Redmi 9 Prime ਦੀ ਪਹਿਲੀ ਸੇਲ ਅੱਜ, ਇੰਨੇ ਰੁਪਏ ’ਚ ਖਰੀਦੋ
Thursday, Aug 06, 2020 - 11:29 AM (IST)

ਗੈਜੇਟ ਡੈਸਕ– ਸ਼ਾਓਮੀ ਦੇ ਨਵੇਂ ਸਮਾਰਟਫੋਨ Redmi 9 Prime ਨੂੰ ਅੱਜ ਪਹਿਲੀ ਵਾਰ ਐਮਾਜ਼ੋਨ ’ਤੇ ਵਿਕਰੀ ਲਈ ਉਪਲੱਬਧ ਕੀਤਾ ਗਿਆ ਹੈ ਪਰ ਇਸ ਨੂੰ ਸਿਰਫ ਐਮਾਜ਼ੋਨ ਪ੍ਰਾਈਮ ਮੈਂਬਰ ਹੀ ਖਰੀਦ ਸਕਦੇ ਹਨ। Redmi 9 Prime ਫੋਨ ਦੀ ਵਿਕਰੀ ਐਮਾਜ਼ੋਨ ਇੰਡੀਆ ’ਤੇ ਸਵੇਰੇ 10 ਵਜੇ ਤੋਂ ਸ਼ੁਰੂ ਹੋ ਗਈ ਹੈ। ਕੰਪਨੀ ਨੇ ਇਸ ਦੇ 4 ਜੀ.ਬੀ.ਰੈਮ+64 ਜੀ.ਬੀ. ਇੰਟਰਨਲ ਸੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਰੱਖੀ ਹੈ। ਇਸ ਨੂੰ ਬਲਿਊ, ਮਿੰਟ ਗ੍ਰੀਨ, ਸਨਰਾਈਸ ਫਲੇਅਰ ਅਤੇ ਮੈਟ ਬਲੈਕ ਕਲਰ ਆਪਸ਼ੰਸ ਨਾਲ ਖਰੀਦਿਆ ਜਾ ਸਕਦਾ ਹੈ।
Redmi 9 Prime ਦੇ ਫੀਚਰਜ਼
ਡਿਸਪਲੇਅ - 6.53 ਇੰਚ ਦੀ FHD+
ਪ੍ਰੋਸੈਸਰ - ਮੀਡੀਆਟੈੱਕ ਹੇਲੀਓ ਜੀ80
ਰੈਮ - 3GB/4GB
ਸਟੋਰੇਜ - 32GB/64GB/128GB
ਓ.ਐੱਸ. - ਐਂਡਰਾਇਡ 10 ’ਤੇ ਅਧਾਰਿਤ MIUI11
ਰੀਅਰ ਕੈਮਰਾ - 13MP+8MP+5MP+2MP
ਫਰੰਟ ਕੈਮਰਾ - 8MP
ਬੈਟਰੀ - 5,020mAh
ਕੁਨੈਕਟੀਵਿਟੀ - 4G VoLTE, ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ v5.0, ਐੱਫ.ਐੱਮ. ਰੇਡੀਓ, ਐੱਨ.ਐੱਫ.ਸੀ., ਜੀ.ਪੀ.ਐੱਸ., 3.5 ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ।