ ਸਮਾਰਟਫੋਨ ਅਗਲੇ ਹਫਤੇ ਚੀਨ 'ਚ ਲਾਂਚ ਕੀਤਾ ਜਾਵੇਗਾ। ਰਿਪੋਰਟਸ ਦੀ ਮੰਨਿਅ ਤਾਂ ਇਸ ਦੀ ਕੀਮਤ ਕਰੀਬ 21,500 ਰੁਪਏ ਹੋਵੇਗੀ। ਉੱਥੇ ਕੁਝ ਰਿਪੋਰਟਸ ਦਾ ਕਹਿਣਾ ਹੈ ਕਿ ਪ੍ਰੋ ਵੇਰੀਐਂਟ ਦੀ ਕੀਮਤ 17,000 ਰੁਪਏ ਤੋਂ ਸ਼ੁਰੂ ਹੋ ਕੇ 22,000 ਰੁਪਏ ਤੱਕ ਰੱਖੀ ਜਾ ਸਕਦੀ ਹੈ।

ਰੈੱਡਮੀ ਨੋਟ 7 ਦੇ ਸਪੈਸੀਫਿਕੇਸ਼ਨਸ
ਰੈੱਡਮੀ ਨੋਟ 7 ਪ੍ਰੋ 'ਚ ਵੀ ਰੈੱਡਮੀ ਨੋਟ 7 ਦੀ ਤਰ੍ਹਾਂ 48 ਮੈਗਾਪਿਕਸਲ ਦਾ ਪਾਵਰਫੁੱਲ ਕੈਮਰਾ ਹੋਵੇਗਾ। ਇਸ 'ਚ ਸੋਨੀ () ਸੈਂਸਰ ਦਿੱਤਾ ਜਾਵੇਗਾ। ਸੋਨੀ ਦਾ ਕਹਿਣਾ ਹੈ ਕਿ ਇਹ ਸੈਂਸਰ ਲੋ-ਲਾਈਟ ਫੋਟੋਜ਼ ਕਲਿਕ ਕਰਨ ਲਈ ਆਪਟੀਮਾਈਜ ਕੀਤਾ ਗਿਆ ਹੈ। ਦੱਸ ਦੇਈਏ ਕਿ ਰੈੱਡਮੀ ਨੋਟ 7 'ਚ ਸੈਮਸੰਗ ਜੀ.ਐੱਮ.ਆਈ. ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਯੂਜ਼ਰਸ ਨੂੰ ਕੁਆਲਕਾਮ ਸਨੈਪਡਰੈਗਨ 675 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਹ ਪ੍ਰੋਸੈਸਰ 11 ਐੱਨ.ਐੱਮ. ਪ੍ਰੋਸੈਸਰ 'ਤੇ ਬੇਸਡ ਹੈ ਅਤੇ ਇਸ 'ਚ ਗ੍ਰਾਫਿਕਸ ਲਈ ਐਂਡਰੀਨੋ 612 ਦਿੱਤਾ ਜਾਵੇਗਾ। ਰੈੱਡਮੀ ਨੋਟ 7 'ਚ ਪੁਰਾਣਾ ਸਨੈਪਡਰੈਗਨ 660 ਪ੍ਰੋਸੈਸਰ ਦਿੱਤਾ ਗਿਆ ਹੈ।

ਕੰਪਨੀ ਨੋਟ 7 ਪ੍ਰੋ 'ਚ ਅੰਡਰ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਲਿਆ ਸਕਦੀ ਹੈ। ਇਕ ਰਿਪੋਰਟ 'ਚ ਰੈੱਡਮੀ ਨੋਟ 7 ਦੇ ਟੀਜ਼ਰ 'ਚ ਫਿਗਰ ਪ੍ਰਿੰਟ ਸੈਂਸਰ ਡਿਸਪਲੇਅ ਅੰਦਰ ਹੋਣ ਦੇ ਸੰਕੇਤ ਮਿਲੇ ਸਨ। ਨਵੇਂ ਰੈੱਡਮੀ ਨੋਟ 7 ਪ੍ਰੋ ਨੂੰ ਹਾਲ ਹੀ 'ਚ ਚਾਈਨਾ ਦੀ )) ਅਥਾਰਿਟੀ ਤੋਂ ਸਰਟੀਫਿਕੇਟ ਮਿਲਣ ਦੀ ਗੱਲ ਸਾਹਮਣੇ ਆਈ ਹੈ। ਇਸ ਦਾ ਮਤਲਬ ਸਾਫ ਹੈ ਕਿ ਇਸ ਸਮਾਰਟਫੋਨ ਨੂੰ 18w ਫਾਸਟ ਚਾਰਜਿੰਗ ਸਪਾਰਟ ਮਿਲ ਸਕਦਾ ਹੈ। ਰੈੱਡਮੀ ਨੋਟ 7 ਫਿਲਹਾਲ ਕਵਿਕ ਚਾਰਜਿੰਗ 4.0 ਸਪਾਰਟ ਕਰਦਾ ਹੈ। ਰੈੱਡਮੀ ਨੋਟ 7 ਪ੍ਰੋ ਦੇ ਸਭ ਤੋਂ ਬਿਹਤਰ ਵੇਰੀਐਂਟ 8ਜੀ.ਬੀ. ਰੈਮ ਅਤੇ 128ਜੀ.ਬੀ. ਤੱਕ ਦੀ ਇੰਟਰਨਲ ਸਟੋਰੇਜ਼ ਮਿਲ ਸਕਦੀ ਹੈ। ਸਮਾਰਟਫੋਨ ਦਾ ਇਕ ਵੇਰੀਐਂਟ 6 ਜੀ.ਬੀ. ਰੈਮ ਨਾਲ ਵੀ ਲਾਂਚ ਕੀਤਾ ਜਾ ਸਕਦਾ ਹੈ। ਰੈੱਡਮੀ ਨੋਟ 7 ਦਾ ਬੇਸ ਵੇਰੀਐਂਟ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ।

 


Karan Kumar

Content Editor

Related News