Paytm Mall ’ਤੇ ਵੱਡਾ ਸਾਈਬਰ ਹਮਲਾ, 34 ਲੱਖ ਯੂਜ਼ਰਸ ਦੀ ਨਿੱਜੀ ਜਾਣਕਾਰੀ ਲੀਕ!

Wednesday, Jul 27, 2022 - 03:30 PM (IST)

Paytm Mall ’ਤੇ ਵੱਡਾ ਸਾਈਬਰ ਹਮਲਾ, 34 ਲੱਖ ਯੂਜ਼ਰਸ ਦੀ ਨਿੱਜੀ ਜਾਣਕਾਰੀ ਲੀਕ!

ਗੈਜੇਟ ਡੈਸਕ– ਪੇਟੀਐੱਮ ਮਾਲ ’ਤੇ ਵੱਡੇ ਸਾਈਬਰ ਹਮਲੇ ਦੀ ਖਬਰ ਹੈ। ਰਿਪੋਰਟ ਮੁਤਾਬਕ, ਪੇਟੀਐੱਮ ਮਾਲ ’ਤੇ ਹੋਏ ਇਸ ਸਾਈਬਰ ਹਮਲੇ ’ਚ 34 ਲੱਖ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਹੋਈ ਹੈ। ਇਹ ਸਾਈਬਰ ਹਮਲਾ 2020 ’ਚ ਹੋਇਆ ਸੀ, ਹਾਲਾਂਕਿ, ਕੰਪਨੀ ਨੇ ਇਸ ਤਰ੍ਹਾਂ ਦੀ ਕਿਸੇ ਵੀ ਹੈਕਿੰਗ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪੇਟੀਐੱਮ ਦਾ ਕਹਿਣਾ ਹੈ ਕਿ ਯੂਜ਼ਰਸ ਦਾ ਡਾਟਾ ਸੁਰੱਖਿਅਤ ਹੈ। Have I Been Pwned ਵੈੱਬਸਾਈਟ ਨੇ ਇਸ ਡਾਟਾ ਲੀਕ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਇਹ ਵੈੱਬਸਾਈਟ ਲੋਕਾਂ ਨੂੰ ਦੱਸਦੀ ਹੈ ਕਿ ਉਹ ਹੈਕਿੰਗ ਦੇ ਸ਼ਿਕਾਰ ਹੋਏ ਹਨ ਜਾਂ ਨਹੀਂ, ਕਿਸੇ ਡਾਟਾ ਲੀਕ ’ਚ ਉਨ੍ਹਾਂ ਦਾ ਡਾਟਾ ਸ਼ਾਮਲ ਹੈ ਜਾਂ ਨਹੀਂ?

Firefox Monitor ਨੇ ਵੀ ਇਕ ਲਿੰਕ ਜਾਰੀ ਕੀਤਾ ਹੈ ਜਿਸ ਨਾਲ ਯੂਜ਼ਰਸ ਪੇਟੀਐੱਮ ਮਾਲ ਦੇ ਡਾਟਾ ਲੀਕ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਜੇਕਰ ਕਿਸੇ ਯੂਜ਼ਰਸ ਦਾ ਡਾਟਾ ਪੇਟੀਐੱਮ ਮਾਲ ਡਾਟਾ ਲੀਕ ’ਚ ਸ਼ਾਮਲ ਹੈ ਜਾਂ ਨਹੀਂ, ਉਹ ਇਸ ਸਾਈਟ ਰਾਹੀਂ ਪਤਾ ਲਗਾ ਸਕਦਾ ਹੈ। ਇਸ ਡਾਟਾ ਲੀਕ ’ਚ ਯੂਜ਼ਰਸ ਦੀ ਈ-ਮੇਲ ਆਈ.ਡੀ. ਤੋਂ ਲੈ ਕੇ ਫੋਨ ਨੰਬਰ, ਘਰ ਦਾ ਪਤਾ, ਜਨਮ ਤਾਰੀਖ, ਆਮਦਨ ਦੀ ਜਾਣਕਾਰੀ ਅਤੇ ਆਖਰੀ ਸ਼ਾਪਿੰਗ ਤਕ ਦੀ ਜਾਣਕਾਰੀ ਸ਼ਾਮਲ ਹੈ। Troy Hunt ਨੇ ਇਸ ਲੀਕ ਬਾਰੇ ਟਵੀਟ ਕਰਕੇ ਜਾਣਕਰਾੀ ਦਿੱਤੀ ਹੈ। ਹੰਟ ਨੇ ਹੀ Have I Been Pwned ਦੀ ਰਿਪੋਰਟ ਤਿਆਰ ਕੀਤੀ ਹੈ। 

Paytm Mall ਹੈਕ ’ਚ ਤੁਹਾਡਾ ਡਾਟਾ ਸ਼ਾਮਲ ਹੈ ਜਾਂ ਨਹੀਂ, ਇੰਝ ਲਗਾਓ ਪਤਾ

ਜੇਕਰ ਤੁਹਾਨੂੰ ਵੀ ਸ਼ੱਕ ਹੈ ਕਿ ਪੇਟੀਐੱਮ ਮਾਲ ਦੇ 34 ਲੱਖ ਯੂਜ਼ਰਸ ਡਾਟਾ ਲੀਕ ’ਚ ਤੁਹਾਡਾ ਵੀ ਡਾਟਾ ਸ਼ਾਮਲ ਹੈ ਤਾਂ ਤੁਸੀਂ Firefox Monitor ਜਾਂ https://haveibeenpwned.com/ ’ਤੇ ਜਾ ਕੇ ਸਰਚ ਬਾਰ ’ਚ ਆਪਣਾ ਮੋਬਾਇਲ ਨੰਬਰ ਅਤੇ ਈ-ਮੇਲ ਆਈ.ਡੀ. ਪਾ ਕੇ ਚੈੱਕ ਕਰ ਸਕਦੇ ਹੋ।

ਸਾਈਬਰ ਸਕਿਓਰਿਟੀ ਫਰਮ Cyble ਨੇ ਵੀ 2020 ’ਚ ਇਸ ਡਾਟਾ ਲੀਕ ਦੀ ਪੁਸ਼ਟੀ ਕੀਤੀ ਸੀ। ਰਿਪੋਰਟ ’ਚ ਕਿਹਾ ਗਿਆ ਸੀ ਕਿ ਹੈਕਰ ਨੇ ਡਾਟਾ ਦੇ ਬਦਲੇ 10 ETH (ਉਸ ਦੌਰਾਨ ਕਰੀਬ 3.12 ਲੱਖ ਰੁਪਏ ਅਤੇ ਅੱਜ ਕਰੀਬ 12.3 ਲੱਖ ਰੁਪਏ) ਦੀ ਮੰਗ ਕੀਤੀ ਸੀ। Ethereum ਦੀ ਕੀਮਤ ਭਾਰਤ ’ਚ 27 ਜੁਲਾਈ ਨੂੰ ਕਰੀਬ 1,23,000 ਰੁਪਏ ਹੈ। 


author

Rakesh

Content Editor

Related News