2GB ਰੈਮ ਨਾਲ ਲਾਂਚ ਹੋਇਆ Oppo A33 ਸਮਾਰਟਫੋਨ
Monday, Nov 23, 2015 - 08:54 PM (IST)
ਨਵੀਂ ਦਿੱਲੀ— ਇਸ ਸਾਲ ਸਤੰਬਰ ''ਚ ਚਰਚਾ ਸੀ ਕਿ ਚਾਈਨਾ ਦੀ ਸਭ ਤੋਂ ਮਸ਼ਹੂਰ ਸਮਾਰਟਫੋਨ ਕੰਪਨੀ Oppo ਨਵੇਂ ਸਮਾਰਟਫੋਨ A33 ''ਤੇ ਕੰਮ ਕਰ ਰਹੀ ਹੈ ਜਿਸ ਨੂੰ ਕੰਪਨੀ ਛੇਤੀ ਹੀ ਲਾਂਚ ਕਰ ਸਕਦੀ ਹੈ। ਉਥੇ ਹੀ ਹੁਣ Oppo ਨੇ A33 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ ਜੋ ਕਿ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ''ਤੇ ਮੌਜੂਦ ਹੈ। ਫਿਲਹਾਲ ਚਾਈਨਾ ''ਚ ਲਾਂਚ ਕੀਤਾ ਗਿਆ ਇਹ ਸਮਾਰਟਫੋਨ ਕੰਪਨੀ ਦੀ ਚੀਨੀ ਵੈੱਬਸਾਈਟ ''ਤੇ ਉਪਲੱਬਧ ਹੈ। ਚਾਈਨਾ ''ਚ ਇਸ ਫੋਨ ਦੀ ਕੀਮਤ 235 ਡਾਲਰ (ਕਰੀਬ 15,600 ਰੁਪਏ) ਹੈ।
Oppo A33 ਦੇ ਤਕਨੀਕੀ ਪੱਖ ''ਤੇ ਨਜ਼ਰ ਮਾਰੀਏ ਤਾਂ ਡਿਊਲ ਮੈਟਲ ਫਰੇਮ ਨਾਲ ਬਣੇ ਇਸ ਫੋਨ ਦਾ ਭਾਰ 146 ਗ੍ਰਾਮ ਹੈ। ਇਸ ਵਿਚ 5-ਇੰਚ ਦੀ ਕਵਾਡ ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 540x960 ਪਿਕਸਲ ਹੈ। ਸਨਾਪਡ੍ਰੈਗਨ 410 ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਇਹ ਫੋਨ 1.2 ਗੀਗਾਹਰਟਜ਼ ਕਵਾਡਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ।
ਐਂਡ੍ਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਅਧਾਰਿਤ ਇਸ ਫੋਨ ''ਚ ਫੋਟੋਗ੍ਰਾਫੀ ਲਈ 8MP ਰੀਅਰ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Oppo A33 ''ਚ 272 ਰੈਮ ਅਤੇ 1672 ਇੰਟਰਨਲ ਮੈਮਰੀ ਹੈ। 47 ਐੱਲ.ਟੀ.ਈ. ਤਕਨੀਕ ਨਾਲ ਲੈਸ Oppo A33 ''ਚ ਹੋਰ ਕਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ ਬਲੂਟੂਥ, ਵਾਈ-ਫਾਈ, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਦਿੱਤੇ ਗਏ ਹਨ। ਫੋਨ ''ਚ ਪਾਵਰ ਬੈਕਅਪ ਲਈ 2,400MAh ਦੀ ਬੈਟਰੀ ਦਿੱਤੀ ਗਈ ਹੈ।
