120Hz ਰਿਫ੍ਰੈਸ਼ ਰੇਟ, 33 ਵਾਟ ਦੀ ਫਾਸਟ ਚਾਰਜਿੰਗ ਨਾਲ Realme Pad 2 ਭਾਰਤ 'ਚ ਲਾਂਚ, ਜਾਣੋ ਕੀਮਤ

07/19/2023 4:23:08 PM

ਗੈਜੇਟ ਡੈਸਕ- ਗੈਜੇਟ ਡੈਸਕ- Realme Pad 2 ਟੈਬਲੇਟ ਭਾਰਤ 'ਚ ਲਾਂਚ ਹੋ ਗਿਆ ਹੈ। Realme Pad 2 ਦੇ ਨਾਲ ਹੀ Realme C53 ਨੂੰ ਵੀ ਲਾਂਚ ਕੀਤਾ ਗਿਆ ਹੈ। ਨਵਾਂ ਟੈਬਲੇਟ ਪਹਿਲਾਂ ਲਾਂਚ ਹੋਏ Realme Pad ਦਾ ਅਪਗ੍ਰੇਡਿਡ ਵਰਜ਼ਨ ਹੈ। Realme Pad 2 ਦੇ ਨਾਲ ਡਾਲਬੀ ਐਟਮਾਸ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 33 ਵਾਟ ਦੀ ਫਾਸਟ ਚਾਰਜਿੰਗ ਅਤੇ 2K IPS LCD ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। 

Realme Pad 2 ਦੀ ਕੀਮਤ

Realme Pad 2 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਅਤੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੈ। Realme Pad 2 ਦੀ ਪ੍ਰੀ-ਬੁਕਿੰਗ 26 ਤੋਂ 31 ਜੁਲਾਈ ਤਕ ਚੱਲੇਗੀ। ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਨੂੰ 2,000 ਰੁਪਏ ਦੀ ਛੋਟ ਮਿਲੇਗੀ। Realme Pad 2 ਦੀ ਵਿਕਰੀ 1 ਅਗਸਤ ਤੋਂ ਫਲਿਪਕਾਰਟ ਅਤੇ ਰੀਅਲਮੀ ਦੀ ਸਾਈਟ 'ਤੇ ਹੋਵੇਗੀ।

Realme Pad 2 ਦੇ ਫੀਚਰਜ਼

Realme Pad 2 'ਚ 11.5 ਇੰਚ ਦੀ 2ਕੇ ਡਿਸਪਲੇਅ ਹੈ। ਇਸਦੇ ਨਾਲ ਬਲਿਊ ਲਾਈਟ ਪ੍ਰੋਟੈਕਸ਼ਨ ਹੈ ਅਤੇ ਪੀਕ ਬ੍ਰਾਈਟਨੈੱਸ 450 ਨਿਟਸ ਹੈ।

ਇਸ ਵਿਚ ਮੀਡੀਆਟੈੱਕ Helio G99 ਪ੍ਰੋਸੈਸਰ ਹੈ ਅਤੇ ਗ੍ਰਾਫਿਕਸ ਲਈ Mali-G57 MC2 ਹੈ।

Realme ਦੇ ਇਸ ਟੈਬ 'ਚ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਹੈ।

Realme Pad 2 'ਚ ਐਂਡਰਾਇਡ 13 ਦੇ ਨਾਲ Realme UI ਮਿਲੇਗਾ।

Realme Pad 2 'ਚ 8 ਮੈਗਾਪਿਕਸਲ ਦਾ ਰੀਅਰ ਅਤੇ ਫਰੰਟ ਕੈਮਰਾ ਹੈ। 

Realme Pad 2 'ਚ 8360mAh ਦੀ ਬੈਟਰੀ ਹੈ ਜਿਸਦੇ ਨਾਲ 33 ਵਾਟ ਦੀ ਫਾਸਟ ਚਾਰਜਿੰਗ ਹੈ।

ਕੁਨੈਕਟੀਵਿਟੀ ਲਈ ਟੈਬਲੇਟ 'ਚ 4G LTE, Wi-Fi 802.11 ac, ਬਲੂਟੁੱਥ 5.3,  USB Type-C ਦਿੱਤੇ ਗਏ ਹਨ।


Rakesh

Content Editor

Related News