ਭਾਰਤ ’ਚ ਲਾਂਚ ਹੋਈ Realme Watch S ਸੀਰੀਜ਼, ਸ਼ੁਰੂਆਤੀ ਕੀਮਤ 4,999 ਰੁਪਏ

12/24/2020 11:02:12 AM

ਗੈਜੇਟ ਡੈਸਕ– ਰੀਅਲਮੀ ਨੇ ਆਪਣੀ ਐੱਸ ਸੀਰੀਜ਼ ਤਹਿਤ ਦੋ ਨਵੀਂ ਸਮਾਰਟ ਘੜੀਆਂ ਭਾਰਤ ’ਚ ਲਾਂਚ ਕਰ ਦਿੱਤੀਆਂ ਹਨ। ਗੋਲ ਡਾਇਲ ਦੇ ਨਾਲ ਆਉਣ ਵਾਲੀਆਂ ਇਨ੍ਹਾਂ ਦੋ ਘੜੀਆਂ ’ਚ ਬਲੱਡ ਆਕਸੀਜਨ ਸੈਂਸਰ ਦੇ ਨਾਲ 24 ਘੰਟੇ ਹਾਰਟ ਰੇਟ ਮਾਨੀਟਰਿੰਗ ਫੀਚਰ ਮਿਲਦਾ ਹੈ। Realme Watch S ਦੀ ਕੀਮਤ 3,999 ਰੁਪਏ ਹੈ, ਉਥੇ ਹੀ Realme Watch S Pro ਦੀ ਕੀਮਤ 9,999 ਰੁਪਏ ਰੱਖੀ ਗਈ ਹੈ। Realme Watch S ਨੂੰ ਨੀਲੇ ਕਾਲੇ, ਸੰਤਰੀ ਅਤੇ ਗਰੀਨ ਸਿਲੀਕਾਨ ਸਟ੍ਰੈਪ ਨਾਲ 28 ਦਸੰਬਰ ਤੋਂ ਖ਼ਰੀਦਿਆ ਜਾ ਸਕੇਗਾ। Realme Watch S ਦਾ ਇਕ ਮਾਸਟਰ ਐਡੀਸ਼ਨ ਵੀ ਕੰਪਨੀ ਉਪਲੱਬਧ ਕਰੇਗੀ ਜਿਸ ਦੀ ਕੀਮਤ 5,999 ਰੁਪਏ ਹੋਵੇਗੀ। 

ਇਹ ਵੀ ਪੜ੍ਹੋ– ਸੈਮਸੰਗ ਨੇ ਲਾਂਚ ਕੀਤਾ ਅਨੋਖਾ AirDresser, ਕੱਪੜਿਆਂ ਨੂੰ ਵਾਰ-ਵਾਰ ਧੋਣ ਤੋਂ ਮਿਲੇਗੀ ਆਜ਼ਾਦੀ

Realme Watch S ਦੇ ਫੀਚਰਜ਼
- ਇਸ ਵਾਚ ’ਚ 1.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 360x360 ਪਿਕਸਲ ਦਾ ਹੈ। 
- 2.5ਡੀ ਕਰਵਡ ਕਾਰਨਿੰਗ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਵੀ ਇਸ ’ਤੇ ਮਿਲਦੀ ਹੈ। 
- ਇਸ ਵਿਚ 16 ਸਪੋਰਟਸ ਮੋਡਸ ਦਿੱਤੇ ਗਏ ਹਨ ਜਿਨ੍ਹਾਂ ’ਚ ਬਾਈਕ, ਰਨਿੰਗ, ਸਵਿਮਿੰਗ, ਯੋਗਾ ਆਦਿ ਸ਼ਾਮਲ ਹਨ। 
- ਵਾਚ ’ਚ 390mAh ਦੀ ਬੈਟਰੀ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 15 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ। 
- ਇਸ ਦੀ ਐਪ ’ਚ ਤੁਹਾਨੂੰ 100 ਵਾਚ ਫੇਸਿਸ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਬਦਲ ਵੀ ਸਕਦੇ ਹੋ। 
- ਵਾਚ ’ਚ PPG ਸੈਂਸਰ, ਹਾਰਟ ਰੇਟ ਮਾਨੀਟਰ ਅਤੇ ਬਲੱਡ ਆਕਸੀਨ ਮਾਨੀਟਰ ਵੀ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਸਲੀਪ ਟ੍ਰੈਕਰ ਵੀ ਮੌਜੂਦ ਹੈ। 
- ਜਾਣਕਾਰੀ ਲਈ ਦੱਸ ਦੇਈਏ ਕਿ Realme Watch S ਵਾਟਰ ਰੈਸਿਸਟੈਂਟ ਵੀ ਹੈ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

Realme Watch S Pro ਦੇ ਫੀਚਰਜ਼
- 1.39 ਇੰਚ ਦੀ ਗੋਲ ਅਮੋਲੇਡ ਡਿਸਪਲੇਅ ਨਾਲ ਆਉਣ ਵਾਲੀ ਇਹ ਸਮਾਰਟ ਘੜੀ 454x454 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। 
- ਵਾਚ ’ਚ 2.5ਡੀ ਕਰਵਡ ਕਾਰਨਿੰਗ ਗੋਰਿਲਾ ਗਲਾਸ 3ਦੀ ਪ੍ਰੋਟੈਕਸ਼ਨ ਮਿਲਦੀ ਹੈ। 
- ਇਸ ਵਾਚ ’ਚ ਆਲਵੇਜ ਆਨ ਡਿਸਪਲੇਅ ਦਿੱਤੀ ਗਈ ਹੈ। ਯੂਜ਼ਰ ਨੂੰ ਰੀਅਲਮੀ ਲਿੰਕ ਐਪ ਰਾਹੀਂ 100 ਵਾਚ ਪੇਸਿਜ਼ ਵੀ ਮਿਲਣਗੇ। 
- ਬਿਹਤਰ ਪਰਫਾਰਮੈਂਸ ਲਈ ARM Cortex M4 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਸ ਵਿਚ 15 ਤਰ੍ਹਾਂ ਦੇ ਮੋਡਸ ਵੀ ਮਿਲਦੇ ਹਨ ਜਿਨ੍ਹਾਂ ’ਚ ਵਾਕਿੰਗ, ਆਊਟਡੋਰ ਰਨਿੰਗ, ਸਾਈਕਲਿੰਗ, ਯੋਗਾ ਅਤੇ ਸਵਿਮਿੰਗ ਆਦਿ ਸ਼ਾਮਲ ਹਨ। 
- ਵਾਟਰ ਰੈਸਿਸਟੈਂਟ ਲਈ ਇਸ ਨੂੰ 5ATM ਦੀ ਰੇਟਿੰਗ ਮਿਲੀ ਹੈ। 
- ਇਸ ਵਾਚ ’ਚ ਵੀ ਬਲੱਡ ਆਕਸੀਜਨ ਸੈੰਸਰ, 24 ਘੰਟੇ ਹਾਰਟ ਰੇਟ ਮਾਨੀਟਰ ਅਤੇ ਜੀ.ਪੀ.ਐੱਸ. ਵਰਗੇ ਫੀਚਰਜ਼ ਮਿਲਦੇ ਹਨ।
- 420mAh ਦੀ ਬੈਟਰੀ ਇਸ ਘੜੀ ’ਚ ਲੱਗੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 14 ਦਿਨਾਂ ਦਾ ਬੈਟਰੀ ਬੈਕਅਪ ਦਿੰਦੀ ਹੈ। 

ਇਹ ਵੀ ਪੜ੍ਹੋ– ਆਈਫੋਨ ਤੇ ਮੈਕਬੁੱਕ ਤੋਂ ਬਾਅਦ ਹੁਣ ‘ਐਪਲ’ ਲਿਆ ਰਹੀ ਇਲੈਕਟ੍ਰਿਕ ਕਾਰ, ਜਾਣੋ ਕਦੋਂ ਹੋਵੇਗੀ ਲਾਂਚ


Rakesh

Content Editor

Related News