ਪਿਆਜੀਓ ਨੇ ਭਾਰਤ ’ਚ ਲਾਂਚ ਕੀਤਾ ਨਵਾਂ ਕਾਰਗੋ ਥ੍ਰੀ-ਵ੍ਹੀਲਰ, ਜਾਣੋ ਕੀਮਤ ਤੇ ਖੂਬੀਆਂ
Wednesday, Dec 09, 2020 - 03:49 PM (IST)
ਆਟੋ ਡੈਸਕ– ਕਮਰਸ਼ੀਅਲ ਥ੍ਰੀ-ਵ੍ਹੀਲਰ ਨਿਰਮਾਤਾ ਕੰਪਨੀ ਪਿਆਜੀਓ ਨੇ ਭਾਰਤ ’ਚ ਏਪ ਕਾਰਗੋ ਦੇ ਨਵੇਂ ਮਾਡਲ ਏਪ ਐਕਸਟਰਾ ਐਲ.ਡੀ.ਐਕਸ.+ (Ape Xtra LDX+) ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੇਂ ਮਾਡਲ ਦੀ ਕੀਮਤ 2.65 ਲੱਖ ਰੁਪਏ ਰੱਖੀ ਗਈ ਹੈ। ਪਿਆਜੀਓ ਏਪ ਐਕਸਟਰਾ ’ਚ 6 ਫੁੱਟ ਦਾ ਲੰਬਾ ਡੈਕ ਮਿਲਦਾ ਹੈ ਜਦਕਿ ਪੁਰਾਣੇ ਮਾਡਲ ’ਚ 5 ਅਤੇ 5.5 ਫੁੱਟ ਲੰਬਾ ਡੈਕ ਮਿਲ ਰਿਹਾ ਹੈ। ਇਸ ਨਾਲ ਗਾਹਕ ਘੱਟ ਖ਼ਰਚ ’ਚ ਜ਼ਿਆਦਾ ਕਮਾਈ ਕਰ ਸਕੇਗਾ। ਇਹ ਮਾਡਲ ਬਾਜ਼ਾਰ ’ਚ ਕੰਪਨੀ ਦੇ ਕਾਰਗੋ ਮਾਡਲਾਂ ’ਚ ਵਾਧਾ ਕਰੇਗਾ।
599cc ਦਾ BS-6 ਡੀਜ਼ਲ ਇੰਜਣ
ਪਿਆਜੀਓ ਨੇ ਦੱਸਿਆ ਹੈ ਕਿ ਏਪ ਐਕਸਟਰਾ ਐੱਲ.ਡੀ.ਐਕਸ.+ ’ਚ 599 ਸੀਸੀ ਦਾ ਬੀ.ਐੱਸ.-6 ਡੀਜ਼ਲ ਇੰਜਣ ਲੱਗਾ ਹੈ ਜੋ ਬਿਹਤਰੀਨ ਪਾਵਰ ਅਤੇ ਮਾਈਲੇਜ ਪ੍ਰਦਾਨ ਕਰਦਾ ਹੈ। ਕੰਪਨੀ ਨੇ ਇਸ ਵਿਚ ਨਵਾਂ ਐਲਮੀਨੀਅਮ ਨਾਬ ਬਣਿਆ ਕਲੱਚ ਦਿੱਤਾ ਹੈ ਜਿਸ ਦੀ ਮਦਦ ਨਾਲ ਇਸ ਨੂੰ ਚਲਾਉਣਾ ਬਹੁਤ ਆਸਾਨ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮਾਡਲ 30,000 ਕਿਲੋਮੀਟਰ ਤਕ ਬਿਹਤਰ ਪਰਫਾਰਮੈਂਸ ਪ੍ਰਦਾਨ ਕਰੇਗਾ।