Gmail ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ਹੁਣ ਬਿਨਾਂ ਡਾਟਾ ਗੁਆਏ ਬਦਲ ਸਕੋਗੇ ਆਪਣੀ Email ID

Wednesday, Apr 01, 2026 - 12:23 PM (IST)

Gmail ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ਹੁਣ ਬਿਨਾਂ ਡਾਟਾ ਗੁਆਏ ਬਦਲ ਸਕੋਗੇ ਆਪਣੀ Email ID

ਗੈਜੇਟ ਡੈਸਕ - ਗੂਗਲ ਨੇ ਆਪਣੇ ਕਰੋੜਾਂ ਯੂਜ਼ਰਸ ਲਈ ਇਕ ਅਜਿਹਾ ਸ਼ਾਨਦਾਰ ਫੀਚਰ ਲਾਂਚ ਕੀਤਾ ਹੈ, ਜਿਸਦਾ ਇੰਤਜ਼ਾਰ ਸਾਲਾਂ ਤੋਂ ਕੀਤਾ ਜਾ ਰਿਹਾ ਸੀ। ਹੁਣ ਤੁਸੀਂ ਆਪਣੀ ਜੀਮੇਲ ਆਈਡੀ ਨੂੰ Rename ਕਰ ਸਕੋਗੇ, ਉਹ ਵੀ ਆਪਣਾ ਪੁਰਾਣਾ ਡਾਟਾ, ਈਮੇਲ ਜਾਂ ਫੋਟੋਆਂ ਗੁਆਏ ਬਿਨਾਂ।

ਇਸ ਨਵੇਂ ਅਪਡੇਟ ਦੀਆਂ ਮੁੱਖ ਗੱਲਾਂ ਹੇਠ ਲਿਖੇ ਅਨੁਸਾਰ ਹਨ :-

ਡਾਟਾ ਟ੍ਰਾਂਸਫਰ ਦੀ ਟੈਂਸ਼ਨ ਖਤਮ
- ਪਹਿਲਾਂ ਯੂਜ਼ਰਸ ਨੂੰ ਨਵੀਂ ਆਈਡੀ ਬਣਾਉਣ 'ਤੇ ਗੂਗਲ ਡਰਾਈਵ, ਸੰਪਰਕ ਅਤੇ ਪੁਰਾਣੇ ਈਮੇਲ ਟ੍ਰਾਂਸਫਰ ਕਰਨ 'ਚ ਬਹੁਤ ਮੁਸ਼ਕਲ ਆਉਂਦੀ ਸੀ, ਪਰ ਹੁਣ ਤੁਹਾਡਾ ਸਾਰਾ ਡਾਟਾ ਨਵੀਂ ਆਈਡੀ 'ਤੇ ਸੁਰੱਖਿਅਤ ਰਹੇਗਾ।

ਪੁਰਾਣੀ ਆਈਡੀ ਬਣੇਗੀ 'ਉਪਨਾਮ' 
- ਤੁਹਾਡੀ ਪੁਰਾਣੀ ਆਈਡੀ ਡਿਲੀਟ ਨਹੀਂ ਹੋਵੇਗੀ, ਸਗੋਂ ਉਹ ਇਕ Alias ਵਜੋਂ ਕੰਮ ਕਰੇਗੀ। ਜੇਕਰ ਕੋਈ ਤੁਹਾਡੀ ਪੁਰਾਣੀ ਆਈਡੀ 'ਤੇ ਮੇਲ ਭੇਜਦਾ ਹੈ, ਤਾਂ ਉਹ ਤੁਹਾਨੂੰ ਨਵੇਂ ਐਡਰੈੱਸ 'ਤੇ ਹੀ ਪ੍ਰਾਪਤ ਹੋਵੇਗੀ।

ਕੁਝ ਜ਼ਰੂਰੀ ਨਿਯਮ :-

- ਤੁਸੀਂ ਸਾਲ 'ਚ ਸਿਰਫ ਇਕ ਵਾਰ ਹੀ ਆਪਣੀ ਆਈਡੀ ਬਦਲ ਸਕਦੇ ਹੋ।
- ਪੂਰੀ ਲਾਈਫਟਾਈਮ 'ਚ ਵੱਧ ਤੋਂ ਵੱਧ 3 ਵਾਰ ਯੂਜ਼ਰਨੇਮ ਬਦਲਣ ਦੀ ਇਜਾਜ਼ਤ ਹੋਵੇਗੀ।
- ਨਵਾਂ ਯੂਜ਼ਰਨੇਮ ਸਿਰਫ ਤਾਂ ਹੀ ਮਿਲੇਗਾ ਜੇਕਰ ਉਹ ਪਹਿਲਾਂ ਕਿਸੇ ਹੋਰ ਕੋਲ ਨਾ ਹੋਵੇ।

ਕਦੋਂ ਮਿਲੇਗੀ ਇਹ ਸਹੂਲਤ?
- ਵਰਤਮਾਨ 'ਚ ਇਹ ਫੀਚਰ ਅਮਰੀਕਾ ਦੇ ਯੂਜ਼ਰਸ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਜਲਦੀ ਹੀ ਭਾਰਤ ਸਮੇਤ ਪੂਰੀ ਦੁਨੀਆ 'ਚ ਪੇਸ਼ ਕੀਤਾ ਜਾਵੇਗਾ।

ਆਪਣੀ ਜੀਮੇਲ ਆਈਡੀ ਨੂੰ ਕਿਵੇਂ ਬਦਲਣਾ ਹੈ?
 ਜਦੋਂ ਇਹ ਫੀਚਰ ਤੁਹਾਡੇ ਅਕਾਊਂਟ 'ਚ ਸਰਗਰਮ ਹੋ ਜਾਵੇਗਾ, ਤਾਂ ਤੁਸੀਂ ਇਨ੍ਹਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ :-

- ਆਪਣੀ Google Account Settings ਖੋਲ੍ਹੋ।
- 'Personal Info' ਸੈਕਸ਼ਨ 'ਚ ਜਾਓ।
- Username/Email ਵਾਲੇ ਵਿਕਲਪ 'ਤੇ ਕਲਿੱਕ ਕਰੋ।
- ਆਪਣਾ ਨਵਾਂ ਮਨਪਸੰਦ @gmail.com ਐਡਰੈੱਸ ਟਾਈਪ ਕਰੋ ਅਤੇ ਕਨਫਰਮ ਕਰੋ।

ਇਹ ਫੀਚਰ ਖਾਸ ਕਰਕੇ ਉਹਨਾਂ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਕੋਈ ਅਨਪ੍ਰੋਫੈਸ਼ਨਲ ਆਈਡੀ ਬਣਾਈ ਸੀ ਅਤੇ ਹੁਣ ਨੌਕਰੀ ਜਾਂ ਪ੍ਰੋਫੈਸ਼ਨਲ ਕੰਮਾਂ ਲਈ ਉਸਨੂੰ ਬਦਲਣਾ ਚਾਹੁੰਦੇ ਹਨ।


author

Sunaina

Content Editor

Related News