ਵੀਵੋ ਦੇ ਇਨ੍ਹਾਂ ਦੋ ਸਮਾਰਟਫੋਨ ਦੀ ਕੀਮਤ 'ਚ ਹੋਈ ਕਟੌਤੀ

01/15/2020 9:53:40 PM

ਗੈਜੇਟ ਡੈਸਕ—ਵੀਵੋ ਨੇ ਆਪਣੇ ਦੋ ਸ਼ਾਨਦਾਰ ਸਮਾਰਟਫੋਨ ਵੀਵੋ ਜ਼ੈੱਡ1 ਪ੍ਰੋ ਅਤੇ ਵੀਵੋ ਜ਼ੈੱਡ2ਐਕਸ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਨਵੀਂ ਕੀਮਤ ਹੁਣ ਤੋਂ ਹੀ ਲਾਗੂ ਹੋ ਗਈ ਹੈ। ਕਟੌਤੀ ਤੋਂ ਬਾਅਦ ਵੀਵੋ ਜ਼ੈੱਡ1 ਪ੍ਰੋ ਦੀ ਸ਼ੁਰੂਆਤੀ ਕੀਮਤ 12,990 ਰੁਪਏ ਹੋ ਗਈ ਹੈ। ਇਨ੍ਹਾਂ ਦੋਵਾਂ ਸਮਾਰਟਫੋਨਸ ਨੂੰ ਤੁਸੀਂ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ ਅਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਵੀਵੋ ਜ਼ੈੱਡ1 ਪ੍ਰੋ ਨੂੰ ਭਾਰਤ 'ਚ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਸ ਦਾ ਸਿੱਧਾ ਮੁਕਾਬਲਾ ਸੈਮਸੰਗ ਗਲੈਕਸੀ ਐੱਮ40 ਅਤੇ ਰੈੱਡਮੀ ਨੋਟ 7 ਸਮਾਰਟਫੋਨਸ ਨਾਲ ਸੀ। ਉੱਥੇ, ਵੀਵੋ ਜ਼ੈੱਡ1 ਐਕਸ ਨੂੰ ਸਤੰਬਰ 'ਚ ਲਾਂਚ ਕੀਤਾ ਗਿਆ ਜਿਸ ਦਾ ਮੁਕਾਬਲਾ ਰੀਅਲਮੀ ਐਕਸ ਸਮਾਰਟਫੋਨ ਨਾਲ ਸੀ।

1000 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ ਵੀਵੋ ਜ਼ੈੱਡ1 ਪ੍ਰੋ ਦੇ 4ਜੀ.ਬੀ. ਰੈਮ+64ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ 12,990 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਉੱਥੇ, ਇਸ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਹੁਣ 13,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਪਹਿਲੇ ਇਸ ਵੇਰੀਐਂਟ ਦੀ ਕੀਮਤ 14,990 ਰੁਪਏ ਸੀ। ਉੱਥੇ, ਗੱਲ ਕਰੀਏ ਵੀਵੋ ਜ਼ੈੱਡ1 ਐਕਸ ਦੀ ਤਾਂ ਇਸ ਫੋਨ ਦੇ 4ਜੀ.ਬੀ. ਰੈਮ+128ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ 14,990 ਰੁਪਏ ਅਤੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 16,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

Vivo Z1 Pro ਦੇ ਫੀਚਰਜ਼
ਇਸ ਸਮਾਰਟਫੋਨ 'ਚ 6.53 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਮਿਲਦੀ ਹੈ। ਫੋਨ ਟ੍ਰਿਪਲ ਰੀਅਰ ਕੈਮਰਾ ਅਤੇ ਪੰਚ ਹੋਲ ਫਰੰਟ ਕੈਮਰੇ ਨਾਲ ਆਉਂਦਾ ਹੈ। ਇਸ 'ਚ 16MP + 2MP + 8MP ਦਾ ਰੀਅਰ ਕੈਮਰਾ ਸੈਟਅਪ ਅਤੇ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਿੰਜਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ 'ਤੇ ਇਹ ਫੋਨ ਨੂੰ 7.5 ਘੰਟੇ ਦਾ ਬੈਕਅਪ ਦੇ ਸਕਦੀ ਹੈ। ਫੋਨ ਸਨੈਪਡਰੈਗਨ 712 ਪ੍ਰੋਸੈਸਰ 'ਤੇ ਕੰਮ ਕਰਦਾ ਹੈ।

Vivo Z1x ਦੇ ਫੀਚਰਜ਼
ਵੀਵੋ ਦਾ ਇਹ ਸਮਾਰਟਫੋਨ ਐਂਡ੍ਰਾਇਡ 9 ਪਾਈ 'ਤੇ ਆਧਾਰਿਤ Funtouch OS 9.1 'ਤੇ ਕੰਮ ਕਰਦਾ ਹੈ। ਇਸ 'ਚ 6.38 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ 6ਜੀ.ਬੀ. ਰੈਮ ਅਤੇ ਕੁਆਲਕਾਮ ਸਨੈਪਡਰੈਗਨ 712 ਐੱਸ.ਓ.ਸੀ. ਨਾਲ ਆਉਂਦਾ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ, ਜਿਸ 'ਚ 48 ਮੈਗਾਪਿਕਸਲ ਦਾ ਸੋਨੀ IMX582 ਸੈਂਸਰ, 120 ਡਿਗਰੀ ਵਾਇਡ-ਐਂਗਲ ਲੈਂਸ ਨਾਲ 8 ਮੈਗਾਪਿਕਸਲ ਦਾ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਫਰੰਟ 'ਚ ਇਕ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ।


Karan Kumar

Content Editor

Related News