ਪੋਕੋ ਨੇ ਲਾਂਚ ਕੀਤਾ ਆਪਣਾ ਪਹਿਲਾ ਈਅਰਬਡਸ POCO Pods, ਸਿਰਫ਼ ਇੰਨੀ ਹੈ ਕੀਮਤ
Saturday, Jul 29, 2023 - 02:46 PM (IST)
ਗੈਜੇਟ ਡੈਸਕ- ਪੋਕੋ ਇੰਡਆ ਨੇ ਭਾਰਤੀ ਬਾਜ਼ਾਰ 'ਚ ਆਪਣੇ ਪਹਿਲੇ ਈਅਰਬਡਸ POCO Pods ਨੂੰ ਲਾਂਚ ਕਰ ਦਿੱਤਾ ਹੈ। POCO Pods ਨੂੰ ਲੈ ਕੇ ਕੰਪਨੀ ਨੇ ਪਾਵਰਫੁਲ ਬਾਸ ਦਾ ਦਾਅਵਾ ਕੀਤਾ ਹੈ। ਇਸ ਵਿਚ 12mm ਦਾ ਡ੍ਰਾਈਵਰ ਹੈ। POCO Pods ਦਾ ਮੁਕਾਬਲਾ Redmi Buds 4 Active ਨਾਲ ਹੋਵੇਗਾ ਜਿਸਦੀ ਕੀਮਤ 1,199 ਰੁਪਏ ਹੈ ਅਤੇ ਇਸਦੀ ਬੈਟਰੀ ਲਾਈਫ 30 ਘੰਟਿਆਂ ਦੀ ਹੈ।
POCO Pods ਦੀ ਕੀਮਤ ਤੇ ਫੀਚਰਜ਼
POCO Pods ਦੀ ਕੀਮਤ 1,199 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ 29 ਜੁਲਾਈ ਤੋਂ ਫਲਿਪਕਾਰਟ 'ਤੇ ਹੋਵੇਗੀ। ਇਸਦੀ ਬੈਟਰੀ ਨੂੰ ਲੈ ਕੇ 30 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਨਾਲ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ ਦਾਅਵਾ ਹੈ ਕਿ 10 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ 90 ਮਿੰਟਾਂ ਦਾ ਬੈਕਅਪ ਮਿਲੇਗਾ।
ਬਿਹਤਰ ਗੇਮਿੰਗ ਲਈ ਇਸ ਵਿਚ 60ms ਦਾ ਲੋਅ ਲੈਟੇਂਸੀ ਮੋਡ ਮਿਲਦਾ ਹੈ। ਵਾਟਰ ਰੈਸਿਸਟੈਂਟ ਲਈ ਇਸ ਨੂੰ IPX4ਦੀ ਰੇਟਿੰਗ ਮਿਲੀ ਹੈ। ਕੁਨੈਕਟੀਵਿਟੀ ਲਈ POCO Pods 'ਚ ਬਲੂਟੁੱਥ v5.3 ਹੈ ਅਤੇ ਗੂਗਲ ਫਾਸਟ ਪੇਅਰ ਦਾ ਵੀ ਸਪੋਰਟ ਹੈ।
POCO Pods 'ਚ ਐਨਵਾਇਰਮੈਂਟਲ ਨੌਇਜ਼ ਕੈਂਸਲੇਸ਼ਨ ਹੈ ਅਤੇ ਹਰੇਕ ਬਡਸ 'ਚ ਟੱਚ ਕੰਟਰੋਲ ਹੈ। POCO Pods ਨੂੰ ਕਾਲੇ ਰੰਗ 'ਚ ਖਰੀਦਿਆ ਜਾ ਸਕੇਗਾ। ਇਸਦੇ ਫੀਚਰਜ਼ ਕਾਫੀ ਹੱਦ ਤਕ Redmi Buds 4 Active ਵਰਗੇ ਹੀ ਹਨ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਪੋਕੋ ਦਾ ਇਹ ਬਡਸ Redmi Buds 4 Activeਦਾ ਰੀ-ਬ੍ਰਾਂਡਿਡ ਵਰਜ਼ਨ ਹੈ।