ਜ਼ਬਰਦਸਤ ਫੀਚਰਸ ਨਾਲ ਲੈਸ ਹੈ ਕ੍ਰੈਡਿਟ ਕਾਰਡ ਜਿੰਨਾ ਛੋਟਾ ਇਹ ਸਮਾਰਟਫੋਨ, ਜਾਣੋ ਕੀਮਤ

10/17/2018 5:42:36 PM

ਗੈਜੇਟ ਡੈਸਕ– ਬਾਜ਼ਾਰ ’ਚ ਜਿਥੇ ਵੱਡੀ ਸਕਰੀਨ ਵਾਲੇ ਸਮਾਰਟਫੋਨਸ ਦਾ ਟ੍ਰੈਂਡ ਚੱਲ ਰਿਹਾ ਹੈ ਉਥੇ ਹੀ ਅਮਰੀਕਾ ਦੀ ਇਕ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਇਕ ਛੋਟਾ ਜਿਹਾ Palm ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਦੀ ਸਕਰੀਨ ਸਿਰਫ 3.3-ਇੰਚ ਦੀ ਹੈ। ਦੱਸ ਦੇਈਏ ਕਿ ਇਸ ਦਾ ਸਾਈਜ਼ ਇਕ ਕ੍ਰੈਡਿਟ ਕਾਰਡ ਜਿੰਨਾ ਹੈ। ਇਸ ਹੈਂਡਸੈੱਟ ’ਚ ਐੱਲ.ਸੀ.ਡੀ. ਪੈਨਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ IP68 ਰੇਟਿੰਗ ਦੇ ਨਾਲ ਆਉਂਦਾ ਹੈ। ਇਸ ਫੋਨ ਨੂੰ ਫਿਲਹਾਲ ਅਮਰੀਕਾ ’ਚ ਲਾਂਚ ਕੀਤਾ ਗਿਆ ਹੈ। ਬਾਕੀ ਬਾਜ਼ਾਰਾਂ ’ਚ ਇਹ ਕਦੋਂ ਤਕ ਲਾਂਚ ਕੀਤਾ ਜਾਵੇਗਾ, ਇਸ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕੰਪਨੀ ਨੇ ਇਸ ਛੋਟੂ ਸਮਾਰਟਫੋਨ ਦੀ ਕੀਮਤ 350 ਡਾਲਰ (ਕਰੀਬ 25,800 ਰੁਪਏ) ਰੱਖੀ ਹੈ।

PunjabKesari

ਫੀਚਰਸ
ਫੋਨ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ, 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਹੈ। ਉਥੇ ਹੀ ਸਿੰਗਲ ਸਿਮ Palm ਸਮਾਰਟਫੋਨ ਊਟ ਆਫ ਬਾਕਸ ਐਂਡਰਾਇਡ 8.1 ਓਰੀਓ ਦੇ ਕਸਟਮ ਵਰਜਨ ’ਤੇ ਚੱਲਦਾ ਹੈ। ਫੋਨ ਦੀ ਬੈਟਰੀ 800 ਐੱਮ.ਏ.ਐੱਚ. ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਦਿਨ ਦਾ ਬੈਕਅਪ ਦੇ ਸਕਦੀ ਹੈ।

PunjabKesari

ਕੈਮਰਾ
ਫੋਨ ’ਚ 12 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਉਹ ਵੀ ਫਲੈਸ਼ ਦੇ ਨਾਲ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਇਸ ਫੋਨ ’ਚ ਫੇਸ ਅਨਲਾਕ ਫੀਚਰ ਵੀ ਸ਼ਾਮਲ ਹੈ।

PunjabKesari

ਕੁਨੈਕਟੀਵਿਟੀ
ਫੋਨ ’ਚ ਕੁਨੈਕਟੀਵਿਟੀ ਆਪਸ਼ਨ ਦੇ ਤੌਰ ’ਤੇ 4ਜੀ ਐੱਲ.ਟੀ.ਈ., ਬਲੂਟੁੱਥ 4.2, ਵਾਈ-ਫਾਈ 802.11 ਬੀ/ਜੀ/ਐੱਨ, ਜੀ.ਪੀ.ਐੱਸ., ਗਲੋਨਾਸ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਆਦਿ ਸ਼ਾਮਲ ਹਨ। ਫੋਨ ’ਚ ਐੱਨ.ਐੱਫ.ਸੀ. ਸਪੋਰਟ ਨਹੀਂ ਹੈ ਅਤੇ ਨਾ ਹੀ ਕੋਈ ਹੈੱਡਫੋਨ ਜੈੱਕ ਹੈ।

PunjabKesari

IP68
ਦੱਸ ਦੇਈਏ ਕਿ 62.5 ਗ੍ਰਾਮ ਭਾਰ ਵਾਲਾ ਇਹ ਫੋਨ ਵਾਟਰ ਅਤੇ ਡਸਟ ਰੈਸਿਸਟੈਂਸ ਰੇਟਿੰਗ ਦੇ ਨਾਲ ਆਉਂਦਾ ਹੈ। ਉਥੇ ਹੀ ਇਸ ਫੋਨ ਦੇ ਫਰੰਟ ਅਤੇ ਬੈਕ ’ਚ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਹੈ ਜੋ ਇਸ ਨੂੰ ਕਾਫੀ ਸ਼ਾਨਦਾਰ ਬਣਾ ਰਹੀ ਹੈ।


Related News