ਇਲੈਕਟ੍ਰਿਕ ਕਾਰ ਜੋ ਚਲਦੀ ਹੈ F-16 ਫਾਈਟਰ ਜੈੱਟ ਤੋਂ ਵੀ ਤੇਜ਼

04/22/2019 10:58:55 AM

ਆਟੋ ਡੈਸਕ– 1900 ਹਾਰਸ ਪਾਵਰ (ਐੱਚ.ਪੀ.) ਨਾਲ 2 ਮਿਲੀਅਨ ਪੌਂਡ (2.5 ਮਿਲੀਅਨ ਡਾਲਰ) ਕੀਮਤ ਦੀ ਆਲ-ਇਲੈਕਟ੍ਰਿਕ ਹਾਈਪਰ ਕਾਰ ਨਿਊਯਾਰਕ ਦੀਆਂ ਸੜਕਾਂ ’ਤੇ ਫਰਾਟੇ ਮਾਰੇਗੀ। ਪਿਨਿਨਫੇਰਿਨਾ ਬਟਿਸਟਾ ਨੇ 120 ਕਿਲੋਵਾਟ (ਕੇ.ਡਬਲਿਊ.ਐੱਚ.) ਬੈਟਰੀ ਨਾਲ ਚੱਲਣ ਵਾਲੀ ਆਪਣੀ ਇਲੈਕਟ੍ਰਿਕ ਮੋਟਰਾਂ ਦੀ ਬਤੌਲਤ ਐੱਫ-16 ਫਾਈਟਰ ਜੈੱਟ ਜਹਾਜ਼ (290 ਕਿ.ਮੀ./ਪ੍ਰਤੀ ਘੰਟਾ) ਤੋਂ ਪਹਿਲਾਂ ਹੀ 350 ਕਿ.ਮੀ./ਗੰਟਾ ਦੀ ਤੇਜ਼ ਸਪੀਡ ਫੜ ਲਈ ਅਤੇ ਇਸ ਦੌਰਾਨ ਉਸ ਦੇ ਫਾਰਮੂਲਾ-1 ਰੇਸਿੰਗ ਕਾਰ ਦੇ ਮੁਕਾਬਲੇ 100 ਕਿ.ਮੀ. ਪ੍ਰਤੀ ਘੰਟਾ ਤੋਂ ਵੱਧ ਦੀ ਰਫਤਾਰ ਫੜੀ। ਕੁਲ ਮਿਲਾ ਕੇ ਪਿਨਿਨਫੇਰਿਨਾ ਬਟਿਸਟਾ ਐੱਫ-16 ਫਾਈਟਰ ਜੈੱਟ ਤੋਂ ਵੀ ਤੇਜ਼ ਦੌੜਦੀ ਹੈ।

‘ਪਿਨਿਨਫੇਰਿਨਾ ਬਟਿਸਟਾ’ ਦੀ ਪਿਛਲੇ ਮਹੀਨੇ ਇਕ ਪ੍ਰੋਟੋਟਾਈਪ ਦੌਰਾਨ ਘੁੰਢ ਚੁਕਾਈ ਕੀਤੀ ਗਈ ਸੀ ਅਤੇ ਹੁਣ ਇਸਨੂੰ ਇਸ ਹਫਤੇ ਫਿਰ ਤੋਂ ਇਕ ਵਾਰ ਨਿਊਯਾਰਕ ਆਟੋ ਸ਼ੋਅ ’ਚ ਪੇਸ਼ ਕੀਤਾ ਗਿਆ ਹੈ। ਇਸ ਦੇ ਰਚਨਾਕਾਰਾਂ ਦਾ ਕਹਿਣਾ ਹੈ ਕਿ ਇਟਲੀ ’ਚ ਨਿਰਮਿਤ 280 ਮੀਲ ਪ੍ਰਤੀ ਘੰਟਾ ਰਫਤਾਰ ਵਾਲੀ ਪਿਨਿਨਫੇਰਿਨਾ ਬਟਿਸਟਾ ਦੁਨੀਆ ਦੀ ਪਹਿਲੀ ਲਗਜ਼ਰੀ ਇਲੈਕਟ੍ਰਿਕ ਹਾਈਪ ਜੀ.ਟੀ. ਕਾਰ ਦਾ ਅਗਲੇ ਸਾਲ ਉਤਪਾਦਨ ਕੀਤਾ ਜਾਵੇਗਾ। 

PunjabKesari

ਅਜਿਹੇ ਸਮੇਂ ’ਚ ਜਦੋਂ ਪੈਟਰੋਲ ਅਤੇ ਡੀਜ਼ਲ ਕਾਰਾਂ ਨੂੰ ਪ੍ਰਦੂਸ਼ਣ ਅਤੇ ਖਰਾਬ ਹਵਾ ਗੁਣਵੱਤਾ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਦੁਨੀਆ ਦੇ ਸੁਪਰ-ਅਮੀਰਾਂ ਲਈ ਪਿਨਿਨਫੇਰਿਨਾ ਬਟਿਸਟਾ ਕਾਰ ਸਪੀਡ ਸਥਿਰਤਾ ਅਤੇ ਲਗਜ਼ਰੀ ਦਾ ਮਿਲਨ ਪ੍ਰਦਾਨ ਕਰਦੀ ਹੈ। ਜ਼ਿਕਰਯੋਗ ਹੈ ਕਿ ਸਿਰਫ 150 ਪਿਨਿਨਫੇਰਿਨਾ ਬਟਿਸਟਾ ਕਾਰਾਂ ਦਾ ਉਤਪਾਦਨ ਹੋਵੇਗਾ ਜਿਸ ਵਿਚੋਂ 50 ਕਾਰਾਂ ਅਮਰੀਕਾ ਲਈ ਹਨ।

PunjabKesari

ਪਿਨਿਨਫੇਰਿਨਾ ਬਟਿਸਟਾ
- 2 ਸੈਕਿੰਡ ਤੋਂ ਘੱਟ ਸਮੇਂ ’ਚ 1 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ।
- 12 ਸੈਕਿੰਡ ’ਚ 0 ਤੋਂ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ।
- 350 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ।
- 280 ਮੀਲ ਪ੍ਰਤੀ ਘੰਟੇ ਦੀ ਰਫਤਾਰ ਬਿਨਾਂ ਕੋਈ ਪ੍ਰਦੂਸ਼ਣ ਫੈਲਾਏ।
- 4 ਮੋਟਰਾਂ ਚਾਰੇ ਪਹੀਆਂ ਨੂੰ ਦੇਣਗੀਆਂ ਵੱਖਰਾ-ਵੱਖਰਾ ਟਾਰਕ।
- 5 ਰੇਡੀਏਟਰ ਵਾਲਾ ਕੂਲਿੰਗ ਸਰਕਿਟ।
- 390 ਐੱਮ.ਐੱਮ. ਦੇ ਫਰੰਟ ਅਤੇ ਰੀਅਰ ਲਈ ਕਾਰਬਨ ਸਿਰੇਮਿਕ ਦੀ 6 ਪਿਸਟਨ ਬ੍ਰੇਕ।
- 480 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਇਕ ਵਾਰ ਚਾਰਜ ਕਰਨ ’ਤੇ।
- 1900 ਐੱਚ.ਪੀ. ਮੋਟਰ ਪਾਵਰ ਅਤੇ 2300 ਐੱਨ.ਐੱਮ. ਦਾ ਟਾਰਕ।


Related News