Realme ਦੇ ਸਸਤੇ ਸਮਾਰਟਫੋਨ Narzo 20A ਦੀ ਪਹਿਲੀ ਸੇਲ ਅੱਜ, ਸਿਰਫ ਇੰਨੀ ਹੈ ਕੀਮਤ

Wednesday, Sep 30, 2020 - 11:01 AM (IST)

Realme ਦੇ ਸਸਤੇ ਸਮਾਰਟਫੋਨ Narzo 20A ਦੀ ਪਹਿਲੀ ਸੇਲ ਅੱਜ, ਸਿਰਫ ਇੰਨੀ ਹੈ ਕੀਮਤ

ਗੈਜੇਟ ਡੈਸਕ– ਰੀਅਲਮੀ ਨੇ ਹਾਲ ਹੀ ’ਚ ਆਪਣੇ Narzo 20 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ Narzo 20, Narzo 20 Pro ਅਤੇ  Narzo 20A ਸਮਾਰਟਫੋਨ ਭਾਰਤੀ ਬਾਜ਼ਾਰ ’ਚ ਉਤਾਰੇ ਹਨ। ਇਨ੍ਹਾਂ ’ਚੋਂ ਕੰਪਨੀ Narzo 20A ਸਮਾਰਟਫੋਨ ਨੂੰ 30 ਸਤੰਬਰ ਯਾਨੀ ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਕਰਨ ਵਾਲੀ ਹੈ। ਇਹ ਸਮਾਰਟਫੋਨ ਦੁਪਹਿਰ ਨੂੰ 12 ਵਜੇ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਤੋਂ ਇਲਾਵਾ ਰੀਅਲਮੀ ਦੇ ਆਨਲਾਈਨ ਸਟੋਰ ’ਤੇ ਵੀ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

PunjabKesari

Realme Narzo 20A ਦੀ ਕੀਮਤ
Realme Narzo 20A ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,499 ਰੁਪਏ ਰੱਖੀ ਗਈ ਹੈ। ਉਥੇ ਹੀ ਫੋਨ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,499 ਰੁਪਏ ਹੈ। ਇਸ ਫੋਨ ਨੂੰ ਗਲੋਰੀ ਸਿਲਵਰ ਅਤੇ ਵਿਕਟਰੀ ਬਲਿਊ ਦੋ ਰੰਗਾਂ ’ਚ ਖ਼ਰੀਦਿਆ ਜਾ ਸਕੇਗਾ। 

Realme Narzo 20A ਦੇ ਫੀਚਰਜ਼
ਇਸ ਫੋਨ 'ਚ 6.5 ਇੰਚ ਦੀ ਮਿਨੀਡ੍ਰੋਪ ਫੁਲਸਕਰੀਨ ਡਿਸਪਲੇਅ ਹੈ ਜਿਸ 'ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। ਫੋਨ 'ਚ ਕੁਆਲਕਾਮ ਦਾ ਸਨੈਪਡ੍ਰੈਗਨ 665 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ ਫੋਨ 'ਚ 3 ਜੀ.ਬੀ. ਅਤੇ 4 ਜੀ.ਬੀ. ਰੈਮ ਨਾਲ 32 ਜੀ.ਬੀ. ਅਤੇ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 12 ਮੈਗਾਪਿਕਸਲ, 2 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਲੈੱਨਜ਼ ਹਨ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਲਈ ਇਸ ਫੋਨ 'ਚ 4ਜੀ, ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੂਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਹੈ। ਇਸ ਵਿਚ 5,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਰਿਵਰਸ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਹੈ। 


author

Rakesh

Content Editor

Related News