ਇਕ ਬਿਹਤਰੀਨ ਬਦਲ ਹੋ ਸਕਦੈ Chromebook ਖਰੀਦਣਾ

Wednesday, May 25, 2016 - 10:49 AM (IST)

ਇਕ ਬਿਹਤਰੀਨ ਬਦਲ ਹੋ ਸਕਦੈ Chromebook ਖਰੀਦਣਾ

ਜਲੰਧਰ—ਪੀ. ਸੀ. ਅਤੇ ਲੈਪਟਾਪਸ ਤੋਂ ਬਾਅਦ ਹੁਣ ਗੂਗਲ ਦੀ ਕ੍ਰੋਮਬੁੱਕਸ ਵੀ ਬੇਹੱਦ ਵਿਕਣ ਲੱਗੀ ਹੈ, ਜੋ ਸੈਕੰਡਰੀ ਪੀ. ਸੀ. ਦੇ ਰੂਪ ''ਚ ਵਰਤੀ ਜਾ ਸਕਦੀ ਹੈ। ਬਹੁਤ ਸਾਰੇ ਲੋਕ ਕੰਪਿਊਟਰ ਦਾ ਕੰਮ ਦੇਣ ਵਾਲੇ ਸਸਤੇ ਪੀ. ਸੀ. (ਕ੍ਰੋਮਬੁੱਕਸ) ਵੱਲ ਆਪਣਾ ਰੁਖ਼ ਕਰ ਰਹੇ ਹਨ ਅਤੇ ਹੁਣ ਤਾਂ ਕ੍ਰੋਮਬੁੱਕਸ ''ਚ ਐਂਡ੍ਰਾਇਡ ਐਪਸ ਨੂੰ ਵੀ ਸਪੋਰਟ ਮਿਲਣ ਵਾਲੀ ਹੈ। ਆਓ ਜਾਣਦੇ ਹਾਂ ਕ੍ਰੋਮਬੁੱਕਸ ਕਿਉਂ ਬਿਹਤਰੀਨ ਹੈ ਅਤੇ ਕਿਉਂ ਖਰੀਦ ਸਕਦੇ ਹੋ ਕ੍ਰੋਮਬੁੱਕਸ-

ਪਰਫੈਕਟ ਹੈ, ਜੇਕਰ ਇਸਤੇਮਾਲ ਕਰਦੇ ਹੋ ਗੂਗਲ ਸਰਵਿਸਿਜ਼

ਜੇਕਰ ਤੁਸੀਂ ਉਨ੍ਹਾਂ ਲੋਕਾਂ ''ਚੋਂ ਹੋ ਜੋ ਗੂਗਲ ਸਰਵਿਸਿਜ਼ ਜਿਵੇਂ ਈ-ਮੇਲ, ਚੈਟਿੰਗ, ਕੈਲੰਡਰ, ਕਲਾਊਡ ਸਟੋਰੇਜ਼ ਅਤੇ ਹੋਰ ਸਰਵਿਸਿਜ਼ ਦੀ ਵਰਤੋਂ ਕਰਦੇ ਹਨ ਤਾਂ ਇਹ ਇਕ ਗ੍ਰੇਡ ਸੈਕੰਡਰੀ ਪੀ. ਸੀ. ਹੈ। 
ਕ੍ਰੋਮਬੁੱਕ ਆਪਰੇਟਿੰਗ ਸਿਸਟਮ ਕ੍ਰੋਮ ਵੈੱਬ ਬ੍ਰਾਊਜ਼ਰ ਦਾ ਮੋਡੀਫਾਈਡ ਵਰਜਨ ਹੈ, ਜਿਸ ਦਾ ਮਤਲਬ ਹੈ ਕਿ ਗੂਗਲ ਦੀਆਂ ਸਾਰੀਆਂ ਸਰਵਿਸਿਜ਼ ਇਸ ''ਤੇ ਕੰਮ ਕਰਨਗੀਆਂ। ਬਸ ਇਕ ਵਾਰ ਗੂਗਲ ਅਕਾਊਂਟ ਅਸੈੱਸ ਕਰਕੇ ਕਿਸੇ ਵੀ ਗੂਗਲ ਸਰਵਿਸ ਨੂੰ ਇਕ ਕਲਿੱਕ  ''ਤੇ ਇਸਤੇਮਾਲ ਕਰ 
ਸਕਦੇ ਹੋ। 

ਹਾਰਡ ਡਰਾਈਵ ਫੁੱਲ ਹੋਣ ਦੀ ਚਿੰਤਾ ਨਹੀਂ
ਸੁਣਨ ''ਚ ਅਜੀਬ ਲੱਗੇਗਾ ਪਰ ਬਹੁਤ ਸਾਰੀਆਂ ਕ੍ਰੋਮਬੁੱਕਸ 16 ਅਤੇ 32 ਜੀ. ਬੀ. ਸਟੋਰੇਜ ਆਪਸ਼ੰਸ ਦੇ ਨਾਲ ਆਉਂਦੀਆਂ ਹਨ, ਜੋ ਕਿ ਸਮਾਰਟਫੋਨਸ ਲਈ ਤਾਂ ਬਿਹਤਰ ਹਨ ਪਰ ਕੰਪਿਊਟਰ ''ਚ ਅਸੀਂ ਬਹੁਤ ਸਾਰਾ ਡਾਟਾ ਸਟੋਰ ਕਰਦੇ ਹਾਂ, ਜਿਸ ਲਈ ਇੰਨੀ ਸਪੇਸ ਘੱਟ ਹੈ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਕ੍ਰੋਮਬੁੱਕ ਤੁਹਾਡੀਆਂ ਬਹੁਤ ਸਾਰੀਆਂ ਫਾਈਲਾਂ ਅਤੇ ਡਾਕੂਮੈਂਟਸ ਨੂੰ ਗੂਗਲ ਡ੍ਰਾਈਵ (ਗੂਗਲ ਕਲਾਊਡ ਸਟੋਰੇਜ) ''ਚ ਸਟੋਰ ਕਰ ਲੈਂਦੀ ਹੈ। ਇਸ ਤੋਂ ਇਲਾਵਾ ਕੁਝ ਫਾਈਲਾਂ ਨੂੰ ਯੂਜ਼ਰ ਆਪਣੀ ਕ੍ਰੋਮਬੁੱਕ ''ਚ ਵੀ ਸੇਵ ਕਰ ਸਕਦੇ ਹਨ। 
ਕਲਾਊਡ ਸਟੋਰੇਜ ਦਾ ਆਈਡੀਆ ਚੰਗਾ ਹੈ, ਜਿਸ ਨਾਲ ਕਿਤੇ ਵੀ ਇੰਟਰਨੈੱਟ ਨਾਲ ਡਾਟਾ ਅਸੈੱਸ ਪਾ ਸਕਦੇ ਹੋ। ਫੋਟੋਜ਼ ਸੇਵ ਕਰਨ ਲਈ ਗੂਗਲ ਫੋਟੋਜ਼ ਚੰਗਾ ਵਿਕਲਪ ਹੈ, ਜੋ ਅਨਲਿਮਟਿਡ ਸਟੋਰੇਜ (ਘੱਟ ਕੁਆਲਿਟੀ ਨਾਲ) ਦੀ ਪੇਸ਼ਕਸ਼ ਕਰਦਾ ਹੈ। 

ਸਸਤੀ 
ਇਕ ਬਿਹਤਰੀਨ ਕ੍ਰੋਮਬੁੱਕ ਨੂੰ ਲਗਭਗ 15 ਹਜ਼ਾਰ ਰੁਪਏ ''ਚ ਖਰੀਦਿਆ ਜਾ ਸਕਦਾ ਹੈ, ਜਦੋਂਕਿ ਇਕ ਲੈਪਟਾਪ ਦੀ ਕੀਮਤ ਇਸ ਤੋਂ 2 ਗੁਣਾ ਅਤੇ ਐਪਲ ਮੈਕਬੁੱਕ (13 ਇੰਚ) ਦੀ ਕੀਮਤ 5 ਗੁਣਾ ਜ਼ਿਆਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਕੀਮਤ ਘੱਟ ਹੋਣ ਕਾਰਨ ਇਹ ਵਧੀਆ ਨਹੀਂ ਹੈ, ਲਗਭਗ ਸਾਰੇ ਮੁੱਖ ਕੰਪਿਊਟਰ ਬ੍ਰਾਂਡ ਜਿਵੇਂ ਐੱਚ. ਪੀ., ਅਸੂਸ ਅਤੇ ਸੈਮਸੰਗ ਚੰਗੇ ਕ੍ਰੋਮਬੁੱਕਸ ਦਾ ਨਿਰਮਾਣ ਕਰ ਰਹੇ ਹਨ। 
ਇਸ ਤੋਂ ਇਲਾਵਾ ਗੂਗਲ ਦੀ ਆਪਣੀ ਕ੍ਰੋਮਬੁੱਕ ਪਿਕਸਲ ਜਿਸ ਦਾ ਡਿਜ਼ਾਈਨ ਬਿਹਤਰੀਨ ਹੈ ਅਤੇ ਸ਼ਾਰਪ ਟੱਚ ਸਕ੍ਰੀਨ ਦਿੱਤੀ ਗਈ ਹੈ, ਦੀ ਕੀਮਤ ਲਗਭਗ 60 ਹਜ਼ਾਰ ਦੇ ਕਰੀਬ ਹੈ। ਇਹ ਇਕ ਵਧੀਆ ਵਿਕਲਪ ਹੈ ਪਰ ਤੁਹਾਨੂੰ ਇੰਨੇ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ, ਤੁਸੀਂ ਘੱਟ ਪੈਸੇ ਖਰਚ ਕੇ ਵੀ ਫੁੱਲ ਕ੍ਰੋਮਬੁੱਕ ਫੀਚਰਜ਼ ਦਾ ਆਨੰਦ ਲੈ ਸਕਦੇ ਹੋ। 

ਐਂਡ੍ਰਾਇਡ ਐਪਸ ਵੀ ਕਰ ਸਕਣਗੇ ਕੰਮ

ਇਸ ਸਾਲ ਤਕ ਕ੍ਰੋਮਬੁੱਕਸ ਨੂੰ ਨਵਾਂ ਸਾਫਟਵੇਅਰ ਅਪਡੇਟ ਮਿਲ ਜਾਵੇਗਾ, ਜਿਸ ਨਾਲ ਗੂਗਲ ਪਲੇਅ ਸਟੋਰ ਤੋਂ ਐਂਡ੍ਰਾਇਡ ਐਪਸ ਨੂੰ ਵੀ ਚਲਾ ਸਕਣਗੇ। 
ਫਿਲਹਾਲ ਕ੍ਰੋਮਬੁੱਕਸ ਸਿਰਫ ਉਨ੍ਹਾਂ ਹੀ ਸਰਵਿਸਿਜ਼ ਦਾ ਇਸਤੇਮਾਲ ਕਰ ਸਕਦੀ ਹੈ, ਜੋ ਵੈੱਬ ਬ੍ਰਾਊਜ਼ਰ ''ਤੇ ਇਸਤੇਮਾਲ ਹੁੰਦੀਆਂ ਹਨ। ਐਪਸ ਦੀ ਮਦਦ ਨਾਲ ਬਹੁਤ ਸਾਰੇ ਕੰਮ ਤੇਜ਼ੀ ਨਾਲ ਕੀਤੇ ਜਾ ਸਕਣਗੇ ਅਤੇ ਹਰ ਵਾਰ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਨਹੀਂ ਹੋਵੇਗੀ। 

ਹਰ ਆਕਾਰ ਅਤੇ ਸਾਈਜ਼ ''ਚ ਮੁਹੱਈਆ
ਕ੍ਰੋਮਬੁੱਕਸ ਸਾਰੇ ਆਕਾਰ ਅਤੇ ਸਾਈਜ਼ ''ਚ ਮੁਹੱਈਆ ਹੈ, ਇਸ ਲਈ ਤੁਸੀਂ ਆਪਣੀ ਲੋੜ ਅਨੁਸਾਰ ਕ੍ਰੋਮਬੁੱਕ ਦੀ ਚੋਣ ਕਰ ਸਕਦੇ ਹੋ। ਉਦਾਹਰਣ ਦੇ ਤੌਰ ''ਤੇ ਕੁਝ ਮਾਡਲਜ਼ ਜਿਵੇਂ ਅਸੂਸ ਕ੍ਰੋਮਬੁੱਕ ਫਲਿਪ ''ਚ ਟੱਚ ਸਕ੍ਰੀਨ ਅਤੇ ਟੈਬਲੇਟ ਮੋਡ ਦੇ ਰੂਪ ''ਚ ਵਰਤੋਂ ਕਰਨ ਲਈ ਪੂਰੀ ਤਰ੍ਹਾਂ ਫੋਲਡ ਹੋਣ ਦਾ ਵਿਕਲਪ ਵੀ ਹੈ।


Related News