Realme ਲਿਆ ਰਹੀ ਹੈ ਸਭ ਤੋਂ ਸਸਤਾ 5G ਸਮਾਰਟਫੋਨ

02/28/2020 2:54:53 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਭਾਰਤੀ ਬਾਜ਼ਾਰ ’ਚ ਨਵੇਂ 5ਜੀ ਸਮਾਰਟਫੋਨ X50 Pro ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਦੇ ਸੀ.ਈ.ਓ. ਮਾਧਵ ਸੇਠ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕੰਪਨੀ ਨੂੰ ਉਮੀਦ ਹੈ ਕਿ ਸਾਲ 2020 ਤਕ ਭਾਰਤ ’ਚੋਂ ਹੋਣ ਵਾਲੀ ਕਮਾਈ ਦੁਗਣੀ ਹੋ ਕੇ 30,000 ਕਰੋੜ ਰੁਪਏ ਹੋ ਜਾਵੇਗੀ। ਇਕਨੋਮਿਕ ਟਾਈਮਸ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਪਲਾਨਿੰਗ ਕੀਤੀ ਹੈ ਕਿ ਆਉਣ ਵਾਲੇ ਸਮੇਂ ’ਚ ਸਮਾਰਟ ਟੀਵੀ, ਸਮਾਰਟ ਬੈਂਡ, ਸਮਾਰਟ ਵਾਚ ਅਤੇ ਇਸ ਈਕੋਸਿਸਟਮ ਨਾਲ ਜੁੜੇ ਹੋਰ ਪ੍ਰੋਡਕਟਸ ਲਾਂਚ ਕਰਾਂਗੇ। 

PunjabKesari

ਕੰਪਨੀ ਨੇ ਰੱਖਿਆ ਇੰਨੇ ਸਮਾਰਟਫੋਨ ਵੇਚਣ ਦਾ ਟੀਚਾ
ਰੀਅਲਮੀ ਇੰਡੀਆ ਨੇ 2019 ’ਚ 14,700 ਰੁਪਏ ਦੀ ਵਿਕਰੀ ਕਰਦੇ ਹੋਏ 150 ਲੱਖ ਸਮਾਰਟਫੋਨਜ਼ ਵੇਚੇ ਹਨ, ਜਿਸ ਨੂੰ ਕੰਪਨੀ 2020 ’ਚ ਵਧਾ ਕੇ 300 ਲੱਖ ਯੂਨਿਟ ਤਕ ਲੈ ਕੇ ਜਾਣਾ ਚਾਹੁੰਦੀ ਹੈ। ਕੰਪਨੀ ਦੇ ਸੀ.ਈ.ਓ. ਮਾਧਵ ਸੇਠ ਨੇ ਕਿਹਾ ਕਿ ਸਾਡੇ ਕੋਲ ਕਈ ਚਿਪਸੈੱਟ ਹਨ ਪਰ ਅਸੀਂ ਆਪਣੇ ਪਹਿਲੇ ਫੋਨ ’ਚ ਫਲੈਗਸ਼ਿਪ ਚਿਪਸੈੱਟ ਦੇਣਾ ਚਾਹੁੰਦੇ ਹਾਂ ਤਾਂ ਜੋ ਗਾਹਕਾਂ ਨੂੰ ਬਿਹਤਰ ਅਨੁਭਵ ਮਿਲ ਸਕੇ। 


Related News