Paytm ਨੇ ਲਾਂਚ ਕੀਤੀ ਨਵੀਂ ਬਿਜ਼ਨੈੱਸ ਐਪ

01/22/2018 5:42:15 PM

ਜਲੰਧਰ- ਈ-ਵਾਲੇਟ ਕੰਪਨੀ ਪੇ. ਟੀ. ਐੱਮ. ਨੇ ਆਪਣੀ ਨਵੀਂ Paytm for Business App ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਐਪ ਨੂੰ ਹੁਣ ਐਂਡਰਾਇਡ ਪਲੇਟਫਾਰਮ ਲਈ ਪੇਸ਼ ਕੀਤਾ ਹੈ ਅਤੇ ਇਹ ਐਪ 10 ਖੇਤਰੀ ਭਾਸ਼ਾਵਾਂ 'ਚ ਉਪਲੱਬਧ ਹੈ। ਇਸ ਐਪ ਦੀ ਮਦਦ ਨਾਲ ਹੁਣ ਰਜਿਸਟਰਡ ਕਾਰੋਬਾਰ ਅਤੇ ਬਿਜ਼ਨੈੱਸ ਸਾਂਝੇਦਾਰਾਂ ਲਈ ਪੇਮੈਂਟ ਟ੍ਰੈਕ ਕਰਨਾ, ਪੁਰਾਣੇ ਲੈਣ-ਦੇਣ ਨੂੰ ਦੇਖਣਾ ਅਤੇ ਸੈਟਲਮੈਂਟ ਨੂੰ ਟ੍ਰੈਕ ਕਰਨਾ ਸੰਭਵ ਹੋਵੇਗਾ।

ਇਸ ਐਪ ਦੀ ਮਦਦ ਨਾਲ ਯੂਜ਼ਰ ਨੂੰ ਹਰ ਰੋਜ਼, ਹਫਤੇਵਾਰ ਅਤੇ ਹਰ ਮਹੀਨੇ ਦੇ ਸਟੇਂਟਮੈਂਟ ਆਪਸ਼ਨ ਤੋਂ ਇਲਾਵਾ, Paytm ਬਿਜ਼ਨੈੱਸ ਪਾਰਟਨਰ ਨੂੰ ਹਰ ਰੋਜ਼ ਦੇ ਬੈਂਕ ਸੈਂਟਲਮੈਂਟ, ਬੈਂਕ ਸੈਂਟਲਮੈਂਟ ਮਿਆਦ ਦੇ UTR ਨੰਬਰ ਨੂੰ ਐਕਸੈਸ ਵੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਸਾਰੇ Paytm ਬਿਜ਼ਨੈੱਸ ਪਾਰਟਨਰ ਨੂੰ ਬੈਂਕ 'ਚ ਫੰਡ ਟਰਾਂਸਫਰ ਦੇ ਦੌਰਾਨ ਜ਼ੀਰੋ ਪ੍ਰਤੀਸ਼ਤ ਕਮਿਸ਼ਨ ਦੇਣਾ ਹੋਵੇਗਾ। ਐਪ ਕੈਸ਼ਲੈੱਸ KYC ਆਨਬੋਰਡਿੰਗ ਵੀ ਆਫਰ ਕਰਦਾ ਹੈ।

ਇਸ 'ਚ  Paytm, UPI, ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਤੋਂ QR ਕੋਡ ਦੇ ਰਾਹੀਂ ਪੇਮੈਂਟ ਕੀਤੀ ਜਾ ਸਕਦੀ ਹੈ। ਐਪ 'ਚ ਹਰ ਮਹੀਨੇ 50,000 ਰੁਪਏ ਤੱਕ ਪੇਮੈਂਟ ਰੀਸੀਵ ਕਰਨ ਦੀ ਲਿਮਿਟ ਹੈ ਅਤੇ ਯੂਜ਼ਰ ਇਕ ਕਸਟਮ ਰਿਕਵੈਸਟ ਰਾਹੀਂ ਇਸ ਲਿਮਿਟ ਨੂੰ ਵਧਾ ਸਕਦੇ ਹਨ।


Related News