4 ਰੀਅਰ ਕੈਮਰਿਆਂ ਨਾਲ ਆਇਆ Realme Q, ਜਾਣੋ ਕੀਮਤ ਤੇ ਫੀਚਰਜ਼

Thursday, Sep 05, 2019 - 05:35 PM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਰਿਅਲਮੀ ਨੇ ਇਕ ਨਵਾਂ ਸਮਾਰਟਫੋਨ Realme Q ਚੀਨ ’ਚ ਲਾਂਚ ਕਰ ਦਿੱਤਾ ਹੈ। ਰਿਅਲਮੀ Q ਸਮਾਰਟਫੋਨ ਭਾਰਤ ’ਚ ਲਾਂਚ ਹੋ ਚੁੱਕੇ ਰਿਅਲਮੀ 5 ਪ੍ਰੋ ਦਾ ਰਿਬ੍ਰੈਂਡੇਸ ਵਰਜ਼ਨ ਹੈ। ਸਮਾਰਟਫੋਨ ਨੂੰ 3 ਵੇਰੀਐਂਟਸ ’ਚ ਲਾਂਚ ਕੀਤਾ ਗਿਆ ਹੈ। ਭਾਰਤ ’ਚ ਰਿਅਲਮੀ 5 ਪ੍ਰੋ ਨੂੰ ਦੋ ਹਫਤੇ ਪਹਿਲਾਂ ਲਾਂਚ ਕੀਤਾ ਗਿਆ ਸੀ। ਰਿਅਲਮੀ Q ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਕਵਾਡ ਕੈਮਰਾ ਸੈੱਟਅ ਦਿੱਤਾ ਗਿਆ ਹੈ। 16 ਮੈਗਾਪਿਕਸਲ ਫਰੰਟ ਕੈਮਰੇ ਨਾਲ ਇਸ ਫੋਨ ’ਚ ਕੁਲ 5 ਕੈਮਰੇ ਹਨ। 

ਕੀਮਤ
ਫੋਨ ਦੇ ਬੇਸ ਮਾਡਲ ਦੀ ਕੀਮਤ 998 ਯੁਆਨ (ਕਰੀਬ 10,000 ਰੁਪਏ) ਹੈ। ਇਸ ਵੇਰੀਐਂਟ ’ਚ 64 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ ਦਿੱਤੀ ਗਈ ਹੈ। ਉਥੇ ਹੀ 6 ਜੀ.ਬੀ. ਰੈਮ+64 ਜੀ.ਬੀ. ਵੇਰੀਐਂਟ ਦੀ ਕੀਮਤ 1,198 ਯੁਆਨ (ਕਰੀਬ 12,000 ਰੁਪਏ) ਹੈ। ਫੋਨ ਦੇ ਟਾਪ ਮਾਡਲ ਦੀ ਕੀਮਤ 1,498 ਯੁਆਨ (ਕਰੀਬ 15,000 ਰੁਪਏ) ਹੈ। 

ਫੀਚਰਜ਼
ਫੋਨ ’ਚ 6.5 ਇੰਚ ਦੀ LED IPS ਡਿਸਪਲੇਅ ਹੈ। ਰਿਅਲਮੀ Q ’ਚ ਵਾਟਰਡ੍ਰੋਪ ਨੌਚ ਦਿੱਤੀ ਗਈ ਹੈ ਜਿਸ ਦਾ ਡਿਸਪਲੇਅ 2340x1080 ਪਿਕਸਲ ਹੈ। ਫੋਨ ’ਚ 4,035mAh ਬੈਟਰੀ ਦਿੱਤੀ ਗਈ ਹੈ। ਫੋਨ ’ਚ 20W VOOC 3.0 ਫਾਸਟ ਚਾਰਜਿੰਗ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 9 ਪਾਈ ਆਊਟ ਆਫ ਦਿ ਬਾਕਸ ਸਾਫਟਵੇਅਰ ’ਤੇ ਰਨ ਕਰਦਾ ਹੈ। ਫੋਨ ’ਚ ਕਵਾਡ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 


Related News