ਪਾਵਰਫੁੱਲ ਬੈਟਰੀ ਬੈਕਅਪ ਦੇ ਨਾਲ ਲਾਂਚ ਹੋਇਆ FZ-A2 ਟੈਬਲੇਟ

Monday, Feb 27, 2017 - 11:37 AM (IST)

ਪਾਵਰਫੁੱਲ ਬੈਟਰੀ ਬੈਕਅਪ ਦੇ ਨਾਲ ਲਾਂਚ ਹੋਇਆ FZ-A2 ਟੈਬਲੇਟ
ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਪੈਨਾਸੋਨਿਕ ਨੇ ਆਪਣੀ ਟਫਪੈਡ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਭਾਰਤ ''ਚ ਟਫਪੈਡ FZ-A2 ਟੈਬਲੇਟ ਨੂੰ ਪੇਸ਼ ਕੀਤਾ ਹੈ ਜੋ ਗੂਗਲ ਦੇ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਭਾਰਤ ''ਚ ਇਸ ਟੈਬਲੇਟ ਦੀ ਕੀਮਤ 1,20,000 ਰੁਪਏ ਹੈ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ FZ-A2 ਟੈਬਲੇਟ ''ਚ 10.1-ਇੰਚ ਦੀ (1920x1200 ਪਿਕਸਲ) ਡਿਸਪਲੇ ਦਿੱਤੀ ਗਈ ਹੈ। ਇਸ ਵਿਚ 1.44 ਗੀਗਾਹਰਟਜ਼ ਕਵਾਡ-ਕੋਰ ਇੰਟੈਲ ਐੱਮ.ਟੀ. ਐਕਸ5- ਜ਼ੈੱਡ8500 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਟੈਬਲੇਟ ''ਚ 4ਜੀ.ਬੀ. ਰੈਮ ਅਤੇ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤੀ ਗਈ ਬੈਟਰੀ 1400 ਘੰਟਿਆਂ ਦਾ ਸਟੈਂਡਬਾਈ ਬੈਕਅਪ ਦੇਵੇਗੀ। ਕੁਨੈਕਟੀਵਿਟੀ ਲਈ ਐੱਫ.ਜ਼ੈੱਡ-ਏ2 ਟੈਬਲੇਟ ''ਚ ਫਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਐੱਨ.ਐੱਪ.ਸੀ. ਆਦਿ ਵਰਗੇ ਫੀਚਰਜ਼ ਮੌਜੂਦ ਹਨ। 

Related News