ਓਪੋ ਨੇ ਭਾਰਤ ''ਚ ਲਾਂਚ ਕੀਤਾ ਇਹ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਸ

02/27/2020 9:19:42 PM

ਗੈਜੇਟ ਡੈਸਕ—ਚੀਨੀ ਸਾਮਰਟਫੋਨ ਮੇਕਰ ਓਪੋ ਨੇ ਭਾਰਤ 'ਚ ਇਕ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਓਪੋ ਏ31 (2020) ਹੈ। ਇਸ ਸਮਾਰਟਫੋਨ ਨੂੰ ਦੋ ਮੈਮੋਰੀ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 11,490 ਰੁਪਏ ਹੈ। ਓਪੋ ਏ31 (2020) ਦੇ ਬੇਸ ਮਾਡਲ 'ਚ 4ਜੀ.ਬੀ. ਰੈਮ ਨਾਲ 64ਜੀ.ਬੀ. ਦੀ ਸਟੋਰੇਜ਼ ਦਿੱਤੀ ਗਈ ਹੈ। ਟਾਪ ਵੇਰੀਐਂਟ 'ਚ 6ਜੀ.ਬੀ. ਰੈਮ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਦੀ ਕੀਮਤ 13,990 ਰੁਪਏ ਹੈ। ਇਸ ਸਮਾਰਟਫੋਨ ਦੀ ਵਿਕਰੀ 29 ਫਰਵਰੀ ਤੋਂ ਸ਼ੁਰੂ ਹੋਵੇਗੀ।

PunjabKesari

ਹਾਲਾਂਕਿ 6ਜੀ.ਬੀ. ਰੈਮ ਵਾਲਾ ਵੇਰੀਐਂਟ ਮਾਰਚ ਦੇ ਮਿਡ ਤੋਂ ਮਿਲੇਗਾ। ਇਸ ਸਮਾਰਟਫੋਨ ਨੂੰ ਤੁਸੀਂ ਦੋ ਕਲਰ ਵੇਰੀਐਂਟਸ-ਮਿਸਟਰੀ ਬਲੈਕ ਅਤੇ ਫੈਂਟਸੀ ਵ੍ਹਾਈਟ ਕਲਰ ਵੇਰੀਐਂਟਸ 'ਚ ਖਰੀਦ ਸਕਦੇ ਹੋ। ਇਸ ਦੀ ਵਿਕਰੀ ਆਨਲਾਈਨ ਅਤੇ ਆਫਲਾਈਨ ਚੈਨਲਸ ਤੋਂ ਕੀਤੀ ਜਾਵੇਗੀ।

PunjabKesari

ਫੀਚਰਸ
ਓਪੋ ਏ31 (2020) 'ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ MediaTek Helio P35 ਪ੍ਰੋਸੈਸਰ ਦਿੱਤਾ ਗਿਆ ਹੈ। ਗੱਲ ਕਰੀਏ ਫੋਟੋਗ੍ਰਾਫੀ ਦੀ ਤਾਂ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਪ੍ਰਾਈਮਰੀ ਲੈਂਸ 12 ਮੈਗਾਪਿਕਸਲ ਦਾ ਹੈ ਅਤੇ ਦੋ ਕੈਮਰੇ 2 ਮੈਗਾਪਿਕਸਲ ਦੇ ਹਨ। ਇਨ੍ਹਾਂ 'ਚੋਂ ਇਕ ਡੈਪਥ ਸੈਂਸਰ ਹੈ ਜਦਕਿ ਦੂਜਾ ਮੈਕ੍ਰੋ ਲੈਂਸ ਹੈ।

PunjabKesari

ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਓਪੋ ਏ31(2020) 'ਚ ਰੀਅਰ ਫਿਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਦੀ ਬੈਟਰੀ 4,230 ਐੱਮ.ਏ.ਐੱਚ. ਦੀ ਹੈ ਅਤੇ ਕੰਪਨੀ ਨੇ ਕਿਹਾ ਕਿ ਇਸ ਨੂੰ ਫੁਲ ਚਾਰਜ ਕਰਕੇ ਪੂਰਾ ਦਿਨ ਚਲਾਇਆ ਜਾ ਸਕਦਾ ਹੈ। ਫੋਨ 'ਚ 3.5 ਐੱਮ.ਐੱਮ. ਹੈੱਡਫੋਨਜੈਕ ਦਿੱਤਾ ਗਿਆ ਹੈ।


Karan Kumar

Content Editor

Related News