Paytm ਦੀ ਗੂਗਲ ਪਲੇਅ ਸਟੋਰ ’ਚ ਕੁਝ ਹੀ ਘੰਟਿਆਂ ਬਾਅਦ ਫਿਰ ਹੋਈ ਵਾਪਸੀ

09/18/2020 8:26:22 PM

ਗੈਜੇਟ ਡੈਸਕ—ਗੂਗਲ ਪਲੇਅ ਸਟੋਰ ’ਚ ਪੇ.ਟੀ.ਐÎਮ. ਦੀ ਵਾਪਸੀ ਹੋ ਗਈ ਹੈ। ਪੇ.ਟੀ.ਐੱਮ.  ਨੇ ਇਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਟਵੀਟ ’ਚ ਕਿਹਾ ਗਿਆ ਹੈ-ਅਪਡੇਟ-ਅਸੀਂ ਵਾਪਸ ਆ ਗਏ ਹਾਂ (Update: And we're back!).। ਪਲੇਅ ਸਟੋਰ ਤੋਂ ਐਪ ਹਟਾਏ ਜਾਣ ’ਤੇ ਰਿਏਕਸ਼ਨ ਦਿੰਦੇ ਹੋਏ ਪੇ.ਟੀ.ਐੱਮ. ਨੇ ਕਿਹਾ ਸੀ ਕਿ ਐਪ ਨੂੰ ਸਥਾਈ ਤੌਰ ’ਤੇ ਹਟਾਇਆ ਗਿਆ ਹੈ। ਪੇ.ਟੀ.ਐੱਮ. ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਇਸ ਮਾਮਲੇ ’ਚ ਸਾਰੇ ਲੋਕਾਂ ਦੇ ਸਪੋਰਟ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ, ਸਮਰਥਨ ਕਰਨ ਲਈ ਹਰੇਕ ਦਾ ਧੰਨਵਾਦ। ਪੇ.ਟੀ.ਐੱਮ. ਐਪ ਵਾਪਸ ਆ ਗਿਆ ਹੈ, ਇਹ ਪਲੇਅ ਸਟੋਰ ’ਤੇ ਲਾਈਵ ਹੈ।

ਅਸੀਂ ਅੱਜ ਸਵੇਰੇ ਯੂ.ਪੀ.ਆਈ. ਕੈਸ਼ਬੈਕ ਕੈਂਪੇਨ ਲਾਂਚ ਕੀਤਾ ਸੀ। ਸਾਡੇ ਐਪ ਨੂੰ ਗੂਗਲ ਨੇ ਇਸ ਦੇ ਲਈ ਸਸਪੈਂਡ ਕਰ ਦਿੱਤਾ। ਜ਼ਿਕਰੋਯਗ ਹੈ ਕਿ ਇਸ ਤੋਂ ਪਹਿਲਾਂ ਪੇ.ਟੀ.ਐੱਮ. ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਗੂਗਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਸੀ ਕਿ ਪੇ.ਟੀ.ਐੱਮ. ਨੂੰ ਹਟਾਏ ਜਾਣ ਦੇ ਕਾਰਣ ਕੰਪਨੀ ਵੱਲੋਂ ਹਾਲ ਹੀ ’ਚ ਐਪ ’ਚ ਫੈਂਟੇਸੀ ਕ੍ਰਿਕੇਟ ਟੂਰਨਾਮੈਂਟ ਦਾ ਜੋੜਨਾ ਹੈ ਜੋ ਕਿ ਗੂਗਲ ਪਲੇਅ ਦੀਆਂ ਨੀਤੀਆਂ ਦਾ ਉਲੰਘਣ ਹੈ।

ਪੇ.ਟੀ.ਐੱਮ. ਐਪ ਤੋਂ ਇਲਾਵਾ ਗੂਗਲ ਪਲੇਅ ਨੇ Paytm First Games ਐਪ ਨੂੰ ਵੀ ਆਪਣੇ ਸਟੋਰ ਤੋਂ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੂਗਲ ਨੇ ਇਕ ਬਲਾਗ ਪੋਸਟ ਕੀਤਾ ਸੀ ਜਿਸ ’ਚ ਕੰਪਨੀ ਨੇ ਆਪਣੀ Gambling Policy ਦੇ ਬਾਰੇ ’ਚ ਜਾਣਕਾਰੀ ਦਿੱਤੀ ਸੀ ਜੋ ਐਪ ਡਿਵੈੱਲਪਰਸ ਨੂੰ ਖੇਡ ਸੱਟੇਬਾਜ਼ੀ ਦੀ ਸੁਵਿਧਾ ਦੇਣ ਦੀ ਇਜਾਜ਼ਤ ਨਹੀਂ ਦਿੰਦੀ ਹੈ।


Karan Kumar

Content Editor

Related News