Vikendi snow ਮੈਪ ਦੇ ਬਿਨਾਂ ਹੀ 7 ਦਸੰਬਰ ਨੂੰ ਲਾਂਚ ਹੋਵੇਗਾ PUBG PS4

12/06/2018 6:55:21 PM

ਗੈਜੇਟ ਡੈਸਕ- ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ PUBG ਗੇਮ ਕੰਪਿਊਟਰ ਤੇ ਮੋਬਾਈਲ ਤੋਂ ਬਾਅਦ ਹੁਣ PS4 'ਤੇ ਵੀ ਆ ਰਹੀ ਹੈ। ਕੰਪਨੀ ਨੇ ਕੰਫਰਮ ਕੀਤਾ ਹੈ ਕਿ 7 ਦਸੰਬਰ ਨੂੰ PUBG PS4 ਲਾਂਚ ਕੀਤਾ ਜਾਵੇਗਾ। ਪਰ ਫਿਲਹਾਲ ਇਸ 'ਚ Vikendi Snow Map ਨਹੀਂ ਹੋਵੇਗਾ। 

PUBG Vikendi Map ਪਿਛਲੇ ਕਾਫ਼ੀ ਸਮੇਂ ਤੋਂ ਦੁਨੀਆਭਰ 'ਚ ਕਾਫ਼ੀ ਚਰਚਾ ਬਟੋਰ ਰਹੀ ਸੀ। ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਇਸ ਦਾ ਨਵਾਂ Vikendi Snow Map ਅਗਲੇ ਮਹੀਨੇ PUBG PS4 ਦੇ ਨਾਲ ਹੀ ਲਾਂਚ ਕੀਤਾ ਜਾਵੇਗਾ। ਪਰ ਲਾਂਚ ਤੋਂ ਪਹਿਲਾਂ ਹੀ ਇਹ ਲੀਕ ਹੋ ਗਿਆ ਤੇ ਹੁਣ ਕੰਪਨੀ ਨੇ ਸਪੱਸ਼ਟ ਕਰ ਦਿੱਤਾ ਕਿ Vikendi Snow Map ਲਈ ਗੇਮਰਸ ਨੂੰ ਅਜੇ  ਥੋੜ੍ਹਾ ਹੋਰ ਰੁੱਕਣਾ ਪਵੇਗਾ।PunjabKesari
Vikendi Map ਦੇ ਚਰਚਾ 'ਚ ਆਉਣ ਤੋਂ ਬਾਅਦ ਹੀ ਗੇਮਰਸ ਖੁਸ਼ ਸਨ ਕਿ ਹੁਣ ਉਨ੍ਹਾਂ ਦੇ ਕੋਲ ਚਾਰ ਮੈਪ ਦੀਆਂ ਆਪਸ਼ਨ ਹੋਣਗੀਆਂ, ਪਰ ਇਸ ਖਬਰ ਤੋਂ ਬਾਅਦ ਹੁਣ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੂੰ ਹੁਣ ਇਸ ਦੇ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਹਾਲਾਂਕਿ ਕੰਪਨੀ ਨੇ ਭਵਿੱਖ 'ਚ PS4 ਪਲੇਟਫਾਰਮ 'ਤੇ ਇਸ ਨੂੰ ਐਡ ਕਰਨ ਦੀ ਗੱਲ ਵੀ ਮੰਨੀ ਹੈ। ਮਤਲਬ ਫਿਲਹਾਲ ਇਸ 'ਚ Erangel,  Miranmar ਤੇ Sanhok ਮੈਪ ਹੀ ਸ਼ਾਮਲ ਰਹਿਣਗੇ। ਦੱਸ ਦੇਈਏ ਕਿ PUBG (PlayerUnknowns Battlegrounds) ਇਕ ਆਨਲਾਈਨ ਬੈਟਲ ਗੇਮ ਹੈ ਜਿਸ ਨੂੰ ਕਈ ਪਲੇਅਰ ਇਕੱਠੇ ਖੇਡ ਸਕਦੇ ਹਨ।PunjabKesariPUBG PS4 ਦੀ ਕੀਮਤ ਅਤੇ ਪ੍ਰੀ-ਆਰਡਰ
- ਡਿਸਕ ਐਡੀਸ਼ਨ-ਬੇਸ ਗੇਮ ਦੀ ਕੀਮਤ ਕਰੀਬ 2,100 ਰੁਪਏ ਹੈ।
- ਲੂਟਰਜ਼ ਡਿਜੀਟਲ ਐਡੀਸ਼ਨ-ਬੇਸ ਗੇਮ ਦੀ ਕੀਮਤ ਕਰੀਬ 2,100 ਰੁਪਏ ਹੈ।
- ਸਰਵਾਈਵਰਜ਼ ਡਿਜੀਟਲ ਐਡੀਸ਼ਨ-ਬੇਸ ਗੇਮ, Vikendi ਈਵੈਂਟ ਪਾਸ, 20,000 ਬੀਪੀ ਅਤੇ 2,300 ਜੀ-ਕਾਈਨ ਪੈਕ ਦੀ ਕੀਮਤ ਕਰੀਬ 3,500 ਰੁਪਏ ਹੈ। 
- ਚੈਂਪੀਅਨਜ਼ ਡਿਜੀਟਲ ਐਡੀਸ਼ਨ-ਬੇਸਡ ਗੇਮ, Vikendi ਈਵੈਂਟ ਪਾਸ, 20,000 ਬੀਪੀ ਅਤੇ 6,000 ਜੀ-ਕਾਈਨ ਪੈਕ ਦੀ ਕੀਮਤ ਕਰੀਬ 4,200 ਰੁਪਏ ਹੈ।
- ਦੱਸ ਦੇਈਏ ਕਿ PUBG PS4 ਲਈ ਪ੍ਰੀ-ਆਰਡਰ ਸ਼ੁਰੂ ਹੋ ਚੁੱਕੇ ਹਨ ਅਤੇ ਜੇਕਰ ਯੂਜ਼ਰਜ਼ ਇਸ ਦਾ ਪ੍ਰੀ-ਆਰਡਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦੇ ਨਾਲ ਕਈ ਬੋਨਸ ਵੀ ਮਿਲਣਗੇ ਜਿਨ੍ਹਾਂ ’ਚ Uncharted ਅਤੇ The Last Of Us ਸਕਿਨ ਸ਼ਾਮਲ ਹੈ। 


Related News