Oppo ਨੇ ਲਾਂਚ ਕੀਤੀ ਸਮਾਰਟ ਟੀ.ਵੀ. ਦੀ ਨਵੀਂ ਸੀਰੀਜ਼, ਜਾਣੋ ਕੀਮਤ ਤੇ ਖੂਬੀਆਂ

05/07/2021 12:23:47 PM

ਗੈਜੇਟ ਡੈਸਕ– ਓਪੋ ਨੇ ਆਪਣੀ ਸਮਾਰਟ ਟੀ.ਵੀ. ਕੇ9 ਸੀਰੀਜ਼ ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। Oppo Smart TV K9 ਸੀਰੀਜ਼ ਤਹਿਤ ਤਿੰਨ ਸਾਈਜ਼ ’ਚ ਸਮਾਰਟ ਟੀ.ਵੀ. ਲਾਂਚ ਕੀਤੇ ਗਏ ਹਨ ਜਿਨ੍ਹਾਂ ’ਚ 65 ਇੰਚ, 55 ਇੰਚ ਅਤੇ 43 ਇੰਚ ਸ਼ਾਮਲ ਹਨ। ਤਿੰਨਾਂ ਟੀਵੀਆਂ ’ਚ ਐੱਲ.ਸੀ.ਡੀ. ਪੈਨਲ ਹੈ। ਇਨ੍ਹਾਂ ’ਚੋਂ 55 ਇੰਚ ਅਤੇ 65 ਇੰਚ ਵਾਲੇ ਟੀ.ਵੀ. 4ਕੇ ਰੈਜ਼ੋਲਿਊਸ਼ਨ ਵਾਲੇ ਹਨ, ਜਦਕਿ 43 ਇੰਚ ਵਾਲਾ ਮਾਡਲ ਇਕ ਫੁਲ ਐੱਚ.ਡੀ. ਹੈ। ਸਾਰੇ ਟੀਵੀਆਂ ਦੀ ਸਕਰੀਨ ਦਾ ਰਿਫ੍ਰੈਸ਼ ਰੇਟ 60Hz ਹੈ ਅਤੇ ਸਾਰਿਆਂ ’ਚ ਲੋਅ ਬਲਿਊ ਲਾਈਟ ਮੋਡ ਹੈ। ਇਸ ਤੋਂ ਇਲਾਵਾ Oppo Smart TV K9 ਸੀਰੀਜ਼ ਦੇ ਟੀਵੀਆਂ ਦੇ ਤਿੰਨਾਂ ਮਾਡਲਾਂ ’ਚ 2 ਜੀ.ਬੀ. ਰੈਮ ਅਤੇ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। 

Oppo Smart TV K9 ਸੀਰੀਜ਼ ਦੀ ਕੀਮਤ
Oppo Smart TV K9 ਦੇ 65 ਇੰਚ ਮਾਡਲ ਦੀ ਕੀਮਤ 3,999 ਯੁਆਨ (ਕਰੀਬ 45,600 ਰੁਪਏ) ਹੈ, ਉਥੇ ਹੀ 55 ਇੰਚ ਮਾਡਲ ਦੀ ਕੀਮਤ 2,799 ਯੁਆਨ (ਕਰੀਬ 32,000 ਰੁਪਏ ਅਤੇ 43 ਇੰਚ ਮਾਡਲ ਦੀ ਕੀਮਤ 1,999 ਯੁਆਨ (ਕਰੀਬ 22,800 ਰੁਪਏ) ਹੈ। ਹਾਲਾਂਕਿ, ਤਿੰਨਾਂ ਟੀਵੀਆਂ ਦੀ ਵਿਕਰੀ ਫਿਲਹਾਲ ਆਫਰ ਤਹਿਤ ਹੋ ਰਹੀ ਹੈ। ਭਾਰਤੀ ਬਾਜ਼ਾਰ ’ਚ ਇਨ੍ਹਾਂ ਟੀਵੀਆਂ ਦੇ ਆਉਣ ਦੀ ਫਿਲਹਾਲ ਕੋਈ ਖਬਰ ਨਹੀਂ ਹੈ। 

Oppo Smart TV K9 ਸੀਰੀਜ਼ ਦੀਆਂ ਖੂਬੀਆਂ
ਓਪੋ ਸਮਾਰਟ ਟੀਵੀ ਕੇ9 65 ਇੰਚ ਅਤੇ 55 ਇੰਚ ਮਾਡਲ ’ਚ 4ਕੇ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 3840x2160 ਪਿਕਸਲ ਹੈ। ਦੋਵਾਂ ਟੀਵੀਆਂ ਦੀ ਬ੍ਰਾਈਟਨੈੱਸ 300 ਨਿਟਸ ਹੈ। 43 ਇੰਚ ਵਾਲੇ ਮਾਡਲ ਦਾ ਰੈਜ਼ੋਲਿਊਸ਼ਨ ਫੁਲ ਐੱਚ.ਡੀ. ਯਾਨੀ 1920x1080 ਪਿਕਸਲ ਹੈ। ਇਸ ਦੀ ਬ੍ਰਾਈਟਨੈੱਸ 230 ਨਿਟਸ ਹੈ। Oppo Smart TV K9 65 ਇੰਚ ’ਚ 60Hz MEMC ਡਾਇਨਾਮਿਕ ਕੰਪਨਸੇਸ਼ਨ ਹੈ, ਜਦਕਿ ਬਾਕੀ ਦੋ ਮਾਡਲਾਂ ’ਚ ਇਹ ਨਹੀਂ ਹੈ। ਉਥੇ ਹੀ ਤਿੰਨਾਂ ਟੀਵੀਆਂ ’ਚ HDR10, HDR10+ ਅਤੇ HLG ਦੀ ਸੁਪੋਰਟ ਹੈ। 

ਆਡੀਓ ਦੀ ਗੱਲ ਕਰੀਏ ਤਾਂ 65 ਇੰਚ ਅਤੇ 55 ਇੰਚ ਵਾਲੇ ਮਾਡਲ ’ਚ 15 ਵਾਟ ਦੇ ਦੋ ਸਪੀਕਰ ਯਾਨੀ ਕੁਲ 30 ਵਾਟ ਦਾ ਸਪੀਕਰ ਹੈ ਅਤੇ ਨਾਲ ਹੀ ਡਾਲਬੀ ਆਡੀਓ ਦੀ ਵੀ ਸੁਪੋਰਟ ਹੈ। ਉਥੇ ਹੀ 43 ਇੰਚ ਵਾਲੇ ਮਾਡਲ ’ਚ 10-10 ਵਾਟ ਦੇ ਦੋ ਸਪੀਕਰ ਹਨ। ਤਿੰਨਾਂ ਟੀਵੀਆਂ ’ਚ ਮੀਡੀਆਟੈੱਕ MT9652 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਜੀ 52 MC1 GPU ਹੈ। 

ਸਾਰੇ ਟੀਵੀਆਂ ’ਚ 2 ਜੀ.ਬੀ. ਰੈਮ ਹੈ। 65 ਇੰਚ ਅਤੇ 55 ਇੰਚ ਵਾਲੇ ਮਾਡਲਾਂ ’ਚ 2 ਜੀ.ਬੀ. ਰੈਮ ਦੇ ਨਾਲ 16 ਜੀ.ਬੀ. ਦੀ ਸਟੋਰੇਜ ਹੈ, ਜਦਕਿ 43 ਇੰਚ ਵਾਲੇ ਮਾਡਲ ’ਚ 8 ਜੀ.ਬੀ. ਸਟੋਰੇਜ ਹੈ। ਸਾਰੇ ਟੀਵੀਆਂ ’ਚ ਕਲਰ ਓ.ਐੱਸ. ਟੀ.ਵੀ. 2.0 ਓ.ਐੱਸ. ਹੈ ਅਤੇ ਟੀਵੀ ਦੇ ਨਾਲ ਮਿਲਣ ਵਾਲੇ ਰਿਮੋਟ ’ਚ ਵੌਇਸ ਅਸਿਸਟੈਂਟ ਦੀ ਸੁਪੋਰਟ ਹੈ। 

ਕੁਨੈਕਟੀਵਿਟੀ ਲਈ Oppo Smart TV K9 ਸੀਰੀਜ਼ ਦੇ ਤਿੰਨਾਂ ਟੀਵੀਆਂ ’ਚ ਡਿਊਲ ਬੈਂਡ ਵਾਈ-ਫਾਈ, ਬਲੂਟੂਥ ਵੀ5, ਤਿੰਨ ਐੱਚ.ਡੀ.ਐੱਮ.ਆਈ. ਪੋਰਟ, ਦੋ ਯੂ.ਐੱਸ.ਬੀ., ਇਕ ਡੀ.ਟੀ.ਐੱਮ.ਬੀ. ਪੋਰਟ ਅਤੇ ਇਕ ਈਥਰਨੈੱਟ ਪੋਰਟ ਹੈ। 65 ਇੰਚ ਵਾਲੇ ਮਾਡਲ ’ਚ ਐੱਚ.ਡੀ.ਐੱਮ.ਆਈ. 2.1 ਦੀ ਵੀ ਸੁਪੋਰਟ ਹੈ। 


Rakesh

Content Editor

Related News