ਕੁਆਲਕਾਮ ਅਤੇ ਲਿਨੋਵੋ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 5G PC

Wednesday, May 29, 2019 - 02:18 AM (IST)

ਕੁਆਲਕਾਮ ਅਤੇ ਲਿਨੋਵੋ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 5G PC

ਗੈਜੇਟ ਡੈਸਕ—ਕੁਆਲਕਾਮ ਨੇ ਲਿਨੋਵੋ ਨਾਲ ਪਾਰਟਨਰਸ਼ਿਪ ਤਹਿਤ ਦੁਨੀਆ ਦਾ ਪਹਿਲਾਂ 5ਜੀ ਪਰਸਨਲ ਕੰਪਿਊਟਰ ਲਾਂਚ ਕੀਤਾ ਹੈ ਜਿਸ ਦਾ ਨਾਂ 'Project Limitless' ਰੱਖਿਆ ਗਿਆ ਹੈ। ਕੰਪਨੀ ਨੇ ਕੰਪਿਊਟੈਕਸ ਪ੍ਰੈੱਸ ਕਾਨਫਰੰਸ 'ਚ ਇਸ ਪਰਸਨਲ ਕੰਪਿਊਟਰ ਤੋਂ ਪਰਦਾ ਚੁੱਕਿਆ ਹੈ। ਇਹ ਪੀ.ਸੀ. ਕੁਆਲਕਾਮ ਸਨੈਪਡਰੈਗਨ  8cx 5G ਕੰਪਿਊਟ ਪਲੇਟਫਾਰਮ 'ਤੇ ਬੇਸਡ ਹੈ ਜੋ ਕਿ ਦੁਨੀਆ ਦਾ ਪਹਿਲਾਂ 7nm ਪਲੇਟਫਾਰਮ ਹੈ ਜਿਸ ਨੂੰ 5G ਕੁਨੈਕਟੀਵਿਟੀ ਵਾਲੇ ਪੀ.ਸੀ. ਲਈ ਤਿਆਰ ਕੀਤਾ ਗਿਆ ਹੈ। ਟੈਕ ਐਕਸਪਰਟ ਦਾ ਮੰਨਣਾ ਹੈ ਕਿ 5ਜੀ ਟੈਕਨਾਲੋਜੀ 'ਚ ਡਾਊਨਲੋਡਿੰਗ ਸਪੀਡ 4ਜੀ ਤੋਂ ਕਰੀਬ 100 ਗੁਣਾ ਜ਼ਿਆਦਾ ਹੋਵੇਗੀ। ਹੋ ਸਕਦਾ ਹੈ ਕਿ ਇਹ ਸਪੀਡ ਤੁਹਾਨੂੰ ਝੂਠੀ ਲੱਗੇ ਪਰ ਇਹ ਸੱਚ ਹੈ। 5ਜੀ ਟੈਕਨਾਲੋਜੀ 'ਚ  2Gbps ਦੀ ਸਪੀਡ ਨਾਲ ਤੁਸੀਂ ਇਕ ਵੱਡੀ ਮੂਵੀ ਵੀ ਸਿਰਫ 2.5 ਤੋਂ 5 ਸੈਕਿੰਡ 'ਚ ਡਾਊਨਲੋਡ ਕਰ ਸਕਦੇ ਹੋ।
ਕੁਆਲਕਾਮ ਸਨੈਪਡਰੈਗਨ 8cx 5G ਕੰਪਿਊਟ ਪਲੇਟਫਾਰਮ ਮਲਟੀ-ਗੀਗਾਬੀਟ LTE ਨੂੰ ਸਪੋਰਟ ਕਰਦਾ ਹੈ ਅਤੇ ਇਸ 'ਚ ਜ਼ਬਰਦਸਤ ਬੈਟਰੀ ਲਾਈਫ ਦਿੱਤੀ ਗਈ ਹੈ। ਬੈਟਰੀ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਇਕ ਵਾਰ ਚਾਰਜ ਕਰਨ 'ਤੇ ਕਈ ਦਿਨਾਂ ਤਕ ਚਲਾਇਆ ਜਾ ਸਕਦਾ ਹੈ। ਇਸ 'ਚ ਕੁਆਲਕਾਮ ਸਨੈਪਡਰੈਗਨ X55 5G ਮਾਡੇਮ ਦਿੱਤਾ ਗਿਆ ਹੈ ਜਿਸ ਦੀ ਡਾਊਨਲੋਡਿੰਗ ਸਪੀਡ 2.5Gbps ਹੈ।

ਕੁਆਲਕਾਮ ਸਨੈਪਡਰੈਗਨ 8cx 5G  ਕੰਪਿਊਟ ਪਲੇਟਫਾਰਮ, ਕਿਸੇ ਵੀ ਬੈਂਡ ਨਾਲ ਕੰਮਪੈਟਿਬਲ ਹੈ ਭਾਵ ਦੁਨੀਆਭਰ 'ਚ ਕਿਤੇ ਵੀ ਤੁਸੀਂ ਇਸ ਪੀ.ਸੀ. ਨੂੰ ਕੁਨੈਕਟ ਕਰ ਸਕਦੇ ਹੋ। ਸਨੈਪਡਰੈਗਨ 8cx 5G 'ਚ ਕੁਆਲਕਾਮ ਕਾਈਰੋ  495 ਨਾਲ ਐਡਰੀਨੋ 680 ਜੀ.ਪੀ.ਯੂ. ਦਿੱਤਾ ਗਿਆ ਹੈ। ਇਹ 8 ਚੈਨਲ LPDDR4x RAM ਤਕ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਯੂ.ਐੱਫ.ਐੱਸ.3.0 ਫਲੈਸ਼ ਸਟੋਰੇਜ਼ ਦਿੱਤੀ ਗਈ ਹੈ। 


author

Karan Kumar

Content Editor

Related News