Realme ਨੇ ਲਾਂਚ ਕੀਤਾ ਫਾਸਟ ਚਾਰਜਿੰਗ ਪਾਵਰ ਬੈਂਕ, ਲੈਪਟਾਪ ਵੀ ਕਰੇਗਾ ਚਾਰਜ
Monday, Sep 09, 2019 - 03:37 PM (IST)
ਗੈਜੇਟ ਡੈਸਕ– ਬਜਟ ਅਤੇ ਮਿਡ-ਰੇਂਜ ਸਮਾਰਟਫੋਨ ਬਣਾਉਣ ਵਾਲੀ ਚੀਨੀ ਕੰਪਨੀ ਰਿਅਲਮੀ ਨੇ ਆਪਣਾ ਪਹਿਲਾ ਪਾਵਰ ਬੈਂਕ ਲਾਂਚ ਕੀਤਾ ਹੈ। ਕੰਪਨੀ ਨੇ ਇਸ ਪਾਵਰ ਬੈਂਕ ਨੂੰ ਚੀਨ ’ਚ Realme Q ਸਮਾਰਟਫੋਨ ਦੇ ਨਾਲ ਲਾਂਚ ਈਵੈਂਟ ’ਚ ਪੇਸ਼ ਕੀਤਾ। ਇਸ ਪਾਵਰ ਬੈਂਕ ਦੀ ਖਾਸ ਗੱਲ ਹੈ ਕਿ ਇਹ ਫਾਸਟ ਚਾਰਜ ਟੈਕਨਾਲੋਜੀ ਨਾਲ ਆਉਂਦਾ ਹੈ। ਬ੍ਰਾਈਟ ਯੈਲੋ, ਫਲੈਸ਼ ਰੈੱਡ ਅਤੇ ਕਲਾਸਿਕ ਗ੍ਰੇਅ ਕਲਰ ਆਪਸ਼ਨ ’ਚ ਲਾਂਚ ਕੀਤਾ ਗਿਆ ਇਹ ਪਾਵਰ ਬੈਂਕ ਡਿਜ਼ਾਈਨ ਦੇ ਮਾਮਲੇ ’ਚ Nokia N8 ਦੀ ਯਾਦ ਦਿਵਾਉਂਦਾ ਹੈ। ਪਾਵਰ ਬੈਂਕ ਦੇ ਤਿੰਨਾਂ ਵੇਰੀਐਂਟ ’ਚ ਵੱਡੇ ਬਲੈਕ ਫਾਂਟ ’ਚ ਕੰਪਨੀ ਦਾ ਨਾਂ ਲਿਖਿਆ ਹੋਇਆ ਹੈ।
ਚਾਰਜਿੰਗ ਲਈ ਦੋ ਪੋਰਟ
ਚਾਰਜਿੰਗ ਲਈ ਇਸ ਪਾਵਰ ਬੈਂਕ ’ਚ ਦੋ ਪੋਰਟ ਦਿੱਤੇ ਗਏ ਹਨ। ਇਸ ਵਿਚ ਇਕ ਯੂ.ਐੱਸ.ਬੀ. ਟਾਈਪ ਸੀ ਪੋਰਟ ਹੈ ਅਤੇ ਦੂਜਾ ਫੁਲ ਸਾਈਜ਼ ਯੂ.ਐੱਸ.ਬੀ. ਏ ਪੋਰਟ ਹੈ। ਇਸ ਵਿਚ ਦਿੱਤਾ ਗਿਆ ਸੀ ਪੋਰਟ ਇਨਪੁਟ ਅਤੇ ਆਊਟ ਪੁਟ ਪੋਰਟ ਦੇ ਤੌਰ ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਦੋਵੇਂ ਪੋਰਟ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਸ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਫਾਸਟ ਚਾਰਜ ਕਰਨ ਦੇ ਨਾਲ ਇਸ ਪਾਵਰ ਬੈਂਕ ਨੂੰ ਵੀ ਫਾਸਟ ਚਾਰਜ ਕਰ ਸਕਦੇ ਹੋ।
ਇਕ ਘੰਟੇ ਤੋਂ ਘੱਟ ਸਮੇਂ ’ਚ ਚਾਰਜ ਹੋਵੇਗਾ ਆਈਫੋਨ
ਕੰਪਨੀ ਦਾ ਦਾਅਵਾ ਹੈ ਕਿ ਇਹ ਪਾਵਰ ਬੈਂਕ ਆਈਫੋਨ ਐਕਸ ਐੱਸ ਮੈਕਸ ਨੂੰ 0 ਤੋਂ 100 ਫੀਸਦੀ ਤਕ 56 ਮਿੰਟਾਂ ’ਚ ਚਾਰਜ ਕਰ ਦੇਵੇਗਾ। ਇਸ ਦੇ ਨਾਲ ਹੀ ਇਸ ਪਾਵਰ ਬੈਂਕ ਦੇ ਸੱਜੇ ਪਾਸੇ ਐੱਲ.ਈ.ਡੀ. ਇੰਡੀਕੇਟਰ ਦਿੱਤੇ ਗਏ ਹਨ ਜੋ ਬੈਟਰੀ ਦੀ ਜਾਣਕਾਰੀ ਦਿੰਦੇ ਹਨ।
ਲੈਪਟਾਪ ਵੀ ਕਰੇਗਾ ਚਾਰਜ
ਰਿਅਲਮੀ ਦਾ ਇਹ ਪਾਵਰ ਬੈਂਕ 10,000mAh ਦੀ ਲਿਥੀਅਮ ਬੈਟਰੀ ਦੇ ਨਾਲ ਆਉਂਦਾ ਹੈ। ਇਹ ਰਿਅਲਮੀ Q ਨੂੰ 1.73 ਵਾਰ, ਰਿਅਲਮੀ X ਨੂੰ 1.86 ਵਾਰ ਅਤੇ ਆਈਫੋਨ XS ਨੂੰ 2.3 ਵਾਰ ਚਾਰਜ ਕਰ ਸਕਦਾ ਹੈ। ਰਿਅਲਮੀ ਦਾ ਕਹਿਣਾ ਹੈ ਕਿ ਇਹ ਕੁਝ ਲੈਪਟਾਪ ਅਤੇ ਘੱਟ ਪਾਵਰ ਵਾਲੇ ਵਿਅਰੇਬਲਸ ਨੂੰ ਵੀ ਚਾਰਜ ਕਰ ਸਕਦਾ ਹੈ। ਚੀਨ ’ਚ ਰਿਅਲਮੀ ਦੇ ਇਸ ਪਾਵਰ ਬੈਂਕ ਦੀ ਕੀਮਤ 99 ਯੁਆਨ (ਕਰੀਬ 1000 ਰੁਪਏ) ਹੈ। ਕੰਪਨੀ ਨੇ ਇਸ ਨੂੰ ਅਜੇ ਸਿਰਫ ਚੀਨ ’ਚ ਹੀ ਉਪਲੱਬਧ ਕਰਵਾਇਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ’ਚ ਵੀ ਇਸ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ।
